ਨੰਗਲ 'ਚ ਵੱਡੀ ਵਾਰਦਾਤ: ਪਤੀ ਵੱਲੋਂ ਹਥੌੜਾ ਮਾਰ ਕੇ ਪਤਨੀ ਦਾ ਕਤਲ, ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ

Thursday, Aug 26, 2021 - 01:31 PM (IST)

ਨੰਗਲ 'ਚ ਵੱਡੀ ਵਾਰਦਾਤ: ਪਤੀ ਵੱਲੋਂ ਹਥੌੜਾ ਮਾਰ ਕੇ ਪਤਨੀ ਦਾ ਕਤਲ, ਪੁੱਤ ਨੇ ਅੱਖੀਂ ਵੇਖਿਆ ਖ਼ੌਫ਼ਨਾਕ ਮੰਜ਼ਰ

ਨੰਗਲ (ਗੁਰਭਾਗ)-ਮੁਹੱਲਾ ਰਾਜ ਨਗਰ ਦੇ ਵਾਰਡ ਨੰ. 10 ’ਚ ਪਤੀ ਵੱਲੋਂ ਹਥੌੜਾ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ। ਘਟਨਾ ਨੂੰ ਲੈ ਕੇ ਪੂਰੇ ਸ਼ਹਿਰ ’ਚ ਸਨਸਨੀ ਫੈਲ ਗਈ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨਵਿਤਾ ਦੀ ਮਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਨੰਗਲ ਹੀ ਆ ਰਹੀ ਸੀ ਕਿ ਇੰਨੇ ਨੂੰ ਉਸ ਦੀ ਕੁੜੀ ਦਾ ਫੋਨ ਆਇਆ ਕਿ ਉਹ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। ਮੈਂ ਵੀ ਆਪਣੀ ਕੁੜੀ ਨੂੰ ਕਿਹਾ ਕਿ ਤੂੰ ਘਰ ਦੇ ਬਾਹਰ ਆ ਜਾ, ਸਿਰਫ਼ ਦਸ ਕੁ ਮਿੰਟ ਦੀ ਦੇਰੀ ਹੋਈ, ਜਦੋਂ ਪਤਾ ਲੱਗਿਆ ਕਿ ਮੇਰੇ ਜਵਾਈ ਨੇ ਹਥੌੜਾ ਮਾਰ ਕੇ ਮੇਰੀ ਧੀ ਦਾ ਕਤਲ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ: ਘਰ 'ਚ ਦਾਖ਼ਲ ਹੋ ਕੇ 16 ਸਾਲਾ ਕੁੜੀ ਦੀ ਰੋਲ੍ਹ ਦਿੱਤੀ ਪੱਤ, ਇੰਝ ਸਾਹਮਣੇ ਆਇਆ ਸੱਚ

PunjabKesari

ਮ੍ਰਿਤਕ ਨਵਿਤਾ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਧੀ ਦੇ ਪਤੀ ਦਾ ਨਾਂ ਅਮਰਜੀਤ ਲਾਂਬਾ ਹੈ। ਜਦੋਂ ਦਾ ਉਸ ਦਾ ਜਵਾਈ ਬਾਹਰ ਤੋਂ ਆਇਆ ਸੀ ਤਾਂ ਉਹ ਅਕਸਰ ਘਰ ’ਚ ਲੜਾਈ ਝਗੜਾ ਕਰਦਾ ਰਹਿੰਦਾ ਸੀ। ਬਹੁਤ ਵਾਰ ਤਾਂ ਉਸ ਨੇ ਮੇਰੀ ਧੀ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਅੱਜ ਉਸ ਨੇ ਘਰ ਉਜਾੜ ਕੇ ਆਪਣੀ ਖਵਾਹਿਸ਼ ਪੂਰੀ ਕਰ ਹੀ ਲਈ।

PunjabKesari

ਮ੍ਰਿਤਕਾ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਧੀ ਦੀ ਉਮਰ ਮਹਿਜ਼ 32 ਸਾਲ ਸੀ। ਜਿਸ ਦੇ ਦੋ ਪੁੱਤਰ ਹਨ। ਮ੍ਰਿਤਕ ਨਵਿਤਾ ਦੇ ਪੁੱਤਰ ਗਗਨਦੀਪ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਉਸ ਦੇ ਪਾਪਾ ਵੱਲੋਂ ਮੰਮੀ ਨਾਲ ਕੁੱਟਮਾਰ ਕੀਤੀ ਗਈ।

ਇਹ ਵੀ ਪੜ੍ਹੋ: ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਉਠਾ ਰਹੀ ਅਹਿਮ ਕਦਮ : ਵਿਨੀ ਮਹਾਜਨ

PunjabKesari

ਗਲਾ ਦਬਾਉਣ ਤੋਂ ਬਾਅਦ ਉਸ ਨੇ ਮੇਰੀ ਮੰਮੀ ਦੇ ਸਿਰ ’ਚ ਹਥੌੜਾ ਮਾਰ ਦਿੱਤਾ। ਇਹ ਸਾਰੀ ਘਟਨਾ ਨੂੰ ਅੰਜਾਮ ਮਕਾਨ ਦੇ ਦੂਜੇ ਫਲੋਰ ਦੇ ਸਟੋਰ ’ਚ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ। ਨੰਗਲ ਥਾਣਾ ਮੁਖੀ ਨੇ ਕਿਹਾ ਕਿ ਲਾਸ਼ ਨੂੰ ਕਬਜੇ ’ਚ ਲੈ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਪੜਤਾਲ ਤੋਂ ਬਾਅਦ ਪ੍ਰੈਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਕਾਂਗਰਸ ਆਗੂਆਂ ਨੂੰ ਸਤਾਉਣ ਲੱਗਾ ਸ਼ਹਿਰੀ ਹਿੰਦੂ ਵੋਟਾਂ ਦੇ ਖ਼ਿਸਕਣ ਦਾ ਡਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News