ਪਤੀ ਨਾਲ ਦਵਾਈ ਲੈਣ ਨਿਕਲੀ ਜਨਾਨੀ ਨਾਲ ਰਾਹ ’ਚ ਵਾਪਰਿਆ ਭਾਣਾ, ਇੰਨੀ ਭਿਆਨਕ ਆਵੇਗੀ ਮੌਤ ਸੋਚਿਆ ਨਾ ਸੀ

Tuesday, Aug 23, 2022 - 04:38 PM (IST)

ਪਤੀ ਨਾਲ ਦਵਾਈ ਲੈਣ ਨਿਕਲੀ ਜਨਾਨੀ ਨਾਲ ਰਾਹ ’ਚ ਵਾਪਰਿਆ ਭਾਣਾ, ਇੰਨੀ ਭਿਆਨਕ ਆਵੇਗੀ ਮੌਤ ਸੋਚਿਆ ਨਾ ਸੀ

ਟਾਂਡਾ ਉੜਮੁੜ (ਪਰਮਜੀਤ ਮੋਮੀ, ਵਰਿੰਦਰ ਪੰਡਿਤ, ਕੁਲਦੀਸ਼, ਸ਼ਰਮਾ) :  ਖੁੱਡਾ ਤੋਂ ਸਰਾਂ ਹੁਸ਼ਿਆਰਪੁਰ ਸੰਪਰਕ ਸੜਕ ’ਤੇ ਮੰਗਲਵਾਰ ਸਵੇਰੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਟਰੈਕਟਰ ਟਰਾਲੀ ਦੀ ਲਪੇਟ ਵਿਚ ਆਉਣ ਕਾਰਨ ਸਕੂਟਰੀ ਸਵਾਰ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਸਵੇਰੇ ਲਗਭਗ ਸਾਢੇ ਅੱਠ ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਕਮਲਜੀਤ ਸਿੰਘ ਅਤੇ ਉਸਦੀ ਪਤਨੀ ਗੁਰਦੇਵ ਕੌਰ ਵਾਸੀ ਪਿੰਡ ਰਲ੍ਹਣਾ  ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦਵਾਈ ਲੈਣ ਵਾ ਜਾ ਰਹੇ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਜਨਾਨੀ ਦਾ ਸਰੀਰ ਟੈਰਕਟਰ ਟਰਾਲੀ ਹੇਠ ਆ ਕੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਬੰਬ ਪਲਾਂਟ ਮਾਮਲੇ ’ਚ ਵੱਡਾ ਖ਼ੁਲਾਸਾ, ਪੰਜ ਤਾਰਾ ਹੋਟਲ ਦੀ ਵੀਡੀਓ ਨੇ ਪੁਲਸ ਦੀ ਵਧਾਈ ਚਿੰਤਾ

ਇਸ ਦੌਰਾਨ ਜਦੋਂ ਦੋਵੇਂ ਪਤੀ-ਪਤਨੀ ਪਿੰਡ ਬੋਦਲ ਕੋਟਲੀ ਨਜ਼ਦੀਕ ਪਹੁੰਚੇ ਤਾਂ ਉਹ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਗੁਰਦੇਵ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਕਿਨ੍ਹਾਂ ਹਾਲਾਤ ਵਿਚ ਹੋਇਆ, ਫਿਲਹਾਲ ਇਸ ਸਬੰਧੀ ਟਾਂਡਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਜਿਸ ਧੀ ਨੂੰ ਚਾਵਾਂ ਨਾਲ ਤੋਰਿਆ, ਉਸ ਨੂੰ ਮ੍ਰਿਤਕ ਦੇਖ ਧਾਹਾਂ ਮਾਰ ਰੋਏ ਮਾਪੇ, ਪਿਤਾ ਦੇ ਬੋਲ ਸੁਣ ਪਸੀਜ ਗਿਆ ਸਭ ਦਾ ਦਿਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News