ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਪਤਨੀ ਨੂੰ ਕੀਤਾ ਗੰਭੀਰ ਫੱਟੜ

Tuesday, Jun 01, 2021 - 04:14 PM (IST)

ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਪਤਨੀ ਨੂੰ ਕੀਤਾ ਗੰਭੀਰ ਫੱਟੜ

ਨਾਭਾ (ਜੈਨ) : ਇੱਥੇ ਇਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਆਪਣੀ ਪਤਨੀ ਨੂੰ ਗੰਭੀਰ ਫੱਟੜ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪਿੰਡ ਸੌਜਾ ਦੀ ਪੁਸ਼ਪਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਦਿਨ-ਦਿਹਾੜੇ ਮੇਰੇ ਪਤੀ ਨੇ ਤੇਜ਼ਧਾਰ ਹਥਿਆਰ (ਟਾਕੂਆ) ਨਾਲ ਮੇਰੇ ’ਤੇ ਹਮਲਾ ਕੀਤਾ ਅਤੇ ਕੁੱਟਮਾਰ ਕੀਤੀ।

ਮੇਰੇ ਹੱਥ ਵਿਚ ਜ਼ਖਮ ਹੋ ਗਏ। ਪੁਸ਼ਪਿੰਦਰ ਕੌਰ ਦੇ ਬਿਆਨਾਂ ਅਨੁਸਾਰ ਥਾਣਾ ਸਦਰ ਪੁਲਸ ਨੇ ਉਸ ਦੇ ਪਤੀ ਹਰਜਿੰਦਰ ਸਿੰਘ, ਸਹੁਰਾ ਸ਼ਿੰਗਾਰਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਸੌਜਾ ਅਤੇ ਹਰਵਿੰਦਰ ਕੌਰ ਪਤਨੀ ਨਾਜਮ ਸਿੰਘ ਵਾਸੀ ਹਕੀਮਪੁਰ ਰੰਨੋ ਖ਼ਿਲਾਫ਼ ਧਾਰਾ 323, 324 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਪਤੀ-ਪਤਨੀ ਦਾ ਆਪਸ ਵਿਚ ਝਗੜਾ ਚੱਲਦਾ ਹੈ।
 


author

Babita

Content Editor

Related News