ਦਾਜ ਮੰਗਣ ਵਾਲਾ ਪਤੀ ਕਾਬੂ

Friday, Jun 29, 2018 - 07:43 AM (IST)

ਦਾਜ ਮੰਗਣ ਵਾਲਾ ਪਤੀ ਕਾਬੂ

 ਫ਼ਰੀਦਕੋਟ (ਰਾਜਨ) - ਇਕ ਵਿਆਹੁਤਾ ਕੋਲੋਂ ਕਥਿਤ ਤੌਰ ’ਤੇ 50 ਹਜ਼ਾਰ ਰੁਪਏ ਦਾਜ ਵਜੋਂ ਮੰਗ ਕਰਨ ਵਾਲੇ ਪਤੀ ਦੇਵ ਅਰੋਡ਼ਾ ਪੁੱਤਰ ਸੁਰਿੰਦਰਪਾਲ ਕੁਮਾਰ ਅਰੋਡ਼ਾ ਵਾਸੀ ਫਰੀਦਕੋਟ ਰੋਡ, ਕੋਟਕਪੂਰਾ ਨੂੰ ਸਹਾਇਕ ਥਾਣੇਦਾਰ ਨਗਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਸ ਕਥਿਤ ਦੋਸ਼ੀ ਨੂੰ ਮਾਣਯੋਗ ਡਿਊਟੀ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ’ਤੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕੋਟਕਪੂਰਾ ਗਰਲਜ਼ ਸਕੂਲ ਨੇੜੇ ਰਹਿੰਦੀ ਚਾਰੂ ਸ਼ਰਮਾ ਪੁੱਤਰੀ ਨਵੀਨ ਕੁਮਾਰ ਨੇ ਇਹ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਵਿਆਹ 2 ਦਸੰਬਰ, 2015 ਨੂੰ ਉਕਤ ਨਾਲ ਹੋਇਆ ਸੀ। ਵਿਆਹ ਵੇਲੇ ਉਸ ਦੇ ਪਿਤਾ ਨੇ ਹੈਸੀਅਤ ਅਨੁਸਾਰ ਸਹੁਰਾ ਪਰਿਵਾਰ ਨੂੰ ਸੋਨਾ ਅਤੇ ਦਾਜ ਦਿੱਤਾ ਸੀ ਪਰ ਉਸ ਦੇ ਪਤੀ ਤੋਂ ਇਲਾਵਾ ਨਿਰਮਲਾ ਦੇਵੀ ਸੱਸ, ਜਤਿੰਦਰ ਕੁਮਾਰ ਜੇਠ ਉਸ ਕੋਲੋਂ 50,000 ਰੁਪਏ ਦਾਜ ਵਜੋਂ ਮੰਗ ਕਰ ਕੇ ਉਸ ਦੀ ਕੁੱਟ-ਮਾਰ ਕਰਦੇ ਆ ਰਹੇ ਹਨ। ਇਸ ਸ਼ਿਕਾਇਤ ’ਤੇ ਉਕਤ ਸਾਰਿਅਾਂ ਖਿਲਾਫ਼ ਮਾਮਲਾ ਦਰਜ ਕਰ ਕੇ ਤਫਤੀਸ਼ ਜਾਰੀ ਸੀ।
ਉਨ੍ਹਾਂ ਦੱਸਿਆ ਕਿ ਜਿਸ ਵੇਲੇ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਕਿ ਉਕਤ ਦੋਸ਼ੀ ਆਪਣੀ ਪਤਨੀ ਦੀ ਕੁੱਟ-ਮਾਰ ਕਰ ਕੇ ਉਸ ਨੂੰ ਦਰਖਾਸਤ ਵਾਪਸ ਲੈਣ ਲਈ ਦਬਾਅ ਬਣਾ ਰਿਹਾ ਹੈ ਤਾਂ ਗੁਪਤ ਇਤਲਾਹ ’ਤੇ ਹੀ ਉਸ ਨੂੰ ਲਾਲ ਬੱਤੀਆ ਵਾਲੇ ਚੌਕ ਕੋਟਕਪੂਰਾ ਤੋਂ ਉਸ ਵੇਲੇ ਕਾਬੂ ਕਰ ਲਿਆ, ਜਦੋਂ ਇਹ ਸ਼ਿਕਾਇਤਕਰਤਾ ਪਤਨੀ ਨੂੰ ਡਰਾਉਣ ਦੇ ਮਨੋਰਥ ਨਾਲ ਉਸ ਦੀ ਕੁੱਟ-ਮਾਰ ਕਰਨ ਲਈ ਦੁਬਾਰਾ ਉਸ ਦੇ ਘਰ ਵੱਲ ਜਾ ਰਿਹਾ ਸੀ ਅਤੇ ਬਾਕੀ ਦੋ ਕਥਿਤ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 


Related News