ਸੁਨਾਮ ’ਚ ਭਰੇ ਬਾਜ਼ਾਰ ਗੰਡਾਸੇ ਨਾਲ ਵੱਢੀ ਪਤਨੀ, ਵਾਰਦਾਤ ਦੇਖ ਕੰਬ ਗਏ ਲੋਕਾਂ ਦੇ ਦਿਲ

Monday, Aug 07, 2023 - 06:34 PM (IST)

ਸੁਨਾਮ ’ਚ ਭਰੇ ਬਾਜ਼ਾਰ ਗੰਡਾਸੇ ਨਾਲ ਵੱਢੀ ਪਤਨੀ, ਵਾਰਦਾਤ ਦੇਖ ਕੰਬ ਗਏ ਲੋਕਾਂ ਦੇ ਦਿਲ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਸੋਮਵਾਰ ਸਵੇਰੇ ਕੰਮ ’ਤੇ ਜਾ ਰਹੀ ਪਤਨੀ ’ਤੇ ਉਸ ਦੇ ਪਤੀ ਨੇ ਗੰਡਾਸੇ ਨਾਲ ਭਰੇ ਬਾਜ਼ਾਰ ਵਿਚ ਹਮਲਾ ਕਰ ਦਿੱਤਾ। ਇਸ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਔਰਤ ਦੇ ਗਲੇ ਅਤੇ ਚਿਹਰੇ ’ਤੇ ਹੋਏ ਬੇਰਹਿਮ ਹਮਲੇ ਨੂੰ ਦੇਖ ਕੇ ਚਸ਼ਮਦੀਦ ਵੀ ਘਬਰਾ ਗਏ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਜਦੋਂ ਹਮਲਾ ਕਰ ਰਹੇ ਪਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਨੇ ਲੋਕਾਂ ’ਤੇ ਵੀ ਗੰਡਾਸਾ ਲਹਿਰਾਉਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ’ਤੇ ਬੜੀ ਹੀ ਮੁਸ਼ਕਲ ਨਾਲ ਕੁਝ ਨੌਜਵਾਨਾਂ ਨੇ ਹਿੰਮਤ ਕਰਕੇ ਹਮਲਾਵਰ ’ਤੇ ਇੱਟਾਂ ਰੋੜੇ ਮਾਰ ਕੇ ਉਸ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਹੁਣ ਸੌਖਾ ਨਹੀਂ ਬਣੇਗਾ ਆਧਾਰ ਕਾਰਡ, ਇਸ ਸਖ਼ਤ ਜਾਂਚ ਪ੍ਰਕਿਰਿਆ ਵਿਚੋਂ ਪਵੇਗਾ ਲੰਘਣਾ

ਵਾਰਦਾਤ ਤੋਂ ਬਾਅਦ ਹਮਲਾਵਰ ਪਤੀ ਨੇ ਮੌਕੇ ’ਤੇ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਦੌਰਾਨ ਐੱਸ. ਐੱਚ. ਓ. ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਸੁਨਾਮ ਵਾਸੀ ਗੁਰਦਿਆਲ ਸਿੰਘ ਦਾ ਆਪਣੀ ਪਤਨੀ ਰਾਜਵਿੰਦਰ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਰਾਜਵਿੰਦਰ ਕੌਰ ਆਪਣੀ ਮਾਂ ਨਾਲ ਆਪਣੇ ਨਾਨਕੇ ਘਰ ਰਹਿਣ ਲੱਗੀ ਅਤੇ ਪ੍ਰਾਈਵੇਟ ਨੌਕਰੀ ਕਰ ਰਹੀ ਸੀ। ਅੱਜ ਸੋਮਵਾਰ ਸਵੇਰੇ ਜਦੋਂ ਉਹ ਕੰਮ ’ਤੇ ਜਾ ਰਹੀ ਸੀ ਤਾਂ ਰਸਤੇ ’ਚ ਉਸ ਦੇ ਪਤੀ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਾਅਦ ’ਚ ਪਤੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੁੱਤ ਬਣੇ ਕਪੁੱਤ, ਜਿਸ ਪਿਓ ਨੇ ਜੰਮਿਆ ਉਸੇ ਨੂੰ ਕੁਹਾੜੇ ਤੇ ਗੰਡਾਸੇ ਨਾਲ ਵੱਢ ਦਿੱਤੀ ਰੂਹ ਕੰਬਾਊ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Gurminder Singh

Content Editor

Related News