ਜ਼ਹਿਰੀਲਾ ਪਦਾਰਥ ਖਾ ਕੇ ਪਤੀ-ਪਤਨੀ ਤੇ ਬੇਟੇ ਨੇ ਕੀਤੀ ਖੁਦਕੁਸ਼ੀ, ਜਾਣੋ ਕਿਉਂ ਚੁੱਕਿਆ ਖੌਫ਼ਨਾਕ ਕਦਮ

12/25/2022 12:46:12 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-48 ਸਥਿਤ ਐੱਚ. ਆਈ. ਜੀ. ਫਲੈਟ 'ਚ ਪਤੀ, ਪਤਨੀ ਤੇ ਬੇਟੇ ਨੇ ਖੁਦਕੁਸ਼ੀ ਕਰ ਲਈ। ਇਕੋ ਪਰਿਵਾਰ ਦੇ 3 ਵਿਅਕਤੀਆਂ ਵੱਲੋਂ ਖੁਦਕੁਸ਼ੀ ਕਰਨ 'ਤੇ ਸੁਸਾਇਟੀ ਵਿੱਚ ਸੋਗ ਦੀ ਲਹਿਰ ਦੌੜ ਗਈ। ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਤਿੰਨਾਂ ਨੂੰ ਮੋਹਾਲੀ ਫੇਜ਼-6 ਦੇ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਸ਼ਰਮਾ (60), ਪਤਨੀ ਅੰਜਨਾ ਸ਼ਰਮਾ ਤੇ ਪੁੱਤਰ ਪੁਲਕਿਤ ਸ਼ਰਮਾ (25) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਪਹਿਲਾਂ ਸੁਰੇਸ਼ ਕੁਮਾਰ ਨੇ ਖੁਦਕੁਸ਼ੀ ਕੀਤੀ, ਅਗਲੇ ਦਿਨ ਪਤਨੀ ਅੰਜਨਾ ਸ਼ਰਮਾ ਤੇ ਬੇਟੇ ਪੁਲਕਿਤ ਸ਼ਰਮਾ ਨੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਸ਼ਰਾਬ ਫੈਕਟਰੀ ਅੱਗੇ ਲੱਗੇ ਮੋਰਚੇ ਵੱਲੋਂ ਚਿਤਾਵਨੀ; ਜੇਕਰ 26 ਤੱਕ ਗ੍ਰਿਫ਼ਤਾਰ ਕੀਤੇ ਕਿਸਾਨ ਰਿਹਾਅ ਨਾ ਕੀਤੇ ਤਾਂ...

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਸੁਰੇਸ਼ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਅੰਜਨਾ ਸ਼ਰਮਾ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ, ਜਿਸ ਕਰਕੇ ਸੁਰੇਸ਼ ਨੇ ਸ਼ੁੱਕਰਵਾਰ ਜ਼ਹਿਰੀਲੀ ਚੀਜ਼ ਖਾ ਲਈ। ਸੂਤਰਾਂ ਮੁਤਾਬਕ ਸੁਰੇਸ਼ ਸ਼ਰਮਾ ਨੇ ਸੁਸਾਈਡ ਨੋਟ 'ਚ ਪਤਨੀ ਤੇ ਬੇਟੇ ਪੁਲਕਿਤ ਦੇ ਨਾਂ ਲਿਖੇ ਸਨ। ਦੂਜੇ ਪਾਸੇ ਮੋਹਾਲੀ ਫੇਜ਼-11 ਦੀ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਪੁਲਸ ਤਿੰਨਾਂ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਕੱਪੜਿਆਂ ਦੀ ਦੁਕਾਨ ਦੀ ਆੜ 'ਚ ਚਾਈਨਾ ਡੋਰ ਵੇਚਣ ਵਾਲਾ ਦੁਕਾਨਦਾਰ ਕਾਬੂ, ਵੱਡੀ ਗਿਣਤੀ 'ਚ ਗੱਟੂ ਬਰਾਮਦ

ਸੈਕਟਰ-48 ਸਥਿਤ ਐੱਚ. ਆਈ. ਜੀ. ਫਲੈਟ ਨੰਬਰ 113 ਵਿੱਚ ਸੁਰੇਸ਼ ਪਤਨੀ ਅੰਜਨਾ ਨਾਲ ਦੂਜੀ ਮੰਜ਼ਿਲ ’ਤੇ ਰਹਿੰਦਾ ਸੀ। ਵੀਰਵਾਰ ਦੋਵਾਂ 'ਚ ਕਿਸੇ ਗੱਲ ਤੋਂ ਝਗੜਾ ਹੋ ਗਿਆ। ਸੁਰੇਸ਼ ਨੇ ਰਾਤ ਨੂੰ ਕਮਰੇ 'ਚ ਜਾ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਅਗਲੇ ਦਿਨ ਸ਼ੁੱਕਰਵਾਰ ਜਦੋਂ ਸੁਰੇਸ਼ ਨੇ ਕਮਰਾ ਨਾ ਖੋਲ੍ਹਿਆ ਤਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਦਰਵਾਜ਼ਾ ਤੋੜ ਕੇ ਸੁਰੇਸ਼ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : UP 'ਚ 4 ਦਿਨ ਚੱਲੀ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, 1200 ਕਰੋੜ ਦੀਆਂ ਬੇਨਿਯਮੀਆਂ ਆਈਆਂ ਸਾਹਮਣੇ

ਸੂਤਰਾਂ ਮੁਤਾਬਕ ਪੁਲਸ ਨੂੰ ਕਮਰੇ 'ਚੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿੱਚ ਪਤਨੀ ਅੰਜਨਾ ਤੇ ਬੇਟੇ ਪੁਲਕਿਤ ਸ਼ਰਮਾ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਸੁਰੇਸ਼ ਦੀ ਮੌਤ ਤੋਂ ਬਾਅਦ ਪਤਨੀ ਤੇ ਬੇਟਾ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਕਮਰੇ 'ਚ ਸੌਣ ਚਲੇ ਗਏ। ਮ੍ਰਿਤਕ ਦੇ ਭਰਾ ਰਮੇਸ਼ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜਦੋਂ ਉਹ ਅੰਜਨਾ ਤੇ ਪੁਲਕਿਤ ਨੂੰ ਉਨ੍ਹਾਂ ਦੀ ਮੰਜ਼ਿਲ ’ਤੇ ਲੈਣ ਗਿਆ ਤਾਂ ਕਮਰਾ ਅੰਦਰੋਂ ਬੰਦ ਸੀ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਮਾਂ-ਪੁੱਤ ਬੈੱਡ ’ਤੇ ਪਏ ਸਨ। ਪੁਲਸ ਨੇ ਦੋਵਾਂ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਸੁਰੇਸ਼ ਕੁਮਾਰ ਦੀ ਕੈਮੀਕਲ ਫੈਕਟਰੀ ਹੈ, ਜਦਕਿ ਪੁੱਤਰ ਪੁਲਕਿਤ ਇੰਜੀਨੀਅਰਿੰਗ ਕਰ ਰਿਹਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News