ਖਰੜ ਤੋਂ ਵੱਡੀ ਖ਼ਬਰ : ਬੇਰਹਿਮੀ ਨਾਲ ਪਤਨੀ ਦਾ ਕਤਲ ਕਰਕੇ ਭੱਜਿਆ ਪਤੀ, ਰਾਹ 'ਚ ਹਾਦਸੇ ਦੌਰਾਨ ਮੌਤ

Friday, Feb 05, 2021 - 03:13 PM (IST)

ਖਰੜ ਤੋਂ ਵੱਡੀ ਖ਼ਬਰ : ਬੇਰਹਿਮੀ ਨਾਲ ਪਤਨੀ ਦਾ ਕਤਲ ਕਰਕੇ ਭੱਜਿਆ ਪਤੀ, ਰਾਹ 'ਚ ਹਾਦਸੇ ਦੌਰਾਨ ਮੌਤ

ਖਰੜ (ਅਮਰਦੀਪ) : ਖਰੜ ਦੇ ਸੰਨੀ ਇਨਕਲੇਵ 'ਚ ਸ਼ੁੱਕਰਵਾਰ ਤੜਕਸਾਰ 3 ਵਜੇ ਇਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਵਾਰਸ਼ ਨਿਆਮੁਦੀਨ ਨਾਂ ਦੇ ਵਿਅਕਤੀ ਨੇ ਤੜਕਸਾਰ ਆਪਣੀ ਪਤਨੀ ਵਰਸ਼ਾ ਚੌਹਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਵਾਰਸ਼ ਨਿਆਮੁਦੀਨ ਦਾ ਵਿਆਹ ਵਰਸ਼ਾ ਚੌਹਾਨ ਨਾਲ 3 ਸਾਲ ਪਹਿਲਾਂ ਹੋਇਆ ਸੀ।

ਇਹ ਵੀ ਪੜ੍ਹੋ : ਟਾਂਡਾ ਨੇੜੇ ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਦੇਖੋ ਦਰਦਨਾਕ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

ਬੀਤੇ ਦਿਨੀਂ ਵਾਰਸ਼ ਨਿਆਮੁਦੀਨ ਲਾਪਤਾ ਹੋ ਗਿਆ ਸੀ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਵਾਰਸ਼ ਨਿਆਮੁਦੀਨ ਨੂੰ ਜ਼ੀਰਕਪੁਰ ਦੇ ਇਕ ਹੋਟਲ 'ਚੋਂ ਬਰਾਮਦ ਕੀਤਾ ਸੀ। ਬੀਤੀ ਰਾਤ ਹੀ ਉਹ ਘਰ ਆਇਆ ਸੀ। ਰਾਤ ਦੇ ਸਮੇਂ ਦੋਹਾਂ ਪਤੀ-ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ ਅਤੇ ਝਗੜਾ ਵੱਧ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਹਿੱਜਬੁਲ ਮੁਜ਼ਾਹਦੀਨ ਦੇ ਹਵਾਲਾ ਆਪ੍ਰੇਟਰ ਘਰ NIA ਦਾ ਛਾਪਾ, ਗਟਰ 'ਚੋਂ ਕਢਵਾਏ ਗਏ ਦਸਤਾਵੇਜ਼

ਇਸ ਦੌਰਾਨ ਵਾਰਸ਼ ਨੇ ਆਪਣੀ ਪਤਨੀ 'ਤੇ ਕੈਂਚੀ ਅਤੇ ਚਾਕੂਆਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਵਾਰਸ਼ ਆਪਣੀ ਕਾਰ ਲੈ ਕੇ ਘਰੋਂ ਫ਼ਰਾਰ ਹੋ ਗਿਆ। ਰਾਹ 'ਚ ਉਸ ਦੀ ਗੱਡੀ ਤੇਜ਼ ਰਫ਼ਤਾਰ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 16 ਫਰਵਰੀ ਨੂੰ ਦੋਹਾਂ ਪਤੀ-ਪਤਨੀ ਨੇ ਵਿਦੇਸ਼ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਵਾਰਦਾਤ ਵਾਪਰ ਗਈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ 'ਮਿਡ-ਡੇਅ-ਮੀਲ' ਨੂੰ ਲੈ ਕੇ ਇਹ ਕੰਮ ਕਰਨਾ ਹੋਇਆ 'ਲਾਜ਼ਮੀ'

ਫਿਲਹਾਲ ਸੰਨੀ ਇਨਕਲੇਵ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਨੀ ਇਨਕਲੇਵ ਪੁਲਸ ਚੌਂਕੀ ਦੇ ਇੰਚਾਰਜ ਹਰਸ਼ ਗੌਤਮ ਦਾ ਕਹਿਣਾ ਹੈ ਕਿ ਇਸ ਘਟਨਾ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਨੋਟ : ਸਮਾਜ 'ਚ ਹੋ ਰਹੇ ਰਿਸ਼ਤਿਆਂ ਦੇ ਘਾਣ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
 


author

Babita

Content Editor

Related News