ਸੁਲਤਾਨਪੁਰ ਲੋਧੀ ’ਚ ਵੱਡੀ ਵਾਰਦਾਤ, ਪਤੀ ਨੇ ਪਿਓ ਨਾਲ ਮਿਲ ਕੇ ਕਤਲ ਕੀਤੀ ਪਤਨੀ
Saturday, May 08, 2021 - 06:58 PM (IST)
ਸੁਲਤਾਨਪੁਰ ਲੋਧੀ (ਓਬਰਾਏ) : ਥਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਕਲੜੂ ਵਿਚ ਪਤੀ ਵਲੋਂ ਪਿਤਾ ਨਾਲ ਮਿਲ ਕੇ ਪਤਨੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਪਿਓ-ਪੁੱਤ ਸ਼ਰਾਬ ਪਾਣੀ ਦੇ ਆਦੀ ਸਨ ਅਤੇ ਪਤਨੀ ਆਪਣੇ ਪਤੀ ਤੇ ਸਹੁਰੇ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਇਸ ਦੇ ਚੱਲਦੇ ਪਤੀ ਵਲੋਂ ਆਪਣੇ ਪਿਤਾ ਨਾਲ ਮਿਲ ਕੇ ਕਥਿਤ ਤੌਰ ’ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਕਤਲ ਦੇ ਦੋਸ਼ ਵਿਚ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਪਤੀ ਅਤੇ ਸਹੁਰੇ ਖ਼ਿਲਾਫ਼ ਮ੍ਰਿਤਕਾ ਦੇ ਰਿਸ਼ਤੇਦਾਰ ਮੰਗਲ ਸਿੰਘ ਦੇ ਬਿਆਨਾਂ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਫਗਵਾੜਾ ਤੋਂ ਬਾਅਦ ਹਰੀਕੇ ਪੱਤਣ ਵਿਖੇ ਪੰਜਾਬ ਪੁਲਸ ਦੇ ਥਾਣੇਦਾਰ ਦਾ ਕਾਰਨਾਮਾ, ਇਸ ਵਾਰ ਤਾਂ ਹੱਦ ਹੀ ਕਰ ’ਤੀ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਹਰਜੀਤ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਦੇ ਬਿਆਨ ਮੁਤਾਬਕ ਮ੍ਰਿਤਕ ਕੁੜੀ ਸ਼ਰਨਜੀਤ ਕੌਰ ਉਸ ਦੇ ਸਾਲੇ ਦੀ ਧੀ ਹੈ ਜਿਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਤਾ ਉਸ ਦੇ ਇਕ ਭਰਾ ਨੂੰ ਲੈ ਕੇ ਆਪਣੇ ਪੇਕੇ ਘਰ ਰਹਿਣ ਚਲੀ ਗਈ ਸੀ ਅਤੇ ਸ਼ਰਨਜੀਤ ਆਪਣੀ ਦਾਦੀ ਬਚਨ ਕੌਰ ਪਤਨੀ ਗੁਰਮੁੱਖ ਸਿੰਘ ਵਾਸੀ ਪਿੰਡ ਨੂਰੋਵਾਲ ਦੇ ਕੋਲ ਰਹਿਣ ਲੱਗ ਪਈ। ਜਿਸ ਨੂੰ ਉਸ ਦੇ ਦਾਦਕੇ ਪਰਿਵਾਰ ਨੇ ਪਾਲ ਕੇ ਲਗਭਗ 4 ਸਾਲ ਪਹਿਲਾਂ ਉਸਦਾ ਵਿਆਹ ਵਾਸੀ ਕਾਲਰੂ ਨਾਲ ਕਰ ਦਿੱਤਾ। ਜਿਸ ਦੇ ਘਰ ਇਕ ਮੁੰਡਾ 3 ਸਾਲ ਦਾ ਯੁਵਰਾਜ ਸਿੰਘ ਵੀ ਹੈ। ਉਨ੍ਹਾਂ ਦੱਸਿਆ ਕੇ ਜਗਜੀਤ ਉਰਫ ਜੱਗੀ ਆਪਣੀ ਪਤਨੀ ਸ਼ਰਨਜੀਤ ਕੌਰ ਦੀ ਬਹੁਤ ਕੁੱਟਮਾਰ ਕਰਦਾ ਸੀ ਜਿਸ ਵਿਚ ਉਸ ਦਾ ਸਹੁਰਾ ਵੀ ਉਸ ਦਾ ਸਾਥ ਦਿੰਦਾ ਸੀ।
ਇਹ ਵੀ ਪੜ੍ਹੋ : ਆਸਟ੍ਰੇਲੀਆ ਜਾਣ ਲਈ ਆਈਲੈਟਸ ਪਾਸ ਕੁੜੀ ਨਾਲ ਕੀਤਾ ਵਿਆਹ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ
ਉਕਤ ਨੇ ਦੱਸਿਆ ਕਿ ਸ਼ਰਨਜੀਤ ਕੌਰ ਵੱਲੋਂ ਪੇਕੇ ਘਰ ਦੱਸਣ ’ਤੇ ਉਹ ਮੰਗਲ ਸਿੰਘ, ਚਾਚਾ ਅਤੇ ਉਸ ਦੀ ਦਾਦੀ ਪੁੱਤਰੀ ਸ਼ਰਨਜੀਤ ਕੌਰ ਦੇ ਘਰ ਕਾਲਰੂ ਗਏ ਜਿੱਥੇ ਉਨ੍ਹਾਂ ਵੱਲੋਂ ਉਸ ਦੇ ਪਤੀ ਤੇ ਸਹੁਰੇ ਨੂੰ ਕਾਫੀ ਸਮਝਾਇਆ ਪਰ ਉਹ ਨਾ ਮੰਨੇ ਤਾਂ ਅਖੀਰ ਵਿਚ ਅਗਲੇ ਦਿਨ ਉਹ ਸ਼ਰਨਜੀਤ ਨੂੰ ਪੱਕੇ ਤੌਰ ’ਤੇ ਲਿਜਾਣ ਲਈ ਉਸ ਨੂੰ ਦਿੱਤੇ ਗਏ ਸਾਮਾਨ ਨੂੰ ਛੋਟੇ ਹਾਥੀ ’ਚ ਲੱਦ ਕੇ ਪਿੰਡ ਗਏ ਉਨ੍ਹਾਂ ਦੱਸਿਆ ਕਿ ਜਦੋਂ ਉਹ ਘਰ ਦੇ ਅੰਦਰ ਦਾਖ਼ਲ ਹੋਏ ਤਾਂ ਵੇਖਿਆ ਕਿ ਸ਼ਰਨਜੀਤ ਤੜਪ ਰਹੀ ਸੀ ਅਤੇ ਉਸ ਦਾ ਪਤੀ ਤੇ ਸਹੁਰਾ ਉਨ੍ਹਾਂ ਨੂੰ ਧੱਕਾ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਜਦਕਿ ਸ਼ਰਨਜੀਤ ਮੌਕੇ ’ਤੇ ਹੀ ਦਮ ਤੋੜ ਗਈ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਥਾਣਾ ਸੁਲਤਾਨਪੁਰ ਲੋਧੀ ਨੂੰ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮੰਗਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਸ਼ਰਨਜੀਤ ਕੌਰ ਦੇ ਪਤੀ ਜਗਜੀਤ ਸਿੰਘ ਪੁੱਤਰ ਸਾਧੂ ਰਾਮ ਅਤੇ ਸਹੁਰੇ ਸਾਧੂ ਰਾਮ ਪੁੱਤਰ ਮਹਿੰਦਰ ਦੋਵੇਂ ਵਾਸੀ ਕਾਲਰੂ ਖ਼ਿਲਾਫ਼ ਧਾਰਾ 302, 34 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਤਿੰਨ ਗੈਂਗਸਟਰ ਭਾਰੀ ਅਸਲੇ ਨਾਲ ਕਾਬੂ, ਜਾਂਚ ਦੌਰਾਨ ਹੋਏ ਵੱਡੇ ਖ਼ੁਲਾਸੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?