ਖਰੜ : ਕਰਫਿਊ ਦੌਰਾਨ 4 ਦਿਨਾਂ ਤੋਂ ਭੁੱਖੀ ਬੈਠੀ ਹੈ ਬੱਚੀ, ਬਾਕੀਆਂ ਸਮੇਤ ਪ੍ਰਸ਼ਾਸਨ ਨੂੰ ਲਾਈ ਗੁਹਾਰ

Saturday, Mar 28, 2020 - 02:30 PM (IST)

ਮੋਹਾਲੀ (ਵਿਨੋਦ ਰਾਣਾ) : ਖਰੜ ਸਥਿਤ ਵਾਰਡ ਨੰਬਰ-16 'ਚ ਰਹਿਣ ਵਾਲੀ ਇੱਕ ਛੋਟੀ ਬੱਚੀ ਸਮੇਤ ਕਈ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਿਛਲੇ ਚਾਰ ਦਿਨਾਂ ਤੋਂ ਰੋਟੀ ਤੱਕ ਨਹੀਂ ਖਾਧੀ ਅਤੇ ਜੇਕਰ ਅੱਗੇ ਵੀ ਅਜਿਹਾ ਹੀ ਰਿਹਾ ਤਾਂ ਉਹ ਭੁੱਖ ਨਾਲ ਮਰ ਜਾਣਗੇ ਪਰ ਜੇਕਰ ਦੂਜੇ ਪਾਸੇ ਦੇਖੀਏ ਤਾਂ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਦਾ ਦਾਅਵਾ ਹੈ ਕਿ ਲੋਕਾਂ ਤੱਕ ਖਾਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ । ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਖਾਣਾ ਪਹੁੰਚਾਇਆ ਜਾਂਦਾ ਹੈ ਤਾਂ ਲੋਕ ਇਸ ਤਰ੍ਹਾਂ ਪ੍ਰਸ਼ਾਸਨ ਨੂੰ ਕਿਉਂ ਗੁਹਾਰ ਲਾ ਰਹੇ ਹਨ।
ਸਾਮਾਨ ਲੈਣ ਜਾਂਦੇ ਹੈ ਤਾਂ ਡੰਡੇ ਮਾਰਦੀ ਹੈ ਪੁਲਸ
ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਵਟਸਐਪ ਗਰੁੱਪ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਕੁੱਝ ਲੋਕ ਖੜ੍ਹੇ ਹੋਏ ਹਨ ਅਤੇ ਉਨ੍ਹਾਂ 'ਚੋਂ ਕੁੱਝ ਨੇ ਆਪਣੇ ਮੁੰਹ 'ਤੇ ਮਾਸਕ ਲਿਆ ਹੋਇਆ ਹੈ ਅਤੇ ਕੁੱਝ ਨੇ ਨਹੀਂ । ਉਨ੍ਹਾਂ ਲੋਕਾਂ 'ਚੋਂ ਪਹਿਲਾਂ ਇੱਕ ਛੋਟੀ ਬੱਚੀ ਬੋਲਦੀ ਹੈ ਕਿ ਉਹ ਖਰੜ ਸਥਿਤ ਵਾਰਡ ਨੰਬਰ-16 'ਚ ਰਹਿੰਦੀ ਹੈ ਅਤੇ ਉਨ੍ਹਾਂ ਕੋਲ ਖਾਣ ਲਈ ਕੁੱਝ ਵੀ ਨਹੀਂ ਹੈ, ਕ੍ਰਿਪਾ ਕਰ ਉਨ੍ਹਾਂ ਦੀ ਮਦਦ ਕਰੋ। ਇਸ ਤੋਂ ਬਾਅਦ ਹੋਰ ਲੋਕ ਵੀ ਵਾਰੀ-ਵਾਰੀ ਬੋਲਦੇ ਹੈ ਅਤੇ ਕਹਿੰਦੇ ਹੈ ਹਨ ਉਹ ਚਾਰ ਦਿਨ ਤੋਂ ਭੁੱਖੇ ਹਨ ਕਿਉਂਕਿ ਜੇਕਰ ਕਰ ਉਹ ਸਾਮਾਨ ਲੈਣ ਲਈ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਪੁਲਸ ਦੀਆਂ ਲਾਠੀਆਂ ਪੈਂਦੀਆਂ ਹਨ ਅਤੇ ਉਨ੍ਹਾਂ ਦੇ ਨੇੜੇ-ਤੇੜੇ ਕੋਈ ਦੁਕਾਨ ਨਹੀਂ ਖੋਲ੍ਹੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਤੱਕ ਸਮਾਨ ਪਹੁੰਚਾਇਆ ਜਾ ਰਿਹਾ ਹੈ।


Babita

Content Editor

Related News