ਜਲੰਧਰ 'ਚ ਪਤੀ ਨੇ ਘਰ 'ਚੋਂ ਬੁਆਏਫਰੈਂਡ ਨਾਲ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

Wednesday, Mar 20, 2024 - 06:22 PM (IST)

ਜਲੰਧਰ 'ਚ ਪਤੀ ਨੇ ਘਰ 'ਚੋਂ ਬੁਆਏਫਰੈਂਡ ਨਾਲ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਜਲੰਧਰ- ਜਲੰਧਰ 'ਚ ਮੰਗਲਵਾਰ ਰਾਤ ਨੂੰ ਇਕ ਪਤੀ ਨੇ ਆਪਣੀ ਪਤਨੀ ਨੂੰ ਉਸ ਦੇ ਬੁਆਏਫਰੈਂਡ ਨਾਲ ਘਰੋਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਪਤੀ-ਪਤਨੀ ਨੇ ਇਕ-ਦੂਜੇ 'ਤੇ ਦੋਸ਼ ਲਾਉਂਦੇ ਹੋਏ ਕਾਫ਼ੀ ਦੇਰ ਤਕ ਹੰਗਾਮਾ ਕੀਤਾ। ਵਿਅਕਤੀ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਨੇ ਉਸ ਨੂੰ ਪਿਛਲੇ 5 ਦਿਨਾਂ ਤੋਂ ਘਰੋਂ ਕੱਢ ਦਿੱਤਾ ਸੀ। ਜਦੋਂ ਉਹ ਰਾਤ ਨੂੰ ਘਰ ਆਇਆ ਤਾਂ ਵੇਖਿਆ ਕਿ ਉਸ ਦੀ ਪਤਨੀ ਕਿਸੇ ਹੋਰ ਮਰਦ ਨਾਲ ਸੀ।

PunjabKesari

ਉਥੇ ਹੀ ਮਹਿਲਾ ਨੇ ਕਿਹਾ ਕਿ ਉਸ ਦਾ ਪਤੀ ਉਸ ਨਾਲ ਅਕਸਰ ਕੁੱਟਮਾਰ ਕਰਦਾ ਸੀ। ਕਈ ਵਾਰ ਗੱਲ ਇੰਨੀ ਵੱਧ ਗਈ ਸੀ ਕਿ ਉਸ ਨੇ ਲੱਤ ਤੱਕ ਤੋੜ ਦਿੱਤੀ ਸੀ। ਸ਼ਰਾਬ ਦੇ ਲਈ ਉਹ ਉਸ ਦੀ ਕੁੱਟਮਾਰ ਕਰਦਾ ਸੀ, ਉਹ ਇਸ ਦਾ ਵਿਰੋਧ ਕਰਦੀ ਸੀ। ਅੱਜ ਤੱਕ ਉਸ ਦੇ ਪਤੀ ਨੇ ਨਾ ਤਾਂ ਘਰ ਦਾ ਕਿਰਾਇਆ ਦਿੱਤਾ ਹੈ ਅਤੇ ਨਾ ਹੀ ਘਰ ਦੇ ਖ਼ਰਚ ਲਈ ਪੈਸੇ ਦਿੱਤੇ ਹਨ। ਜਦੋਂ ਵੀ ਕੋਈ ਗੱਲ ਹੁੰਦੀ ਹੈ ਤਾਂ ਬੱਚੇ ਨੂੰ ਜਾਨ ਤੋਂ ਮਾਰਨ  ਦੀ ਧਮਕੀਆਂ ਦਿੰਦਾ ਹੈ। 

ਇਹ ਵੀ ਪੜ੍ਹੋ: ਜਲੰਧਰ ਵਿਖੇ ਬੱਲੇ-ਬੱਲੇ ਫਾਰਮ ਨੇੜੇ ਮਿਲੀ ਕਰੀਬ 5 ਸਾਲਾ ਬੱਚੇ ਦੀ ਲਾਸ਼, ਫ਼ੈਲੀ ਸਨਸਨੀ, ਕਤਲ ਦਾ ਸ਼ੱਕ

ਜਿਸ ਵਿਅਕਤੀ ਨਾਲ ਉਹ ਰਹਿ ਰਹੀ ਹੈ, ਉਹ ਉਸ ਦਾ ਘਰ ਦਾ ਖ਼ਰਚਾ ਚਲਾ ਰਿਹਾ ਹੈ। ਪੁੱਤਰ ਨੂੰ ਮੰਗਲਵਾਰ ਕਾਫ਼ੀ ਬੁਖ਼ਾਰ ਸੀ ਪਰ ਉਸ ਦਾ ਪਤੀ ਨੇ ਉਸ ਨੂੰ ਦਵਾਈ ਤੱਕ ਨਹੀਂ ਲਿਆ ਕੇ ਦਿੱਤੀ। ਮੈਂ ਇਸ ਨੂੰ ਲੈ ਕੇ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਿੱਕੀ ਸੀ। ਪਤਨੀ ਦਾ ਦੋਸ਼ ਹੈ ਕਿ ਪਤੀ ਨੇ ਉਸ ਨੂੰ ਵੇਚਣ ਤੱਕ ਦੀ ਕੋਸ਼ਿਸ਼ ਕੀਤੀ। ਲੋਕਾਂ ਕੋਲੋਂ 100-100 ਰੁਪਏ ਲੈ ਕੇ ਉਸ ਦੇ ਨਾਲ ਹੀ ਸੁਲਾਉਣ ਲਈ ਘਰ ਲੈ ਜਾਂਦਾ ਸੀ। ਨੇੜਲੇ ਲੋਕਾਂ ਨੇ ਹੰਗਾਮੇ ਤੋਂ ਬਾਅਦ ਭਾਰਗਵ ਕੈਂਪ ਦੀ ਪੁਲਸ ਨੂੰ ਸੂਚਨਾ ਦਿੱਤੀ। 

PunjabKesari

ਪਤੀ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ। ਉਸ ਦਾ ਇਕ ਬੱਚਾ ਹੈ। ਮੰਗਲਵਾਰ ਰਾਤ ਉਹ ਆਪਣੇ ਘਰ 'ਚ ਪਹੁੰਚਿਆ। ਕਈ ਦੇਰ ਦਰਵਾਜ਼ਾ ਖੜਕਾਉਣ ਦੇ ਬਾਅਦ ਪਤਨੀ ਨੇ ਗੇਟ ਖੋਲ੍ਹਿਆ। ਅੰਦਰ ਵੇਖਿਆ ਤਾਂ ਉਹ ਕਿਸੇ ਹੋਰ ਮਰਦ ਨਾਲ ਸੀ। ਪਤਨੀ ਦੇ ਨਾਲ ਜਿਹੜਾ ਵਿਅਕਤੀ ਘਰ ਵਿਚ ਮੌਜੂਦ ਸੀ, ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਉਹ ਬੀਤੇ ਦਿਨ ਉਨ੍ਹਾਂ ਦੇ ਘਰ ਆਇਆ ਸੀ, ਜਿਸ ਤੋਂ ਬਾਅਦ ਉਹ ਇਕ ਰਾਤ ਘਰ ਵਿਚ ਹੀ ਸੀ। ਉਸ ਦੀ ਪਤਨੀ ਕਦੋਂ ਤੋਂ ਉਸ ਨਾਲ ਗੱਲਬਾਤ ਕਰ ਰਹੀ ਹੈ, ਇਸ ਬਾਰੇ ਉਸ ਨੂੰ ਕੁਝ ਨਹੀਂ  ਪਤਾ। 

PunjabKesari

ਇਹ ਵੀ ਪੜ੍ਹੋ: ਲੁਧਿਆਣਾ 'ਚ ਵੱਡਾ ਟਰੇਨ ਹਾਦਸਾ, ਰੇਲਵੇ ਟਰੈਕ ਕ੍ਰਾਸ ਕਰਦਿਆਂ ਟਰੇਨ ਹੇਠਾਂ ਆਏ ਸਕੂਲੀ ਬੱਚੇ, ਇਕ ਦੀ ਦਰਦਨਾਕ ਮੌਤ

ਇਕ ਹਫ਼ਤਾ ਪਹਿਲਾਂ ਵੀ ਹੋਇਆ ਸੀ ਵਿਵਾਦ 
ਮਹਿਲਾ ਨੇ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਵੀ ਦੋਹਾਂ ਵਿਚਾਲੇ ਇਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਸ ਨੂੰ ਬੁਲਾ ਕੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕਰਵਾਇਆ ਸੀ ਅਤੇ ਸਾਰੇ ਘਟਨਾ ਦੀ ਜਾਣਕਾਰੀ ਮਹਿਲਾ ਕਮਿਸ਼ਨ ਨੂੰ ਦਿੱਤੀ ਸੀ। ਫਿਲਹਾਲ ਮਹਿਲਾ ਕਮਿਸ਼ਨ ਦੇ ਕੋਲ ਉਕਤ ਮਹਿਲਾ ਦੀ ਸ਼ਿਕਾਇਤ ਚੱਲ ਰਹੀ ਹੈ। 

ਇਹ ਵੀ ਪੜ੍ਹੋ:  ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News