ਭੁੱਕੀ ਸਣੇ ਪਤੀ-ਪਤਨੀ ਤੇ ਮਾਂ-ਧੀ ਗ੍ਰਿਫਤਾਰ

Wednesday, Aug 09, 2017 - 02:06 AM (IST)

ਭੁੱਕੀ ਸਣੇ ਪਤੀ-ਪਤਨੀ ਤੇ ਮਾਂ-ਧੀ ਗ੍ਰਿਫਤਾਰ

ਭਵਾਨੀਗੜ੍ਹ,  (ਵਿਕਾਸ/ਅੱਤਰੀ)—  ਪੁਲਸ ਨੇ ਇਕ ਕਾਰ 'ਚੋਂ ਭੁੱਕੀ ਬਰਾਮਦ ਕਰ ਕੇ ਪਤੀ-ਪਤਨੀ ਅਤੇ ਮਾਂ-ਧੀ ਨੂੰ ਕਾਬੂ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਾਝਾੜ ਚੌਕੀ ਇੰਚਾਰਜ ਐੈੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਵਰਨ ਸਿੰਘ ਨੇ ਗਸ਼ਤ ਦੌਰਾਨ ਪੁਲਸ ਪਾਰਟੀ ਸਣੇ ਅਲਟੋ ਕਾਰ ਸਵਾਰ ਸੁਖਪਾਲ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਉਸਦੀ ਪਤਨੀ ਸ਼ਿੰਦਰ ਕੌਰ ਵਾਸੀ ਸਾਧੋਹੇੜੀ ਅਤੇ ਉਸਦੀ ਸੱਸ ਹਰਮੇਲ ਕੌਰ ਪਤਨੀ ਗੋਗੀ ਸਿੰਘ ਵਾਸੀ ਖੇੜੀ ਗਿੱਲਾਂ ਅਤੇ ਹਰਮੇਲ ਕੌਰ ਦੀ ਲੜਕੀ ਜੱਸੀ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਸੰਗਰੂਰ ਨੂੰ 8 ਕਿਲੋ ਭੁੱਕੀ ਸਣੇ ਗ੍ਰਿਫਤਾਰ ਕਰ ਕੇ ਮੁਕੱਦਮਾ ਦਰਜ ਕੀਤਾ।


Related News