ਪਤੀ ਦੇ ਸ਼ੱਕ ਕਾਰਨ ਉਜੜਿਆ ਹੱਸਦਾ-ਵਸਦਾ ਪਰਿਵਾਰ, ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਕਰ 'ਤਾ ਕਤਲ

Friday, Jan 20, 2023 - 01:25 AM (IST)

ਪਤੀ ਦੇ ਸ਼ੱਕ ਕਾਰਨ ਉਜੜਿਆ ਹੱਸਦਾ-ਵਸਦਾ ਪਰਿਵਾਰ, ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਕਰ 'ਤਾ ਕਤਲ

ਅੰਮ੍ਰਿਤਸਰ (ਜ.ਬ)– ਥਾਣਾ ਸੁਲਤਾਨਵਿੰਡ ਤਹਿਤ ਆਉਂਦੇ ਇਲਾਕੇ ਭਾਈ ਮੰਝ ਸਿੰਘ ਰੋਡ ’ਤੇ ਇਕ ਵਿਅਕਤੀ ਨੇ ਸ਼ੱਕ ਕਾਰਨ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਕਾਤਲ ਦੀ ਪਤਨੀ ਕੁਝ ਹੀ ਦਿਨਾਂ ਵਿਚ ਵਿਦੇਸ਼ ਜਾਣ ਵਾਲੀ ਸੀ ਅਤੇ ਦੋਵੇਂ ਪਤੀ-ਪਤਨੀ ਇਕ-ਦੂਜੇ ’ਤੇ ਹੀ ਸ਼ੱਕ ਕਰਦੇ ਸਨ। ਇਹ ਵੀ ਪਤਾ ਲੱਗਾ ਹੈ ਕਿ ਅਜੇ ਇਕ-ਦੋ ਦਿਨ ਪਹਿਲਾਂ ਹੀ ਉਕਤ ਪਤੀ-ਪਤਨੀ ਦਰਮਿਆਨ ਕਾਫੀ ਤੂੰ-ਤੂੰ ਮੈਂ-ਮੈਂ ਹੋਈ ਸੀ ਅਤੇ ਉਸ ਦੀ ਪਤਨੀ ਦਾ ਪਿਤਾ ਉਕਤ ਦੋਵਾਂ ਵਿਚ ਰਾਜ਼ੀਨਾਮਾ ਕਰਵਾ ਕੇ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - Breaking News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਮੁਲਤਵੀ, 29 ਨੂੰ ਪਟਿਆਲਾ 'ਚ ਕਰਨੀ ਸੀ ਰੈਲੀ

ਜਾਂਚ ਅਧਿਕਾਰੀ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਂ ਗੁਰਜੀਤ ਕੌਰ ਹੈ ਅਤੇ ਉਸ ਦੇ ਪਤੀ ਦਾ ਨਾਂ ਹਰਪਾਲ ਸਿੰਘ ਹੈ। ਇਹ ਭਾਈ ਮੰਝ ਸਿੰਘ ਰੋਡ ਸਥਿਤ ਕਾਨੇ ਵਾਲੇ ਟੋਏ ਦੇ ਵਾਸੀ ਸਨ ਅਤੇ ਇਹ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਫਿਲਹਾਲ ਕਤਲ ਕਰਨ ਤੋਂ ਬਾਅਦ ਦੋਸ਼ੀ ਪਤੀ ਹਰਪਾਲ ਸਿੰਘ ਫਰਾਰ ਹੈ ਅਤੇ ਪੁਲਸ ਨੇ ਉਸ ਨੂੰ ਫੜ੍ਹਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

 ਇਹ ਖ਼ਬਰ ਵੀ ਪੜ੍ਹੋ - ਕੁਸ਼ਤੀ ਸੰਘ ਦਾ 'ਦੰਗਲ' ਸੁਲਝਾਉਣ ਲਈ ਅਨੁਰਾਗ ਠਾਕੁਰ ਨਾਲ ਪਹਿਲਵਾਨਾਂ ਦੀ ਮੀਟਿੰਗ ਦੇਰ ਰਾਤ ਤਕ ਜਾਰੀ

ਮ੍ਰਿਤਕਾ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਦੋਸ਼ੀ ਪਤੀ ਉਸ ਦੇ ਵਿਦੇਸ਼ ਜਾਣ ਦਾ ਪਹਿਲਾਂ ਤੋਂ ਹੀ ਵਿਰੋਧ ਕਰ ਰਿਹਾ ਸੀ ਅਤੇ ਇਸ ਕਾਰਨ ਗੁੱਸੇ ਵਿਚ ਆ ਕੇ ਹਰਪਾਲ ਸਿੰਘ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਹਰਪਾਲ ਸਿੰਘ ਕੋਈ ਕੰਮ ਧੰਦਾ ਨਹੀਂ ਕਰਦਾ ਸੀ ਅਤੇ ਉਨ੍ਹਾਂ ਦੀ ਲੜਕੀ ਗੁਰਜੀਤ ਕੌਰ ਵਿਦੇਸ਼ ਜਾਣ ਵਾਲੀ ਸੀ ਅਤੇ ਛੇਤੀ ਹੀ ਟਿਕਟ ਵੀ ਕਰਵਾਉਣ ਵਾਲੀ ਸੀ। ਇਨ੍ਹਾਂ ਦੇ ਵਿਆਹ ਨੂੰ ਤਕਰੀਬਨ 15 ਸਾਲ ਹੋ ਗਏ ਸਨ ਅਤੇ ਇਨ੍ਹਾਂ ਦੇ 2 ਬੱਚੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News