ਪਤਨੀ ਦਾ ਕਤਲ ਕਰ ਕੇ ਪਤੀ ਪੁੱਜਾ ਥਾਣੇ

Tuesday, Aug 06, 2019 - 11:18 PM (IST)

ਪਤਨੀ ਦਾ ਕਤਲ ਕਰ ਕੇ ਪਤੀ ਪੁੱਜਾ ਥਾਣੇ

ਸਿਰਸਾ (ਲਲਿਤ)— ਬੜਾਗੁੜ੍ਹਾ ਪਿੰਡ 'ਚ ਕੁਹਾੜੀ ਨਾਲ ਪਤਨੀ ਦਾ ਕਤਲ ਕਰ ਕੇ ਪਤੀ ਕਾਲਾ ਸਿੰਘ ਵਾਸੀ ਬੜਾਗੁੜ੍ਹਾ ਥਾਣੇ ਪੁੱਜ ਗਿਆ। ਪੁਲਸ ਨੇ ਸੁਖਦੀਪ ਕੌਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਰਸਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਉਥੇ ਹੀ ਪੁਲਸ ਨੇ ਮੁਲਜ਼ਮ ਪਤੀ ਕਾਲਾ ਸਿੰਘ ਦੀ ਗ੍ਰਿਫਤਾਰੀ ਹੋਣ ਦੀ ਗੱਲ ਵੀ ਕਹੀ ਹੈ। ਕਾਲਾ ਸਿੰਘ ਮੁਤਾਬਕ ਉਸਦੀ ਪਤਨੀ ਸੁਖਦੀਪ ਕੌਰ ਦੇ ਪਿਛਲੇ ਤਿੰਨ ਸਾਲਾਂ ਤੋਂ ਇਕ ਮੁੰਡੇ ਨਾਲ ਨਾਜਾਇਜ਼ ਸਬੰਧ ਸਨ। ਇਸੇ ਗੱਲ ਕਾਰਣ ਪਤਨੀ ਨਾਲ ਘਰ 'ਚ ਕਲੇਸ਼ ਰਹਿੰਦਾ ਸੀ। ਉਹ ਕਈ ਵਾਰ ਸੁਖਦੀਪ ਕੌਰ ਨੂੰ ਇਸ ਗੱਲ ਖਾਤਰ ਮਨ੍ਹਾ ਵੀ ਕਰਦਾ ਸੀ ਪਰ ਜਦੋਂ ਉਹ ਨਹੀਂ ਮੰਨੀ ਤਾਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਸੁਖਦੀਪ ਕੌਰ ਜਦੋਂ ਉਸ ਨੂੰ ਘਰ ਦੇ ਬਾਹਰ ਮਿਲੀ ਤਾਂ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੋਵਾਂ 'ਚ ਲੜਾਈ ਹੋ ਗਈ। ਉਸਦੇ ਹੱਥ 'ਚ ਕੁਹਾੜੀ ਸੀ, ਜਿਸ  ਨਾਲ ਉਸਨੇ ਸੁਖਦੀਪ ਕੌਰ 'ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਤ ਹੋ ਗਈ। ਬੜਾਗੁੜ੍ਹਾ ਥਾਣਾ ਦੇ ਇੰਚਾਰਜ ਕ੍ਰਿਸ਼ਨ ਲਾਲ ਦਾ ਕਹਿਣਾ ਹੈ ਕਿ ਪੁਲਸ ਪਿੰਡ 'ਚ ਕਤਲ ਹੋਣ ਦੀ ਸੂਚਨਾ ਮਿਲਣ 'ਤੇ ਪੁੱਜੀ।
ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਸੁਖਦੀਪ ਕੌਰ 'ਤੇ ਪਿਤਾ ਅਮਰੀਕ ਸਿੰਘ ਪੁੱਤਰ ਗਗਨ ਸਿੰਘ ਵਾਸੀ ਟਹਾਲੀਆਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ।


author

KamalJeet Singh

Content Editor

Related News