ਪਤੀ, ਪਤਨੀ ਤੇ ਨਨਾਣ ਨੇ ਮਿਲ ਕੇ ਖੇਡੀ ਖੂਨੀ ਖੇਡ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

07/23/2016 3:11:07 PM

ਜ਼ੀਰਾ (ਰਜਨੀਸ਼)— ਨਸ਼ੇ ਦੇ ਕੇਸ ਵਿਚ ਪਤੀ ਦੇ ਜੇਲ ਜਾਣ ਤੋਂ ਬਾਅਦ ਪਤਨੀ ਦੇ ਗੈਰ ਮਰਦ ਨਾਲ ਨਾਜਾਇਜ਼ ਸੰਬੰਧ ਬਣ ਗਏ ਅਤੇ ਜਦੋਂ ਪਤੀ ਜੇਲ ''ਚੋਂ ਰਿਹਾਅ ਹੋ ਕੇ ਬਾਹਰ ਆਇਆ ਤਾਂ ਸਾਜ਼ਿਸ਼ ਦੇ ਤਹਿਤ ਪਤਨੀ ਨੇ ਪਤੀ ਅਤੇ ਨਨਾਣ ਨਾਲ ਮਿਲ ਕੇ ਪ੍ਰੇਮੀ ਨੂੰ ਜ਼ਹਿਰ ਪਿਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਮ੍ਰਿਤਕ ਵਿਅਕਤੀ ਭਰਾ ਕੁਲਦੀਪ ਸਿੰਘ ਦੇ ਬਿਆਨਾਂ ਦੇ ਅਧਾਰ ''ਤੇ ਕਤਲ ਸਮੇਤ ਹੋਰ ਵੱਖ-ਵੱਖ ਧਾਰਾਵਾਂ ਦੇ ਤਹਿਤ ਤਿੰਨਾਂ ਖਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਉਕਤ ਮਾਮਲਾ ਜ਼ੀਰਾ ਦੇ ਪਿੰਡ ਲਹਿਰਾ ਬੇਟ ਦਾ ਹੈ।
ਮ੍ਰਿਤਕ ਕੁਲਦੀਪ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਲਹਿਰਾ ਬੇਟ ਨੇ ਥਾਣਾ ਸਦਰ ਜ਼ੀਰਾ ਦੀ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦਾ ਛੋਟਾ ਭਰਾ ਮਨਦੀਪ ਸਿੰਘ ਨਸ਼ੇ ਦੇ ਕੇਸ ਵਿਚ ਜੇਲ ਗਏ ਬਿੰਦਰ ਸਿੰਘ ਪੁੱਤਰ ਰਸੀਦ ਸਿੰਘ ਵਾਸੀ ਪਿੰਡ ਸ਼ੇਰਪੁਰ ਤਖਤੂਵਾਲਾ ਦੀ ਪਤਨੀ ਅਮਨਦੀਪ ਕੌਰ ਨੂੰ ਕਰੀਬ 2 ਸਾਲ ਪਹਿਲਾਂ ਭਜਾ ਕੇ ਲੈ ਗਿਆ ਸੀ ਜੋ ਕਿ ਉਸ ਦੇ ਭਰਾ ਦੀ ਪਤਨੀ ਬਣ ਕੇ ਰਹਿੰਦੀ ਸੀ ਪਰ ਜੇਲ ਵਿਚੋਂ ਰਿਹਾਅ ਹੋ ਕੇ ਬਾਹਰ ਆਉਣ ''ਤੇ  ਅਮਨਦੀਪ ਕੌਰ ਨੇ ਆਪਣੇ ਪਤੀ ਬਿੰਦਰ ਸਿੰਘ ਅਤੇ ਨਨਾਣ ਰਾਜ ਕੌਰ ਨਾਲ ਮਿਲ ਕੇ ਸਾਜਿਸ਼ ਦੇ ਤਹਿਤ ਕੁੱਟਮਾਰ ਕਰਨ ਤੋਂ ਬਾਅਦ ਉਸ ਦੇ ਭਰਾ ਮਨਦੀਪ ਸਿੰਘ ਨੂੰ ਧੱਕੇ ਨਾਲ ਜ਼ਹਿਰ ਪਿਆ ਕੇ ਮੌਤ ਦੇ ਘਾਟ ਉਤਾਰ ਦਿੱਤਾ ।  
ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਮ੍ਰਿਤਕ ਮਨਦੀਪ ਸਿੰਘ ਦੇ ਭਰਾ ਕੁਲਦੀਪ ਸਿੰਘ ਦੇ ਬਿਆਨ ਦੇ ਅਧਾਰ ''ਤੇ ਉਕਤ ਤਿੰਨਾਂ ਦੋਸ਼ੀਆਂ ਖਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News