ਸ਼ੱਕ ਨੇ ਉਜਾੜੇ ਪਾਇਆ ਪਰਿਵਾਰ, ਆਪੇ ਤੋਂ ਬਾਹਰ ਹੋਏ ਪਤੀ ਨੇ ਕਰ ਦਿੱਤਾ ਵੱਡਾ ਕਾਰਾ

Wednesday, Sep 09, 2020 - 06:16 PM (IST)

ਸ਼ੱਕ ਨੇ ਉਜਾੜੇ ਪਾਇਆ ਪਰਿਵਾਰ, ਆਪੇ ਤੋਂ ਬਾਹਰ ਹੋਏ ਪਤੀ ਨੇ ਕਰ ਦਿੱਤਾ ਵੱਡਾ ਕਾਰਾ

ਸਰਦੂਲਗੜ੍ਹ (ਚੋਪੜਾ) : ਨਜ਼ਦੀਕੀ ਪਿੰਡ ਝੰਡਾ ਖੁਰਦ ਵਿਖੇ ਘਰਵਾਲੀ ਦੇ ਚਰਿੱਤਰ 'ਤੇ ਸ਼ੱਕ ਕਰਨ ਕਾਰਣ ਪਤੀ ਵਲੋਂ ਪਤਨੀ ਸੁਮਨ ਦੇਵੀ (40) ਦਾ ਕਹੀ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾ ਦੇ ਭਰਾ ਭਾਨੀ ਰਾਮ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦੀ ਭੈਣ ਦਾ ਪਤੀ ਨੰਦ ਰਾਮ ਉਸਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਜਿਸ ਕਰਕੇ ਘਰ ਵਿਚ ਲੜਾਈ ਝਗੜਾ ਰਹਿੰਦਾ ਸੀ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਵਲੋਂ ਨਵੀਂ ਹਦਾਇਤਾਂ ਜਾਰੀ, ਹੁਣ ਐਤਵਾਰ ਨੂੰ ਰਹੇਗਾ ਮੁਕੰਮਲ ਕਰਫਿਊ

ਉਕਤ ਨੇ ਕਿਹਾ ਕਿ ਪਹਿਲਾਂ ਵੀ ਦੋਵਾਂ ਵਿਚਾਲੇ ਤਕਰਾਰ ਹੁੰਦੀ ਰਹਿੰਦੀ ਸੀ, ਇਸੇ ਦੇ ਚੱਲਦੇ ਅੱਜ ਉਸ ਨੇ ਮੇਰੀ ਭੈਣ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਂਚ ਅÎਫਸਰ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਨੰਦ ਰਾਮ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ :  ਲੁਟੇਰਿਆਂ ਨੂੰ ਦਿਨੇ ਤਾਰੇ ਦਿਖਾਉਣ ਵਾਲੀ ਜਲੰਧਰ ਦੀ ਕੁਸਮ ਲਈ ਸਿਮਰਜੀਤ ਬੈਂਸ ਦਾ ਵੱਡਾ ਐਲਾਨ


author

Gurminder Singh

Content Editor

Related News