ਫਰੀਦਕੋਟ 'ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਕਹੀ ਮਾਰ ਕੀਤਾ ਪਤਨੀ ਦਾ ਕਤਲ

Friday, Aug 19, 2022 - 12:24 PM (IST)

ਫਰੀਦਕੋਟ 'ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਕਹੀ ਮਾਰ ਕੀਤਾ ਪਤਨੀ ਦਾ ਕਤਲ

ਸਾਦਿਕ (ਪਰਮਜੀਤ, ਜਗਤਾਰ) : ਜ਼ਿਲ੍ਹਾ ਫਰੀਦਕੋਟ ਦੇ ਸਾਦਿਕ ਨੇੜੇ ਪਿੰਡ ਬੁੱਟਰ ਵਿਖੇ ਬੀਤੀ ਰਾਤ ਨਸ਼ੇੜੀ ਪਤੀ ਵੱਲੋ ਪਤਨੀ ਦਾ ਕਹੀ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਰਮਜੀਤ ਕੌਰ ਪਤਨੀ ਬਲਵੰਤ ਸਿੰਘ ਨੇ ਰਾਤ ਕਰੀਬ 9 ਕੁ ਵਜੇ ਰੋਟੀ ਬਣਾ ਕੇ ਸਾਰੇ ਪਰਿਵਾਰ ਨੂੰ ਖਵਾਈ। ਬਾਅਦ ਵਿੱਚ ਗਰਮੀ ਹੋਣ ਕਰਕੇ ਕਰਮਜੀਤ ਕੌਰ ਨੇ ਕਿਹਾ ਕਿ ਮੈ ਆਪਣੇ ਵਾਲ ਧੋ ਲਵਾਂ।ਜਦ ਉਹ ਆਪਣੇ ਵਾਲ ਧੋ ਰਹੀ ਸੀ ਤਾਂ ਉਸ ਦੇ ਪਤੀ ਬਲਵੰਤ ਸਿੰਘ ਨੇ ਪਿਛਲੇ ਪਾਸੇ ਦੀ ਜਾ ਕੇ ਕਹੀ ਦੇ ਦੋ ਵਾਰ ਕਰ ਦਿੱਤੇ। ਪਹਿਲਾ ਵਾਰ ਉਸ ਨੇ ਪਿਛਲੇ ਪਾਸੇ ਧੌਣ 'ਤੇ ਕੀਤਾ ਅਤੇ ਦੂਜਾ ਨੱਕ ਵਾਲੇ ਪਾਸੇ । 

ਇਹ ਵੀ ਪੜ੍ਹੋ- ਮੂਸੇਵਾਲਾ ਕਤਲਕਾਂਡ ਦੇ 40 ਗਵਾਹ, 15 ਮੁਲਜ਼ਮਾਂ ਖ਼ਿਲਾਫ਼ FIR, ਚਾਰਜਸ਼ੀਟ 'ਚ ਖੁੱਲ੍ਹਣਗੇ ਸਾਰੇ ਰਾਜ਼

ਅਚਾਨਕ ਇਹ ਘਟਨਾ ਵਾਪਰਣ 'ਤੇ ਜਦ ਉਸ ਦੇ ਬੱਚਿਆਂ ਨੇ ਰੌਲਾ ਪਾਇਆ ਤਾਂ ਗੁਆਂਢੀ ਘਰ ਦੇ ਲੋਕਾਂ ਇਕੁੱਠੇ ਹੋ ਗਏ ਅਤੇ ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਬਲਵੰਤ ਸਿੰਘ ਵੱਲੋਂ ਕੀਤੇ ਗਏ ਵਾਰ ਕਾਰਨ ਉਸ ਦੀ ਪਤਨੀ ਤੜਫ਼ ਰਹੀ ਸੀ। ਮ੍ਰਿਤਕ ਕਰਮਜੀਤ ਕੌਰ ਦੇ ਦਿਊਰ ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰਮਜੀਤ ਕੌਰ ਨੂੰ ਫਰੀਦਕੋਟ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾਂ ਦੀ ਸੂਚਨਾ ਮਿਲਦੇ ਹੀ ਥਾਣਾ ਸਾਦਿਕ ਦੇ ਮੁਖੀ ਐੱਸ.ਆਈ ਅਮਨਦੀਪ ਸਿੰਘ ਖੋਖਰ, ਗੁਲਾਬ ਸਿੰਘ, ਹਰਵਿੰਦਰ ਸਿੰਘ ( ਦੋਨੋਂ ਏ.ਐਸ.ਆਈ), ਹਰਪ੍ਰੀਤ ਸਿੰਘ, ਹੌਲਦਾਰ ਮੋਹਰ ਸਿੰਘ, ਸੁੱਖਾ ਸਿੰਘ, ਬਲਵੰਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਸਥਿਤੀ ਦਾ ਜਾਇਜਾ ਲਿਆ। ਮ੍ਰਿਤਕ ਦਾ ਕਤਲ ਕਰ ਦੇਣ ਤੋ ਬਾਅਦ ਕਥਿਤ ਦੋਸ਼ੀ ਬਲਵੰਤ ਸਿੰਘ ਘਰ ਦੀ ਪਿਛਲੀ ਕੰਧ ਟੱਪ ਕੇ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਆਪਣੇ ਪਿੱਛੇ 7 ਧੀਆਂ ਤੇ ਇਕ ਛੋਟੇ ਪੁੱਤ ਨੂੰ ਛੱਡ ਗਈ ਹੈ। ਥਾਣਾ ਸਾਦਿਕ ਦੀ ਪੁਲਸ ਵੱਲੋ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News