ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ

Monday, Jun 01, 2020 - 11:08 PM (IST)

ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਤ

ਜਲਾਲਾਬਾਦ (ਸੇਤੀਆ,ਵਿਪਨ,ਆਵਲਾ)- ਫਿਰੋਜ਼ਪੁਰ ਰੋਡ 'ਤੇ ਪਿੰਡ ਜੀਵਾਂ ਅਰਾਈ ਨੇੜੇ ਅੱਜ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਦੌਰਾਨ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਇਕ ਬੱਚੀ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਲਾਂਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਮੁਤਾਬਕ ਅੱਜ ਕਰੀਬ 9 ਵਜੇ ਫਿਰੋਜ਼ਪੁਰ ਤੋਂ ਆ ਰਹੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ 'ਚ ਪਤੀ-ਪਤਨੀ ਦੀ ਮੌਤ ਹੋ ਗਈ। ਉਨ੍ਹਾਂ ਨਾਲ ਮੌਜੂਦ ਚਾਰ ਸਾਲ ਦੀ ਬੱਚੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਪੂਰਨ ਸਿੰਘ ਤੇ ਉਸ ਦੀ ਪਤਨੀ ਰੇਸ਼ਮਾ ਬਾਈ ਅੱਜ ਫਿਰੋਜ਼ਪੁਰ ਤੋਂ ਰਿਸ਼ਤੇਦਾਰਾਂ ਨੂੰ ਮਿਲਕੇ ਆਪਣੇ ਪਿੰਡ ਮਿਆਣੀ (ਫਾਜ਼ਿਲਕਾ) ਵਾਪਸ ਜਾ ਰਹੇ ਸੀ ਤਾਂ ਜਦ ਉਹ ਪਿੰਡ ਜੀਵਾਂ ਅਰਾਈ ਨੇੜੇ ਪਹੁੰਚੇ ਤਾਂ ਇਕ ਕਾਰ ਨੇ ਉਨ੍ਹਾਂ ਦੇ ਮੌਟਰਸਾਈਕਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਤੇ ਤਿੰਨੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਜਲਾਲਾਬਾਦ ਹਸਪਤਾਲ 'ਚ ਪਹੁੰਚਾਇਆ ਗਿਆ। ਜਿਥੇ ਪਤੀ-ਪਤਨੀ ਦੀ ਮੌਤ ਹੋ ਗਈ ਤੇ ਜ਼ਖਮੀ ਬੱਚੀ ਜੇਰੇ ਇਲਾਜ਼ ਹੈ।  
ਮ੍ਰਿਤਕ ਪੂਰਨ ਸਿੰਘ ਦੇ ਬੇਟੇ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਫਿਰੋਜ਼ਪੁਰ ਰਿਸ਼ਤੇਦਾਰਾਂ ਨੂੰ ਮਿਲਣ ਲਈ ਸਵੇਰੇ ਘਰ ਤੋਂ ਗਏ ਸੀ ਤੇ ਮੇਰੀ 4 ਸਾਲ ਦੀ ਬੇਟੀ ਰਾਈਨਾ ਵੀ ਉਨ੍ਹਾਂ ਨਾਲ ਸੀ। ਕਰੀਬ 9.30 ਵਜੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸੜਕ ਹਾਦਸੇ ਦੀ ਸੂਚਨਾ ਦਿੱਤੀ ਤੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਜਲਾਲਾਬਾਦ ਹਸਪਤਾਲ 'ਚ ਦਾਖਲ ਹਨ ਪਰ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਸਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਬੱਚੀ ਜ਼ਖਮੀ ਸੀ।


author

Bharat Thapa

Content Editor

Related News