ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡੇ ਝਟਕੇ: ਸੈਂਕੜੇ ਨੌਜਵਾਨ ਭਾਰਤੀ ਜਨਤਾ ਪਾਰਟੀ ''ਚ ਸ਼ਾਮਲ
Saturday, Jan 28, 2023 - 09:40 PM (IST)
ਪਟਿਆਲਾ (ਮਨਦੀਪ ਸਿੰਘ ਜੋਸਨ): ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਕੰਵਰ ਵੀਰ ਸਿੰਘ ਟੌਹੜਾ ਦੀ ਅਗਵਾਈ ਵਿਚ ਅੱਜ ਹੋਏ ਦੋ ਵੱਡੇ ਸਮਾਗਮਾਂ ਮੌਕੇ ਸੈਂਕੜੇ ਨੌਜਵਾਨ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇੰਨੀ ਵੱਡੀ ਤਾਦਾਦ 'ਤੇ ਨੌਜਵਾਨਾਂ ਦਾ ਬੀਜੇਪੀ ਵਿਚ ਸ਼ਾਮਲ ਹੋਣਾ ਕਾਂਗਰਸ ਅਤੇ ਅਕਾਲੀ ਦਲ ਲਈ ਵੱਡਾ ਝਟਕਾ ਹੈ। ਮੋਹਾਲੀ ਅਤੇ ਬਰਨਾਲਾ ਵਿਖੇ ਹੋਏ ਵੱਡੇ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਬੀਜੇਪੀ ਯੂਥ ਵਿੰਗ ਦੇ ਸੂਬਾ ਪ੍ਰਧਾਨ ਕੰਵਰ ਵੀਰ ਸਿੰਘ ਟੌਹੜਾ ਨੇ ਆਖਿਆ ਕਿ ਪੰਜਾਬ ਦੇ ਨੌਜਵਾਨ ਵੀ ਹੁਣ ਪੂਰੀ ਤਰ੍ਹਾਂ ਬੀਜੇਪੀ ਦੇ ਨਾਲ ਹਨ, ਜਿਸਤੋਂ ਸਪੱਸ਼ਟ ਹੈ ਕਿ ਜਿੱਥੇ ਦੇਸ਼ ਅੰਦਰ ਮੁੜ ਬੀਜੇਪੀ ਦੀ ਸਰਕਾਰ ਬਣੇਗੀ, ਊੱਥੇ ਸੂਬੇ ਦੀਆਂ 13 ਸੀਟਾਂ 'ਤੇ ਹੀ ਬੀਜੇਪੀ ਦੇ ਉਮੀਦਵਾਰ ਵੱਡੀਆਂ ਜਿੱਤਾਂ ਪ੍ਰਾਪਤ ਕਰਨਗੇ।
ਇਸ ਮੌਕੇ ਸਮਾਗਮਾਂ ਨੂੰ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜ਼ਿਲਾ ਮੋਹਾਲੀ ਪ੍ਰਧਾਨ ਸੰਜੀਵ ਵਸ਼ੀਸ਼ਟ, ਨੀਤਿਨ ਗਰਗ ਅਤੇ ਹੋਰ ਨੇਤਾਵਾਂ ਨੇ ਵੀ ਸਮਾਗਮਾਂ ਦੀ ਅਗਵਾਈ ਕਰਦਿਆਂ ਵਿਸ਼ੇਸ਼ ਤੌਰ 'ਤੇ ਸਮਾਗਮ ਨੂੰ ਸੰਬੋਧਨ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੁਲਸ ਨੇ ਨਾਕੇ 'ਤੇ ਰੋਕਿਆ ਤਾਂ ਵਿਅਕਤੀ ਨੇ ਚਲਾ ਦਿੱਤੀ ਗੋਲ਼ੀ, ਪੁਲਸ ਨੇ ਜਵਾਬੀ ਫਾਇਰਿੰਗ ਕਰ ਕੀਤਾ ਗ੍ਰਿਫ਼ਤਾਰ
ਕੰਵਰ ਵੀਰ ਸਿੰਘ ਟੌਹੜਾ ਨੇ ਆਖਿਆ ਕਿ ਸੂਬੇ ਨੂੰ ਦੋ ਰਿਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਨੇ ਖੂਬ ਲੁੱਟਿਆ ਹੈ ਤੇ ਹੁਣ ਉਨ੍ਹਾਂ ਦੀ ਤਰਜ 'ਤੇ ਹੀ ਆਮ ਆਦਮੀ ਪਾਰਟੀ ਚੱਲ ਰਹੀ ਹੈ, ਜਿਸਨੇ 10 ਮਹੀਨਿਆਂ ਵਿੱਚ ਪੰਜਾਬ ਨੂੰ 50 ਸਾਲ ਪਿਛੇ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਨੀਤੀ ਬਣਾਈ ਹੈ। ਚੋਣਾਂ ਦੌਰਾਨ ਕੀਤੇ ਵੱਡੇ-ਵੱਡੇ ਵਾਅਦੇ ਅੱਜ ਖਤਮ ਹੋ ਕੇ ਰਹਿ ਗਏ ਹਨ। ਪਿਛਲੇ ਸਮੇਂ ਵਿੱਚ ਕਾਂਗਰਸ ਤੇ ਅਕਾਲੀ ਦਲ ਨੇ ਕਈ ਲੱਖ ਕਰੋੜ ਦਾ ਕਰਜਾ ਪੰਜਾਬ ਉਪਰ ਚੜਾਇਆ, ਉਸੇ ਰਾਹ 'ਤੇ ਆਪ ਪਾਰਟੀ ਨੇ ਚਲਕੇ ਇਸ ਕਰਜੇ ਨੂੰ ਦੁਗਣਾ ਕਰ ਦਿੱਤਾ ਹੈ, ਜਿਸ ਕਾਰਨ ਅੱਜ ਹਰ ਪੰਜਾਬੀ ਕਰਜਾਈ ਹੋਇਆ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪਤੰਗ ਉਡਾ ਰਹੇ ਬੱਚੇ ਲਈ ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਹੋਈ ਦਰਦਨਾਕ ਮੌਤ
ਕੰਵਰ ਵੀਰ ਸਿੰਘ ਟੌਹੜਾ ਨੇ ਆਖਿਆ ਕਿ ਸੂਬੇ ਦਾ ਹਰ ਵਰਗ ਮੌਜੂਦਾ ਸਰਕਾਰ ਤੋਂ ਨਿਰਾਸ਼ ਹੈ। ਕਾਂਗਰਸ ਅਤੇ ਅਕਾਲੀ ਦਲ ਤੋਂ ਪਹਿਲਾਂ ਹੀ ਲੋਕ ਕਲਪੇ ਹੋਏ ਸਨ। ਇਹੀ ਕਾਰਨ ਹੈ ਕਿ ਨੌਜਵਾਨ ਪੀੜੀ ਪੂਰੀ ਤਰ੍ਹਾਂ ਦੇਸ਼ ਦੇ ਆਉਣ ਵਾਲਾ ਭਵਿੱਖ ਬੀਜੇਪੀ ਨਾਲ ਜੁੜਦੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਬਰਨਾਲਾ ਵਿਖੇ ਐਨ.ਐਸ.ਯੂ.ਆਈ. ਦੇ ਸਾਬਕਾ ਜ਼ਿਲਾ ਪ੍ਰਧਾਨ ਹਰਸ਼ੀਲ ਗਰਗ ਜਿੱਥੇ ਆਪਣੇ ਸੈਂਕੜੇ ਸਾਥੀਆਂ ਸਣੇ ਬੀਜੇਪੀ 'ਚ ਸ਼ਾਮਲ ਹੋਏ ਹਨ, ਉੱਥੇ ਮੋਹਾਲੀ ਵਿਖੇ ਅਕਾਲੀ ਦਲ ਦੇ ਸੀਨੀਅਰ ਸਾਬਕਾ ਯੂਥ ਆਗੂ ਹਰਸ਼ ਸਿੰਘ ਸਰਵਾਰਾ ਸੈਂਕੜੇ ਸਾਥੀਆਂਸਣੇ ਬੀਜੇਪੀ ਯੂਥ ਵਿੰਗ 'ਚ ਸ਼ਾਮਲ ਹੋ ਗਏ ਹਨ। ਮੈਂ ਇਨ੍ਹਾਂ ਸਾਰਿਆਂ ਦਾ ਬੀਜੇਪੀ ਵਿੱਚ ਆਉਣ 'ਤੇ ਸਵਾਗਤ ਕਰਦਾ ਹਾਂ ਤੇ ਇਨ੍ਹਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਇਨ੍ਹਾਂ ਦਾ ਪੂਰਾ ਮਾਣ ਅਤੇ ਸਨਮਾਨ ਰੱਖੇਗੀ।
ਇਹ ਖ਼ਬਰ ਵੀ ਪੜ੍ਹੋ - ਟਰੈਕਟਰ ਚੋਰਾਂ ਨੇ ਮਾਲਕ 'ਤੇ ਚਲਾਈ ਗੋਲ਼ੀ, ਜਵਾਬੀ ਫਾਇਰਿੰਗ ਵਿਚ 1 ਦੀ ਮੌਤ, 2 ਗ੍ਰਿਫ਼ਤਾਰ
ਇਸ ਮੌਕੇ ਵੱਖ-ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਕੇਵਲ ਸਿੰਘ ਢਿਲੋਂ, ਨੀਤਿਨ ਗਰਗ ਅਤੇ ਹੋਰਨਾਂ ਨੇ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੂਰਾ ਦੇਸ਼ ਸ਼ਾਨਦਾਰ ਢੰਗ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਆਖਿਆ ਕਿ ਅੱਜ ਕਾਂਗਰਸ, ਅਕਾਲੀ ਦਲ ਸਮੇਤ ਹੋਰ ਪਾਰਟੀਆਂ ਦਾ ਕੋਈ ਵੀ ਰਾਜਸੀ ਭਵਿੱਖ ਨਹੀਂ ਹੈ। ਇਸ ਲਈ ਦੇਸ਼ ਦੇ ਲੋਕ ਮੁੜ ਮੋਦੀ ਸਰਕਾਰ ਵੇਖਣਾ ਚਾਹੁੰਦੇ ਹਨ। ਇਨ੍ਹਾਂ ਨੇਤਾਵਾਂ ਨੇ ਸੂਬੇ ਦੀ ਆਪ ਸਰਕਾਰ 'ਤੇ ਵਰਦਿਆਂ ਆਖਿਆ ਕਿ ਇਹ ਪੰਜਾਬ ਸਰਕਾਰ ਨੂੰ ਦਿੱਲੀ ਕਠਪੁੱਤਲੀ ਵਾਂਗ ਚਲਾ ਰਿਹਾ ਹੈ ਤੇ ਭਗਵੰਤ ਮਾਨ ਨੂੰ ਕੋਈ ਫ਼ੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਇਸ ਮੌਕੇ ਤਲਵਿੰਦਰ ਸਿੰਘ, ਵਰਿੰਦਰ ਸਿੰਘ, ਰਣਦੀਪ ਸਿੰਘ ਬੱਗਾ, ਭਗਵਾਨ ਸਿੰਘ ਗਗੀ, ਸੰਨੀ ਟੌਹੜਾ, ਅਮਰਿੰਦਰ ਸਿੰਘ, ਜਤਿਨ ਸੂਦ ਸਮੇਤ ਹੋਰ ਵੀ ਨੇਤਾ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।