ਸੱਤ ਫੇਰੇ ਲੈਣ ਵਾਲੇ ਪਤੀ ਦੀ ਕਰਤੂਤ, ਕੁੱਟਮਾਰ ਕੇ ਘਰੋਂ ਕੱਢੀ ਪਤਨੀ ''ਤੇ ਕੀਤਾ ਚਾਕੂਆਂ ਨਾਲ ਹਮਲਾ

09/22/2020 10:37:31 AM

ਲੁਧਿਆਣਾ (ਤਰੁਣ) : ਬਸਤੀ ਜੋਧੇਵਾਲ ਇਲਾਕੇ 'ਚ ਇਕ ਪਤੀ ਨੇ ਆਪਣੇ ਸਾਥੀ ਨਾਲ ਮਿਲ ਕੇ ਪਤਨੀ ’ਚ ਚਾਕੂ ਨਾਲ ਹਮਲਾ ਕਰ ਦਿੱਤਾ। ਗੁਆਂਢੀ ਨੇ ਮੁਲਜ਼ਮ ਪਤੀ ਨੂੰ ਫੜ੍ਹਨ ਦਾ ਯਤਨ ਕੀਤਾ ਪਰ ਮੁਲਜ਼ਮ ਮੌਕੇ ਤੋਂ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਘਟਨਾ 15 ਸਤੰਬਰ ਦੀ ਹੈ। ਸਹੁਰਾ ਧਿਰ ਨੇ ਕਈ ਸਾਲ ਪਹਿਲਾਂ ਪੀੜਤਾ ਨੂੰ ਘਰੋਂ ਕੱਢ ਦਿੱਤਾ ਸੀ, ਜਿਸ ਤੋਂ ਬਾਅਦ ਪੀੜਤ ਜਨਾਨੀ ਆਪਣੇ ਪੇਕੇ ਘਰ ਰਹਿ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬੀ ਕੁੜੀਆਂ ਤੋਂ ਜ਼ਬਰੀ ਕਰਵਾਉਂਦੇ ਸੀ 'ਗੰਦਾ ਧੰਦਾ', ਜਿਸਮ 'ਤੇ ਮਾਰਦੇ ਸੀ ਗਰਮ ਚਿਮਟੇ, ਭੱਜੀ ਕੁੜੀ ਨੇ ਕੀਤਾ ਖ਼ੁਲਾਸਾ

ਪੀੜਤ ਔਰਤ ਅਮਰਜੀਤ ਕੌਰ ਨੇ ਦੱਸਿਆ ਕਿ 2006 ਵਿਚ ਉਸ ਦਾ ਵਿਆਹ ਭੀਮ ਸਿੰਘ ਨਾਲ ਹੋਇਆ ਹੈ। 6 ਸਾਲ ਪਹਿਲਾਂ ਪਤੀ ਸਮੇਤ ਸਹੁਰਾ ਧਿਰ ਦੇ ਲੋਕਾਂ ਨੇ ਉਸ ਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਆਪਣੇ 2 ਬੱਚਿਆਂ ਨਾਲ ਪੇਕੇ  ਰਹਿਣ ਲੱਗੀ। ਪੀੜਤਾ ਦਾ ਦੋਸ਼ ਹੈ ਕਿ 6 ਸਾਲ ਤੋਂ ਉਸ ਦਾ ਪਤੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਕਈ ਵਾਰ ਉਸ ਨੇ ਪੁਲਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਦੇ ਮਾਪਿਆਂ ਨੇ ਉਸ ਨੂੰ ਮਕਾਨ ਦਿੱਤਾ ਹੈ, ਜਿਸ ਨੂੰ ਉਸ ਦਾ ਪਤੀ ਹੜੱਪਣਾ ਚਾਹੁੰਦਾ ਹੈ। ਉਸ ਦਾ ਪਤੀ ਕਹੀ ਵਾਰ ਉਸ ਨੂੰ ਜ਼ਬਰਦਸਤੀ ਰਸਤੇ 'ਚ ਰੋਕ ਕੇ ਤੇਜ਼ਾਬ ਸੁੱਟਣ ਦੀਆ ਧਮਕੀਆਂ ਦੇ ਚੁੱਕਾ ਹੈ।

ਇਹ ਵੀ ਪੜ੍ਹੋ : 2 ਬੱਚਿਆਂ ਦੀ ਮਾਂ ਦੀਆਂ ਖਿੱਚੀਆਂ ਅਸ਼ਲੀਲ ਤਸਵੀਰਾਂ, ਬੇਇੱਜ਼ਤੀ ਡਰੋਂ ਨਹਿਰ 'ਚ ਮਾਰੀ ਛਾਲ

ਪਤੀ ਦੇ ਡਰੋਂ ਉਹ ਨੌਕਰੀ ਛੱਡ ਚੁੱਕੀ ਹੈ। ਉਸ ਦਾ ਘਰੋਂ ਨਿਕਲਣਾ ਦੁੱਭਰ ਹੋ ਚੁੱਕਾ ਹੈ। ਪੀੜਤਾ ਦਾ ਕਹਿਣਾ ਹੈ ਕਿ ਉਹ ਉਸ ਕੋਲ ਇਕ ਮਕਾਨ ਹੈ। ਕਮਰੇ ਕਿਰਾਏ ’ਤੇ ਦੇ ਕੇ ਉਹ ਆਪਣਾ ਗੁਜ਼ਰ-ਬਸਰ ਕਰ ਰਹੀ ਹੈ। 15 ਸਤੰਬਰ ਦੁਪਹਿਰ ਨੂੰ ਉਹ ਘਰ 'ਚ ਮੌਜੂਦ ਸੀ। ਕਿਰਾਏਦਾਰ ਘਰ 'ਚ ਖਾਣਾ ਖਾਣ ਲਈ ਆਏ ਸਨ, ਉਸੇ ਸਮੇਂ ਉਸ ਦਾ ਪਤੀ ਘਰ ਦੇ ਅੰਦਰ ਆਪਣੇ ਸਾਥੀ ਨਾਲ ਦਾਖ਼ਲ ਹੋਇਆ, ਜਿਸ ਨੇ ਧਮਕਾਉਂਦੇ ਹੋਏ ਉਸ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਜਾਨੋਂ ਮਾਰਨ ਦਾ ਯਤਨ ਕੀਤਾ। ਕਿਰਾਏਦਾਰ ਨੇ ਪਤੀ ਨੂੰ ਫੜ੍ਹਨ ਦਾ ਯਤਨ ਕੀਤਾ ਪਰ ਉਸ ਦਾ ਪਤੀ ਅਤੇ ਸਾਥੀ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨੌਜਵਾਨ ਦੀ ਅੱਧ-ਸੜੀ ਲਾਸ਼ ਮਿਲਣ ਦਾ ਮਾਮਲਾ, ਪੋਸਟਮਾਰਟਮ 'ਚ ਹੋਇਆ ਵੱਡਾ ਖ਼ੁਲਾਸਾ

ਜ਼ਖਮੀਂ ਹਾਲਤ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸਿਵਲ ਹਸਪਤਾਲ 'ਚ ਪੀੜਤਾ ਨੇ ਮੈਡੀਕਲ ਕਰਵਾਇਆ ਅਤੇ ਥਾਣਾ ਦਰੇਸੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੀੜਤ ਜਨਾਨੀ ਦਾ ਦੋਸ਼ ਹੈ ਕਿ ਕਈ ਵਾਰ ਥਾਣੇ ਦੇ ਚੱਕਰ ਕੱਟਣ ਦੇ ਬਾਵਜੂਦ ਪੁਲਸ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਪੁਲਸ ਵੱਖ-ਵੱਖ ਤਰੀਕਿਆਂ ਨਾਲ ਉਨ੍ਹਾਂ ਨੂੰ ਹੀ ਪਰੇਸ਼ਾਨ ਕਰ ਰਹੀ ਹੈ। ਇਸ ਸਬੰਧੀ ਥਾਣਾ ਦਰੇਸੀ ਦੇ ਮੁਖੀ ਦਵਿੰਦਰ ਸਿੰਘ ਆਪਣੇ ਹੀ ਮਹਿਕਮੇ ਦੀ ਪੋਲ ਖੋਲ੍ਹਣ ’ਚ ਲੱਗੇ ਹੋਏ ਹਨ। ਉਨ੍ਹਾਂ ਮੁਤਾਬਕ ਵੱਡੇ ਅਫ਼ਸਰ ਦਾ ਕਹਿਣਾ ਹੈ ਕਿ ਪਹਿਲਾਂ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰੋ, ਉਸ ਤੋਂ ਬਾਅਦ ਕੇਸ ਦਰਜ ਕੀਤਾ ਜਾਵੇ। ਪੁਲਸ ਨੇ 6 ਦਿਨ ਬਾਅਦ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨਾਲ ਹੀ ਪਰਚਾ ਵੀ ਦਰਜ ਕਰ ਦਿੱਤਾ ਹੈ। ਹਾਲ ਦੀ ਘੜੀ ਜ਼ਮਾਨਤੀ ਧਾਰਾ ਦਰਜ ਹੋਣ ਕਾਰਨ ਪੁਲਸ ਨੇ ਮੁਲਜ਼ਮ ਪਤੀ ਨੂੰ ਛੱਡ ਦਿੱਤਾ ਹੈ।
ਪੁਲਸ ਵੱਡੀ ਵਾਰਦਾਤ ਦਾ ਕਰ ਰਹੀ ਹੈ ਇੰਤਜ਼ਾਰ
ਇਹ ਸਾਰੀ ਦਾਸਤਾਨ ਪੀੜਤਾ ਨੇ ‘ਜਗ ਬਾਣੀ’ ਦਫ਼ਤਰ 'ਚ ਦਿੰਦੇ ਹੋਏ ਦੱਸੀ। ਪੁਲਸ ਦੀ ਕਾਰਵਾਈ ਤੋਂ ਪੀੜਤਾ ਕਾਫੀ ਨਾਖੁਸ਼ ਸੀ। ਪੀੜਤਾ ਦਾ ਕਹਿਣਾ ਹੈ ਕਿ ਉਸ ਨਾਲ ਕਦੇ ਵੀ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ ਪਰ ਪੁਲਸ ਉਸ ਦੇ ਪਤੀ ਨੂੰ ਬਚਾਉਣ 'ਚ ਲੱਗੀ ਹੋਈ ਹੈ। 6 ਦਿਨ ਪਹਿਲਾਂ ਵੀ ਉਸ ’ਤੇ ਚਾਕੂ ਨਾਲ ਜਾਨਲੇਵਾ ਹਮਲਾ ਹੋਇਆ ਸੀ ਪਰ ਪੁਲਸ ਨੇ ਜ਼ਮਾਨਤੀ ਧਾਰਾਵਾਂ ਲਗਾ ਕੇ ਕੇਸ ਦਰਜ ਕਰ ਕੇ ਖਾਨਾਪੂਰਤੀ ਕਰ ਰਹੀ ਹੈ।

 


                                             


Babita

Content Editor

Related News