ਲੁਧਿਆਣਾ 'ਚ ਪਤੀ ਦੀ ਸ਼ਰਮਨਾਕ ਕਰਤੂਤ, ਪਤਨੀ ਦੀਆਂ ਨਗਨ ਤਸਵੀਰਾਂ ਕੀਤੀਆਂ ਵਾਇਰਲ

Saturday, Apr 09, 2022 - 02:15 PM (IST)

ਲੁਧਿਆਣਾ 'ਚ ਪਤੀ ਦੀ ਸ਼ਰਮਨਾਕ ਕਰਤੂਤ, ਪਤਨੀ ਦੀਆਂ ਨਗਨ ਤਸਵੀਰਾਂ ਕੀਤੀਆਂ ਵਾਇਰਲ

ਲੁਧਿਆਣਾ (ਰਾਮ): ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਪ੍ਰੇਮ ਵਿਆਹ ਕਰਵਾਉਣਾ ਇਕ ਕੁੜੀ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਉਸ ਦੇ ਪਤੀ ਨੇ ਆਪਣੀ ਪਤਨੀ ਦੀਆਂ ਨਗਨ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀਆਂ, ਜਿਸ ਤੋਂ ਬਾਅਦ ਪਤਨੀ ਆਪਣੇ ਪਤੀ ਨੂੰ ਛੱਡ ਕੇ ਆਪਣੇ ਪੇਕੇ ਘਰ ਵਾਪਸ ਆ ਗਈ ਅਤੇ ਸੱਸ ਨੇ ਆਪਣੇ ਜਵਾਈ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ।

ਇਹ ਵੀ ਪੜ੍ਹੋ :   ਪੰਜਾਬ ਦੇ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਨਵੇਂ ਆਦੇਸ਼ ਜਾਰੀ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਾਂਤੀ ਦੇਵੀ ਵਾਸੀ ਰਾਮ ਨਗਰ, ਭਾਮੀਆਂ ਕਲਾਂ ਨੇ ਦੱਸਿਆ ਕਿ ਉਸ ਦੀ 23 ਸਾਲਾ ਕੁੜੀ ਸਲੋਨੀ ਨੇ ਪ੍ਰੀਤਮ ਵਿਹਾਰ ਕਾਲੋਨੀ, ਭਾਮੀਆਂ ਕਲਾਂ ਦੇ ਰਹਿਣ ਵਾਲੇ ਮੁਹੰਮਦ ਰਾਜ ਪੁੱਤਰ ਮੁਹੰਮਦ ਸ਼ਬੀਰ ਨਾਲ 12 ਜਨਵਰੀ 2020 ਨੂੰ ਪ੍ਰੇਮ ਵਿਆਹ ਕੀਤਾ ਸੀ ਪਰ ਬੀਤੀ 28 ਮਾਰਚ 2022 ਨੂੰ ਸਲੋਨੀ ਘਰ ਵਾਪਸ ਆ ਗਈ। ਜਿਸ ਨੇ ਦੱਸਿਆ ਕਿ ਮੁਹੰਮਦ ਰਾਜ ਉਸ ਨੂੰ ਅਕਸਰ ਤੰਗ-ਪ੍ਰੇਸ਼ਾਨ ਕਰਦਾ ਸੀ। ਉਸ ਨੇ ਆਪਣੇ ਮੋਬਾਇਲ ਫੋਨ ’ਚ ਉਸ ਦੀਆਂ ਨਗਨ ਹਾਲਤ ’ਚ ਤਸਵੀਰਾਂ ਖਿੱਚ ਲਈਆਂ। ਮੁਹੰਮਦ ਰਾਜ ਅਕਸਰ ਆਪਣੀ ਪਤਨੀ ਨੂੰ ਇਹ ਤਸਵੀਰਾਂ ਵ੍ਹੱਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਆਦਿ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀਆਂ ਧਮਕੀਆਂ ਦਿੰਦਾ ਸੀ। ਇਸ ਤੋਂ ਬਾਅਦ ਮੁਹੰਮਦ ਰਾਜ ਨੇ ਇਹ ਤਸਵੀਰਾਂ ਵ੍ਹੱਟਸਐਪ ’ਤੇ ਵਾਇਰਲ ਕਰ ਦਿੱਤੀਆਂ, ਜੋ ਸਲੋਨੀ ਦੇ ਰਿਸ਼ਤੇਦਾਰਾਂ ਨੇ ਵੀ ਦੇਖੀਆਂ। ਥਾਣਾ ਪੁਲਸ ਨੇ ਮੁਹੰਮਦ ਰਾਜ ਖ਼ਿਲਾਫ਼ ਆਈ. ਟੀ. ਐਕਟ-2000 ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News