ਮੋਗਾ 'ਚ ਵੱਡੀ ਵਾਰਦਾਤ: ਨਸ਼ੇ ਦੀ ਤੋੜ 'ਚ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਫਿਰ ਥਾਣੇ ਪਹੁੰਚ ਕੀਤਾ ਸਰੰਡਰ

Monday, Nov 21, 2022 - 10:07 AM (IST)

ਮੋਗਾ 'ਚ ਵੱਡੀ ਵਾਰਦਾਤ: ਨਸ਼ੇ ਦੀ ਤੋੜ 'ਚ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਫਿਰ ਥਾਣੇ ਪਹੁੰਚ ਕੀਤਾ ਸਰੰਡਰ

ਮੋਗਾ (ਗੋਪੀ) : ਮੋਗਾ ਦੇ ਚੱਕੀ ਵਾਲਾ ਵਿਖੇ ਇਕ ਨਸ਼ੇ ਦੇ ਆਦੀ ਪਤੀ ਵੱਲੋਂ ਪਤਨੀ ਦਾ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੋਗਾ ਦੇ ਚੱਕੀ ਵਾਲਾ ਵਿਖੇ ਇਕ ਨਸ਼ੇ ਦੇ ਆਦੀ ਪਤੀ ਨੇ ਨਸ਼ਾ ਕਰਨ ਲਈ ਆਪਣੀ ਪਤਨੀ ਕੋਲੋਂ ਪੈਸੇ ਮੰਗੇ। ਜਦੋਂ ਪਤਨੀ ਨੇ ਨਸ਼ੇ ਕਰਨ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਉਸ ਨੇ ਕੁਝ ਦੇਰ ਬਾਅਦ ਰਸੋਈ 'ਚ ਕੰਮ ਕਰ ਰਹੀ ਪਤਨੀ ਦੇ ਸਿਰ 'ਤੇ ਤਵਾ ਮਾਰ ਕੇ ਕਤਲ ਕਰ ਦਿੱਤਾ ਗਿਆ। ਨਸ਼ੇ ਦੀ ਤੋੜ 'ਚ ਦਰਿੰਦਾ ਬਣੇ ਪਤੀ ਨੇ ਐਨੀ ਬੇਰਹਿਮੀ ਨਾਲ ਪਤਨੀ 'ਤੇ ਵਾਰ ਕੀਤਾ ਕਿ ਪਤਨੀ ਦੀ ਰਸੋਈ 'ਚ ਹੀ ਤੜਫ-ਤੜਫ ਕੇ ਮੌਤ ਹੋ ਗਈ।

ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ 'ਤੇ ISI ਦਾ ਦਾਅਵਾ, ਮੁਹੰਮਦ ਉਸਮਾਨ ਨਾਂ ਦੇ ਵਿਅਕਤੀ ਦੀ ਹੋਈ ਹੈ ਮੌਤ

ਦੱਸ ਦੇਈਏ ਕਿ ਇਸ ਵਾਰਦਾਤ ਤੋਂ ਬਾਅਦ ਉਕਤ ਕਾਤਲ ਪਤੀ ਨੇ ਮੋਗਾ ਦੇ ਥਾਣਾ 'ਚ ਜਾ ਕੇ ਸਰੰਡਰ ਕਰ ਦਿੱਤਾ ਅਤੇ ਆਪਣਾ ਜ਼ੁਰਮ ਕਬੂਲ ਕਰ ਲਿਆ। ਇਸ ਮੌਕੇ ਮ੍ਰਿਤਕ ਦੀ ਸੱਸ ਨੇ ਦੱਸਿਆ ਕਿ ਮੇਰਾ ਮੁੰਡਾ ਨਸ਼ੇ ਦਾ ਆਦੀ ਹੈ, ਜਿਸ ਕਾਰਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤੀ ਹੈ। ਦੱਸ ਦੇਈਏ ਕਿ ਮ੍ਰਿਤਕ ਦੇ ਦੋ ਮੁੰਡੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News