ਬੱਚਾ ਚੋਰੀ ਦਾ ਮਾਮਲਾ : ਵਿਆਹ ਮਗਰੋਂ ਔਲਾਦ ਨਾ ਹੋਣ ਕਾਰਨ ਜੋੜੇ ਨੇ 4 ਮਹੀਨਿਆਂ ਦੇ ਬੱਚੇ ਨੂੰ ਕੀਤਾ ਸੀ ਕਿਡਨੈਪ

Sunday, Nov 28, 2021 - 10:19 AM (IST)

ਬੱਚਾ ਚੋਰੀ ਦਾ ਮਾਮਲਾ : ਵਿਆਹ ਮਗਰੋਂ ਔਲਾਦ ਨਾ ਹੋਣ ਕਾਰਨ ਜੋੜੇ ਨੇ 4 ਮਹੀਨਿਆਂ ਦੇ ਬੱਚੇ ਨੂੰ ਕੀਤਾ ਸੀ ਕਿਡਨੈਪ

ਲੁਧਿਆਣਾ (ਰਾਜ/ਅਨਿਲ)- ਦਾਣਾ ਮੰਡੀ ਦੀਆਂ ਝੁੱਗੀਆਂ ਤੋਂ 4 ਮਹੀਨੇ ਦਾ ਬੱਚਾ ਚੋਰੀ ਕਰਨ ਦੇ ਮਾਮਲੇ ਨੂੰ ਲੁਧਿਆਣਾ ਪੁਲਸ ਨੇ 9 ਦਿਨਾਂ ’ਚ ਸੁਲਝਾ ਲਿਆ ਹੈ। ਪੁਲਸ ਨੇ ਬੱਚੇ ਨੂੰ ਕਿਡਨੈਪਰ ਕਰਨ ਵਾਲੇ ਜੋੜੇ ਨੂੰ ਗ੍ਰਿਫ਼ਤਾਰ ਕਰ ਕੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਹੈ। ਥਾਣਾ ਸਲੇਮ ਟਾਬਰੀ ਅਤੇ ਸੀ. ਆਈ. ਟੀ. ਦੇ ਪੁਲਸ ਮੁਲਜ਼ਮਾਂ ਨੂੰ 750 ਕਿਲੋਮੀਟਰ ਦੂਰ ਨੇਪਾਲ ਬਾਰਡਰ ਕੋਲੋਂ ਫੜ ਕੇ ਲਿਆਈ ਹੈ। ਮੁਲਜ਼ਮ ਅਵਧੇਸ਼ ਕੁਮਾਰ ਅਤੇ ਉਸ ਦੀ ਪਤਨੀ ਜੂਹੀ ਹੈ। ਮੁਲਜ਼ਮ ਪੁਲਸ ਰਿਮਾਂਡ ’ਤੇ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 19 ਨਵੰਬਰ ਨੂੰ ਦਾਣਾ ਮੰਡੀ ਸਥਿਤ ਝੁੱਗੀਆਂ ਤੋਂ ਕਾਰ ਸਵਾਰ ਜੋੜੇ ਪੁਰਾਣੇ ਕੱਪੜੇ ਦੇਣ ਬਹਾਨੇ ਜਨਾਨੀ ਤੋਂ 4 ਮਹੀਨਿਆਂ ਦਾ ਬੱਚਾ ਖੋਹ ਕੇ ਭੱਜ ਗਏ ਸਨ, ਜਿਸ ਤੋਂ ਬਾਅਦ ਪੁਲਸ ਨੇ ਮੁਕੱਦਮਾ ਦਰਜ ਕਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਕੜੀ ਦਰ ਕੜੀ ਜੋੜੀ ਅਤੇ ਮੁਲਜ਼ਮਾਂ ਤੱਕ ਪੁੱਜ ਕੇ ਬੱਚੇ ਨੂੰ ਸਲਾਮਤ ਬਰਾਮਦ ਕਰ ਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਖੰਨਾ ਤੋਂ ਵੱਡੀ ਖ਼ਬਰ: ਗੁਰਸਿਮਰਨ ਮੰਡ ਨੂੰ ਮਲੇਸ਼ੀਆ ਦੇ ਗੈਂਗਸਟਰ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਮਿਲੀ ਧਮਕੀ

ਔਲਾਦ ਦੀ ਲਾਲਸਾ ਵਿਚ ਬਣੇ ਕਿਡਨੈਪਰ
ਸੀ. ਪੀ. ਭੁੱਲਰ ਦਾ ਕਹਿਣਾ ਹੈ ਕਿ ਮੁਲਜ਼ਮ ਅਵਧੇਸ਼ ਅਤੇ ਜੂਹੀ ਦੇ ਕੋਈ ਔਲਾਦ ਨਹੀਂ ਸੀ। ਹਾਲਾਂਕਿ ਜੂਹੀ ਦਾ ਅਵਧੇਸ਼ ਨਾਲ ਦੂਜਾ ਵਿਆਹ ਸੀ। ਪਹਿਲੇ ਵਿਆਹ ਤੋਂ ਜੂਹੀ ਦੇ ਇਕ ਕੁੜੀ ਹੈ, ਜੋ 13 ਸਾਲ ਦੀ ਹੈ। ਉਹ ਆਪਣੀ ਨਾਨੀ ਨਾਲ ਰਹਿੰਦੀ ਹੈ। ਹੁਣ ਦੋਵਾਂ ਦੀ ਵਿਆਹ ਤੋਂ 5 ਸਾਲ ਬਾਅਦ ਕੋਈ ਔਲਾਦ ਨਹੀਂ ਹੋ ਰਹੀ ਸੀ। ਔਲਾਦ ਦੀ ਲਾਲਸਾ ਵਿਚ ਦੋਵਾਂ ਨੇ ਬੱਚਾ ਚੋਰੀ ਕਰਨ ਦਾ ਪਲਾਨ ਬਣਾਇਆ ਅਤੇ ਕਿਡਨੈਪਰ ਬਣ ਗਏ।

ਪੜ੍ਹੋ ਇਹ ਵੀ ਖ਼ਬਰ - ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਚਾਰ ਮਹੀਨੇ ਪਹਿਲਾਂ ਬਣਾਇਆ ਪਲਾਨ, ਰੈਕੀ ਤੋਂ ਬਾਅਦ ਬੱਚਾ ਕੀਤਾ ਕਿਡਨੈਪ
ਪੁਲਸ ਦਾ ਕਹਿਦਾ ਹੈ ਕਿ ਅਵਧੇਸ਼ ਅਤੇ ਜੂਹੀ ਚੂਹੜਪੁਰ ਰੋਡ ’ਤੇ ਰਹਿੰਦੇ ਹਨ। ਅਵਧੇਸ਼ ਏ. ਸੀ. ਰਿਪੇਅਰ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਬੱਚਾ ਚੁੱਕਣ ਦੀ ਪਲਾਨਿੰਗ ਚਾਰ ਮਹੀਨੇ ਪਹਿਲਾਂ ਕਰ ਲਈ ਸੀ ਅਤੇ ਬੱਚਾ ਚੁੱਕਣ ਦੀ ਜਗ੍ਹਾ ਲੱਭ ਰਹੇ ਸਨ। ਇਸ ਦੌਰਾਨ ਇਕ ਦਿਨ ਉਹ ਦਾਣਾ ਮੰਡੀ ਇਲਾਕੇ ਵਿਚ ਗਿਆ, ਜਿਥੇ ਉਸ ਨੇ ਘਨਸ਼ਿਆਮ ਨੂੰ ਉਸ ਦੀ ਮਾਂ ਰੂਪਾ ਦੇਵੀ ਦੀ ਗੋਦ ਵਿਚ ਦੇਖਿਆ। ਫਿਰ ਉਨ੍ਹਾਂ ਦੇ ਕੋਲ ਗਿਆ ਅਤੇ ਸਾਰੀ ਜਾਣਕਾਰੀ ਜੁਟਾਈ। ਜਾਣਕਾਰੀ ਵਿਚ ਉਸ ਨੂੰ ਪਤਾ ਲੱਗਾ ਕਿ ਜਨਾਨੀ ਦੇ 8 ਬੱਚੇ ਹਨ, ਜਿਸ ਵਿਚ ਘਨਸ਼ਿਆਮ ਸਭ ਤੋਂ ਛੋਟਾ 4 ਮਹੀਨਿਆਂ ਦਾ ਹੈ। ਜੇਕਰ ਇਨ੍ਹਾਂ ਦਾ ਬੱਚਾ ਚੋਰੀ ਕਰ ਲਿਆ ਜਾਵੇ ਤਾਂ ਇਨ੍ਹਾਂ ਨੂੰ ਕੋਈ ਖ਼ਾਸ ਫਰਕ ਨਹੀਂ ਪਵੇਗਾ। ਇਸ ਤੋਂ ਬਾਅਦ ਉਸ ਨੇ ਜਨਾਨੀ ਨੂੰ ਕਿਹਾ ਕਿ ਉਹ ਕੱਪੜੇ ਲੈ ਕੇ ਆਵੇਗਾ। ਫਿਰ ਉਹ ਆਪਣੀ ਪਤਨੀ ਜੂਹੀ ਨਾਲ ਕੱਪੜੇ ਦੇਣ ਦੇ ਬਹਾਨੇ ਆਇਆ ਅਤੇ ਜਨਾਨੀ ਦੇ ਹੱਥੋਂ ਬੱਚਾ ਖੋਹ ਕੇ ਫਰਾਰ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸਕੂਲ ਤੋਂ ਲਾਪਤਾ ਵਿਦਿਆਰਥੀ ਦੀ 5 ਦਿਨਾਂ ਬਾਅਦ ਸਿਧਵਾਂ ਨਹਿਰ ’ਚੋਂ ਤੈਰਦੀ ਹੋਈ ਮਿਲੀ ਲਾਸ਼

ਸੀ. ਸੀ. ਟੀ. ਵੀ. ਫੁਟੇਜ ਨੇ ਪਹੁੰਚਾਇਆ ਮੁਲਜ਼ਮਾਂ ਤੱਕ
ਵਾਰਦਾਤ ਤੋਂ ਬਾਅਦ ਮੁਲਜ਼ਮਾਂ ਤੱਕ ਪੁੱਜਣ ਲਈ ਪੁਲਸ ਨੇ ਵੱਖ-ਵੱਖ ਥਿਊਰੀਆਂ ’ਤੇ ਜਾਂਚ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਪੁਲਸ ਨੇ ਆਸ-ਪਾਸ ਦੀ ਸੀ. ਸੀ. ਟੀ. ਵੀ. ਫੁਟੇਜ ਦੇਖੀ। ਪਹਿਲੀ ਫੁਟੇਜ ਵਿਚ ਪਤਾ ਲੱਗਾ ਕਿ ਮੁਲਜ਼ਮ ਸਫੈਦ ਰੰਗ ਦੀ ਆਲਟੋ ਕਾਰ ਵਿਚ ਆਏ ਸਨ। ਇਸ ਤੋਂ ਬਾਅਦ ਦੂਜੀ ਕੜੀ ਵਿਚ ਮਿਲੀ ਫੁਟੇਜ ਤੋਂ ਪਤਾ ਲੱਗਾ ਕਿ ਆਲਟੋ ਕਾਰ ’ਤੇ ਯੈਲੋ ਰੰਗ ਦੀ ਨੰਬਰ ਪਲੇਟ ਲੱਗੀ ਹੋਈ ਹੈ। ਹਾਲਾਂਕਿ ਉਸ ’ਤੇ ਨੰਬਰ ਨਜ਼ਰ ਨਹੀਂ ਆ ਰਿਹਾ ਸੀ, ਜਿਸ ਤੋਂ ਬਾਅਦ ਪੁਲਸ ਨੇ ਲੁਧਿਆਣਾ ਵਿਚ ਚੱਲ ਰਹੀਆਂ ਟੈਕਸੀ ਗੱਡੀਆਂ ਦੀ ਡਿਟੇਲ ਇਕੱਠੀ ਕੀਤੀ। ਫਿਰ ਉਕਤ ਕਾਰ ਨਾਲ ਮੈਚ ਕੀਤਾ। ਇਸ ਦੌਰਾਨ ਪੁਲਸ ਨੂੰ ਤੀਜੀ ਕੜੀ ਵਿਚ ਇਕ ਫੁਟੇਜ ਵਿਚ ਕਾਰ ਦਾ ਕੁਝ ਨੰਬਰ ਵੀ ਮਿਲ ਗਿਆ ਸੀ, ਜਿਸ ਤੋਂ ਪੁਲਸ ਕਾਰ ਤੱਕ ਪੁੱਜ ਗਈ।

ਪੜ੍ਹੋ ਇਹ ਵੀ ਖ਼ਬਰ 10 ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ, ਘਰ ’ਚ ਪਿਆ ‘ਚੀਕ-ਚਿਹਾੜਾ’

ਟੈਕਸੀ ਚਲਾਉਣ ਵਾਲੇ ਨੇ ਅਵਧੇਸ਼ ਨੂੰ ਵੇਚੀ ਸੀ ਕਾਰ
ਜਾਂਚ ਦੌਰਾਨ ਪੁਲਸ ਕਾਰ ਦੇ ਮਾਲਕ ਤੱਕ ਪੁੱਜ ਗਈ। ਕਾਰ ਦੁੱਗਰੀ ਦੇ ਸੀ. ਆਰ. ਪੀ. ਐੱਫ. ਕਾਲੋਨੀ ਦੇ ਰਹਿਣ ਵਾਲੇ ਰਿਜਕ ਪਾਲ ਦੀ ਸੀ। ਪੁਲਸ ਨੇ ਰਿਜਕ ਨੂੰ ਚੁੱਕ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਕਾਰ ਉਸ ਦੀ ਸੀ, ਜੋ ਉਸ ਨੇ ਲਾਕਡਾਊਨ ਦੌਰਾਨ ਚੂਹੜਪੁਰ ਰੋਡ ਦੇ ਰਹਿਣ ਵਾਲੇ ਅਵਧੇਸ਼ ਨੂੰ ਵੇਚੀ ਸੀ। ਅਵਧੇਸ਼ ਨੇ ਕਾਰ ਲੈਣ ਤੋਂ ਬਾਅਦ ਆਪਣੇ ਨਾਂ ’ਤੇ ਟਰਾਂਸਫਰ ਨਹੀਂ ਕਰਵਾਈ ਸੀ। ਇਸ ਤੋਂ ਬਾਅਦ ਪੁਲਸ ਰਿਜਕ ਤੋਂ ਪਤਾ ਲੈ ਕੇ ਅਵਧੇਸ਼ ਦੇ ਘਰ ਪੁੱਜੀ, ਜਿਥੇ ਪੁਲਸ ਨੂੰ ਵਾਰਦਾਤ ਵਿਚ ਵਰਤੀ ਕਾਰ ਬਰਾਮਦ ਹੋ ਗਈ ਪਰ ਅਵਧੇਸ਼ ਨਹੀਂ ਮਿਲਿਆ, ਜੋ ਆਪਣੀ ਪਤਨੀ ਨਾਲ ਪਿੰਡ ਗਿਆ ਹੋਇਆ ਸੀ।

ਪੜ੍ਹੋ ਇਹ ਵੀ ਖ਼ਬਰ ਵੱਡੀ ਵਾਰਦਾਤ : ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਫੈਲੀ ਸਨਸਨੀ

750 ਕਿਲੋਮੀਟਰ ਦੂਰ ਨੇਪਾਲ ਸਰਹੱਦ ਤੋਂ ਜੋੜੇ ਨੂੰ ਫੜ ਕੇ ਲਿਆਈ ਪੁਲਸ
ਸੀ. ਪੀ. ਭੁੱਲਰ ਦਾ ਕਹਿਣਾ ਹੈ ਕਿ ਜਾਂਚ ਵਿਚ ਪਤਾ ਲੱਗਾ ਕਿ ਅਵਧੇਸ਼ ਦਾ ਪਿੰਡ ਨੇਪਾਲ ਦੀ ਸਰਹੱਦ ਕੋਲ ਹੈ, ਜੋ ਲੁਧਿਆਣਾ ਤੋਂ 750 ਕਿਲੋਮੀਟਰ ਦੂਰ ਹੈ ਅਤੇ ਉਸ ਦੇ ਪਿੰਡ ਦਾ ਸਾਰਾ ਰਸਤਾ ਜੰਗਲੀ ਹੈ, ਜਿੱਥੇ ਬਿਜਲੀ ਵੀ ਨਹੀਂ ਹੈ। ਇਸ ਤੋਂ ਬਾਅਦ ਥਾਣਾ ਸਲੇਮ ਟਾਬਰੀ ਅਤੇ ਸੀ. ਆਈ. ਏ. ਦੀਆਂ ਟੀਮਾਂ ਨੇਪਾਲ ਸਰਹੱਦ ਕੋਲ ਸਥਿਤ ਪਿੰਡ ਲਿਖਮੀਪੁਰ ਪੁੱਜੀਆਂ, ਜਿਥੇ ਉਨ੍ਹਾਂ ਨੇ ਅਵਧੇਸ਼ ਦਾ ਘਰ ਲੱਭਿਆ ਅਤੇ ਉਸ ਨੂੰ ਘਰੋਂ ਫੜ ਲਿਆ। ਇਸ ਦੇ ਨਾਲ ਹੀ ਉਸ ਦੀ ਪਤਨੀ ਜੂਹੀ ਨੂੰ ਫੜਿਆ ਅਤੇ ਚਾਰ ਮਹੀਨਿਆਂ ਦੇ ਮਾਸੂਮ ਨੂੰ ਬਰਾਮਦ ਕਰ ਲਿਆ। ਮੁਲਜ਼ਮਾਂ ਦੇ ਪਿੰਡ ’ਚ ਬਿਜਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਫੜਨ ਲਈ ਟਾਰਚ ਦੀ ਵਰਤੋਂ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

4 ਮਹੀਨਿਆਂ ਦੇ ਮਾਸੂਮ ਨੂੰ ਗੋਦ ਵਿਚ ਲੈ ਕੇ ਰੋ ਪਈ ਮਾਂ
ਆਪਣੇ ਜਿਗਰ ਦੇ ਟੋਟੇ ਨੂੰ ਗੁਆਉਣ ਤੋਂ ਬਾਅਦ ਰੂਪਾ ਦੇਵੀ ਨੂੰ ਯਕੀਨ ਨਹੀਂ ਸੀ ਕਿ ਉਸ ਨੂੰ ਉਸ ਦਾ ਬੱਚਾ ਵਾਪਸ ਮਿਲ ਸਕੇਗਾ ਪਰ ਲੁਧਿਆਣਾ ਪੁਲਸ ਨੇ ਉਸ ਦਾ ਬੱਚਾ ਲੱਭ ਕੇ ਉਸ ਦੀ ਗੋਦੀ ਵਿਚ ਰੱਖ ਦਿੱਤਾ। ਜਿਵੇਂ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁਲਰ ਨੇ ਬੱਚਾ ਰੂਪਾ ਦੇਵੀ ਦੀ ਗੋਦ ਵਿਚ ਰੱਖਿਆ ਤਾਂ ਆਪਣੇ ਚਾਰ ਮਹੀਨਿਆਂ ਦੇ ਬੇਟੇ ਨੂੰ ਦੇਖ ਕੇ ਰੂਪਾ ਦੇਵੀ ਹੰਝੂ ਨਹੀਂ ਰੋਕ ਸਕੀ ਅਤੇ ਛਾਤੀ ਨਾਲ ਲਾ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗ ਪਈ। ਨਾਲ ਹੀ ਬੱਚੇ ਦੇ ਪਿਤਾ ਨੇ ਲੁਧਿਆਣਾ ਪੁਲਸ ਦਾ ਧੰਨਵਾਦ ਕੀਤਾ।

ਪੜ੍ਹੋ ਇਹ ਵੀ ਖ਼ਬਰ ਦੁਖ਼ਦ ਖ਼ਬਰ : ਦੀਵਾਲੀ ’ਤੇ ਘਰ ਆਏ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੀਤੀ ਕੁੱਟਮਾਰ, ਫਿਰ ਉਤਾਰਿਆ ਮੌਤ ਦੇ ਘਾਟ

 
 


author

rajwinder kaur

Content Editor

Related News