ਘਰ ਵਾਲੀ ਨੇ ਬਾਹਰ ਵਾਲੀ ਨਾਲ ਰੰਗੇ-ਹੱਥੀਂ ਫੜਿਆ ਪਤੀ, ਵਰ੍ਹਾਇਆ ਜੁੱਤੀਆਂ ਦਾ ਮੀਂਹ

02/17/2018 7:30:29 PM

ਖਮਾਣੋਂ (ਜਟਾਣਾ) : ਖਮਾਣੋਂ ਵਿਖੇ ਅਜਿਹੀ ਘਟਨਾ ਚਰਚਾ 'ਚ ਆਈ ਕਿ ਇਕ ਨੌਜਵਾਨ ਨੂੰ ਆਪਣੀ ਘਰ ਵਾਲੀ ਦੇ ਹੁੰਦਿਆਂ ਬਾਹਰ ਵਾਲੀ ਨਾਲ ਪੀਂਘਾਂ ਝੂਟਣ ਦਾ ਅਜਿਹਾ ਚਸਕਾ ਪਿਆ ਕਿ ਘਰ ਵਾਲੀ ਨੇ ਆਪਣੇ ਪਤੀ ਪਰਮੇਸ਼ਰ ਨੂੰ ਕਿਸੇ ਬਾਹਰ ਵਾਲੀ ਨਾਲ ਕਲੋਲਾਂ ਕਰਦਿਆਂ ਰੰਗੇ ਹੱਥੀਂ ਫੜ ਲਿਆ। ਬਸ ਫਿਰ ਕੀ ਸੀ, ਘਰ ਵਾਲੀ ਦਾ ਗੁੱਸਾ ਅਸਮਾਨ 'ਤੇ ਚੜ੍ਹਨਾ ਸੁਭਾਵਿਕ ਹੀ ਸੀ। ਘਰ ਵਾਲੀ ਜੋ ਨੇੜਲੇ ਪਿੰਡ ਦੀ ਰਹਿਣ ਵਾਲੀ ਸੀ ਉਸ ਦਾ ਪਤੀ ਇਕ ਨਵੀਂ ਖੁੱਲ੍ਹੀ ਗਾਰਮੈਂਟ ਦੀ ਦੁਕਾਨ 'ਤੇ ਕੰਮ ਕਰਦਾ ਸੀ ਤੇ ਉਸ ਦੇ ਨਾਲ ਇਕ ਲੜਕੀ ਵੀ ਕੰਮ ਕਰਦੀ ਸੀ ਜੋ ਹਰ ਰੋਜ਼ ਦੁਕਾਨ ਵਿਚ ਹੀ ਇਕ-ਦੂਜੇ ਨਾਲ ਕਲੋਲਾਂ ਕਰ ਲੈਂਦੇ ਸਨ ਤੇ ਉਨ੍ਹਾਂ ਨੂੰ ਕਲੋਲਾਂ ਕਰਦਿਆਂ ਇਕ ਦਿਨ ਨੌਜਵਾਨ ਦੀ ਘਰਵਾਲੀ ਨੇ ਰੰਗੇ ਹੱਥੀਂ ਫੜ ਲਿਆ ਤੇ ਆਪਣੇ ਪਤੀ 'ਤੇ ਜੁੱਤੀਆਂ ਦਾ ਮੀਂਹ ਵਰ੍ਹਾ ਦਿੱਤਾ। ਵੇਖਦਿਆਂ ਹੀ ਵੇਖਦਿਆਂ ਲੋਕਾਂ ਦਾ ਜਮਾਵੜਾ ਲਗ ਗਿਆ, ਜਿਨ੍ਹਾਂ ਨੇ ਨੌਜਵਾਨ ਦੀ ਪ੍ਰੇਮਿਕਾ ਨੂੰ ਬੇਸਮੈਂਟ 'ਚ ਲੁਕਾ ਕੇ ਉਸਦੀ ਘਰ ਵਾਲੀ ਤੋਂ ਬਚਾਇਆ।
ਉਕਤ ਔਰਤ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਉਸ ਨੂੰ ਖਰਚਾ ਦੇਣ ਦੀ ਬਜਾਏ ਬਾਹਰ ਵਾਲੀ ਨੂੰ ਖਰਚਾ ਦਿੰਦਾ ਹੈ ਅਤੇ ਉਪਰੋਂ ਹਰ ਰੋਜ਼ ਘਰ ਆ ਕੇ ਅੱਧੀ-ਅੱਧੀ ਰਾਤ ਮੇਰੀ ਕੁੱਟ-ਮਾਰ ਕਰਦਾ ਹੈ। ਅੱਜ ਜਿਵੇਂ ਹੀ ਮੈਨੂੰ ਪਤਾ ਲੱਗਾ ਤਾਂ ਮੈਂ ਮੌਕੇ 'ਤੇ ਪਹੁੰਚ ਕੇ ਸਭ ਕੁਝ ਵੇਖਿਆ।


Related News