ਪਤਨੀ ਨਾਲ ਠੱਗੀ ਮਾਰਨ ’ਤੇ ਪਤੀ ਖ਼ਿਲਾਫ਼ ਮਾਮਲਾ ਦਰਜ
Tuesday, Dec 01, 2020 - 03:39 PM (IST)
 
            
            ਨਾਭਾ (ਜੈਨ) : ਇੱਥੇ ਦੂਜਾ ਵਿਆਹ ਕਰਵਾਉਣ ਵਾਲੀ ਇਕ ਜਨਾਨੀ ਨਾਲ ਪਤੀ ਵੱਲੋਂ ਠੱਗੀ ਮਾਰਨ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਰਿੰਪੀ ਨਾਂ ਦੀ ਜਨਾਨੀ ਨੇ ਕੋਤਵਾਲੀ 'ਚ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਨੇ ਦੂਜਾ ਵਿਆਹ ਮਲਕੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਘਨੁੜਕੀ ਨਾਲ 20 ਅਗਸਤ, 2020 ਨੂੰ ਕਰਵਾਇਆ ਸੀ। ਵਿਆਹ ਸਮੇਂ ਦੱਸਿਆ ਗਿਆ ਕਿ ਮਲਕੀਤ ਸਿੰਘ ਕੋਲ 9 ਕਨਾਲ 12 ਮਰਲੇ ਜ਼ਮੀਨ ਹੈ ਅਤੇ ਵਧੀਆ ਕੋਠੀ ਰਿਹਾਇਸ਼ ਹੈ।
ਵਿਆਹ ਤੋਂ ਬਾਅਦ ਪਤਨੀ ਨੂੰ ਤੰਗ-ਪਰੇਸ਼ਾਨ ਕੀਤਾ ਜਾਣ ਲੱਗਾ ਅਤੇ ਮਲਕੀਤ ਸਿੰਘ ਨੇ ਆਪਣੇ ਆਪ ਨੂੰ ਕੁਆਰਾ ਦੱਸ ਕੇ ਕੁਰਸੀਨਾਮਾ ਤਿਆਰ ਕਰਕੇ ਇਹ ਜ਼ਮੀਨ ਆਪਣੀ ਭੈਣ ਦੇ ਨਾਂ ਕਰਵਾ ਦਿੱਤੀ, ਜਿਸ ਕਰਕੇ ਰਿੰਪੀ ਨੇ ਆਪਣੇ ਪਤੀ ਖ਼ਿਲਾਫ਼ ਧਾਰਾ 420 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰਵਾਇਆ ਹੈ। ਪੁਲਸ ਸਾਰੇ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            