ਦਿਲ ਕੰਬਾਊ ਘਟਨਾ, ਪਤੀ ਨੇ ਡੰਡਿਆਂ ਨਾਲ ਕੁੱਟ-ਕੁੱਟ ਮਾਰ-ਮੁਕਾਈ ਪਤਨੀ

Saturday, Dec 12, 2020 - 06:05 PM (IST)

ਦਿਲ ਕੰਬਾਊ ਘਟਨਾ, ਪਤੀ ਨੇ ਡੰਡਿਆਂ ਨਾਲ ਕੁੱਟ-ਕੁੱਟ ਮਾਰ-ਮੁਕਾਈ ਪਤਨੀ

ਫਿਰੋਜ਼ਪੁਰ (ਮਲਹੋਤਰਾ): ਇਕ ਵਿਅਕਤੀ ਨੇ ਆਪਣੀ ਘਰਵਾਲੀ ਦਾ ਡੰਡਿਆਂ ਨਾਲ ਕੁੱਟ ਕੇ ਕਤਲ ਕਰ ਦਿੱਤਾ। ਮਾਮਲਾ ਥਾਣਾ ਕੁੱਲਗੜੀ ਦੇ ਪਿੰਡ ਸੁਰ ਸਿੰਘ ਵਾਲਾ ਦਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਕੁਲਦੀਪ ਕੌਰ ਦੇ ਭਰਾ ਜਸਵੰਤ ਸਿੰਘ ਨੇ ਦੱਸਿਆ ਕਿ ਵੀਰਵਾਰ ਸ਼ਾਮ ਉਸ ਦੇ ਜੀਜੇ ਦਿਲਬਾਗ ਸਿੰਘ ਨੇ ਉਸ ਦੀ ਭੈਣ ਕੁਲਦੀਪ ਕੌਰ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਕੁਲਦੀਪ ਕੌਰ ਦੀਆਂ ਚੀਕਾਂ ਸੁਣ ਕੇ ਗੁਆਂਢ 'ਚ ਰਹਿਣ ਵਾਲਾ ਰਾਮ ਸਿੰਘ ਉਨ੍ਹਾਂ ਦੇ ਘਰ ਗਿਆ ਅਤੇ ਦਿਲਬਾਗ ਸਿੰਘ ਨੂੰ ਰੋਕਿਆ।

ਇਹ ਵੀ ਪੜ੍ਹੋ:   ਕਿਸਾਨੀ ਰੰਗ 'ਚ ਰੰਗਿਆ ਵਿਆਹ, ਹੱਥਾਂ 'ਤੇ ਕਿਸਾਨ ਏਕਤਾ ਜ਼ਿੰਦਾਬਾਦ ਦੀ ਮਹਿੰਦੀ ਲਗਾ ਘੋੜੀ ਚੜ੍ਹਿਆ ਲਾੜਾ

ਇਸੇ ਰਾਤ ਦਿਲਬਾਗ ਸਿੰਘ ਨੇ ਦੁਬਾਰਾ ਕੁਲਦੀਪ ਕੌਰ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਸ਼ੁੱਕਰਵਾਰ ਸਵੇਰੇ ਰਾਮ ਸਿੰਘ ਨੇ ਉਨ੍ਹਾਂ ਦੇ ਘਰ ਆ ਕੇ ਦੱਸਿਆ ਕਿ ਕੁਲਦੀਪ ਕੌਰ ਘਰ 'ਚ ਬੇਸੁਧ ਪਈ ਹੋਈ ਹੈ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹ ਆਪਣੇ ਪਿਤਾ ਨੂੰ ਲੈ ਕੇ ਉਥੇ ਗਿਆ ਤਾਂ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਲਾਸ਼ ਮੰਜੇ 'ਤੇ ਪਈ ਸੀ। ਥਾਣਾ ਕੁੱਲਗੜੀ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਦਿਲਬਾਗ ਸਿੰਘ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ:  ਕਿਸਾਨ ਅੰਦੋਲਨ 'ਚ ਰੰਗਿਆ ਇਹ ਵਿਆਹ, ਵੇਖ ਤੁਸੀਂ ਵੀ ਕਰੋਗੇ ਵਾਹ-ਵਾਹ 


author

Shyna

Content Editor

Related News