ਰਾਬੀਆ ਨੂੰ ਇਨਸਾਫ ਦਿਵਾਉਣ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੈਂਕੜੇ ਔਰਤਾਂ ਨੇ ਕੀਤਾ ਵਿਸ਼ਾਲ ਰੋਸ ਮਾਰਚ

Monday, Sep 13, 2021 - 02:19 AM (IST)

ਰਾਬੀਆ ਨੂੰ ਇਨਸਾਫ ਦਿਵਾਉਣ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸੈਂਕੜੇ ਔਰਤਾਂ ਨੇ ਕੀਤਾ ਵਿਸ਼ਾਲ ਰੋਸ ਮਾਰਚ

ਮਾਲੇਰਕੋਟਲਾ(ਯਾਸੀਨ/ਜ਼ਹੂਰ/ਸ਼ਹਾਬੂਦੀਨ)- ਪਿਛਲੇ ਦਿਨੀਂ ਦੇਸ਼ ਦੀ ਰਾਜਧਾਨੀ ਦਿੱਲੀ ’ਚ ਇਕ 21 ਸਾਲਾ ਮੁਸਲਿਮ ਲੜਕੀ ਰਾਬੀਆ ਸੈਫੀ ਦੇ ਹੈਵਾਨੀਅਤ ਭਰੇ ਜਬਰ-ਜ਼ਨਾਹ ਤੇ ਹੱਤਿਆ ਕਾਂਡ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਰਾਬੀਆਂ ਨੂੰ ਇਨਸਾਫ ਦਿਵਾਉਣ ਲਈ ਅੱਜ ਇੱਕ ਦਰਜਨ ਤੋਂ ਵੱਧ ਮਹਿਲਾ ਜਥੇਬੰਦੀਆਂ ਦੀ ਅਗਵਾਈ ਹੇਠ ਸੈਂਕੜੇ ਔਰਤਾਂ ਨੇ ਮਾਲੇਰਕੋਟਲਾ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ ਕੀਤਾ।

ਸਥਾਨਕ ਸਰਹੰਦੀ ਗੇਟ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਕੱਢੇ ਗਏ ਉਕਤ ਰੋਸ ਮਾਰਚ ਦੀ ਅਗਵਾਈ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਬੀਬੀ ਅਮਨਦੀਪ ਕੌਰ, ਵੂਮੈਨ ਰੈਵੋਲੂਸ਼ਨਰੀ ਫਾਊਂਡੇਸ਼ਨ ਦੀ ਆਗੂ ਐਡ. ਜਰਕਾ ਜ਼ਾਫਰੀ, ਜਮਾਇਤ-ਏ- ਇਸਲਾਮੀ ਹਿੰਦ ਦੀ ਨੇਤਾ ਤਾਨੀਆ ਤਬੁੱਸਮ ਤੇ ਸ਼ਗੁਫੜਾ ਯਾਵਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮਹਿਲਾ ਆਗੂ ਸੁਖਵਿੰਦਰ ਕੌਰ ਹਥਨ ਤੇ ਕਰਮਜੀਤ ਕੌਰ ਚਾਂਗਲੀ, ਮਜ਼ਦੂਰ ਯੂਨੀਅਨ ਦੀ ਆਗੂ ਦੀਪ ਕੌਰ ਚਾਂਗਲੀ ਅਤੇ ਪੀ. ਐੱਸ. ਯੂ. ਦੀ ਆਗੂ ਜਸਪਰੀਤ ਕੌਰ ਆਦਿ ਮਹਿਲਾ ਆਗੂ ਕਰ ਰਹੀਆਂ ਸਨ। ਪ੍ਰਦਰਸ਼ਨਕਾਰੀ ਔਰਤਾਂ ਨੇ ਦੇਸ਼ ਦੇ ਗ੍ਰਹਿ ਅੰਤਰੀ ਦੇ ਨਾਂ ਇਕ ਮੰਗ-ਪੱਤਰ ਡੀ. ਸੀ. ਮਾਲੇਰਕੋਟਲਾ ਲਈ ਨਾਇਬ ਤਹਿਸੀਲਦਾਰ ਖੁਸ਼ਵਿੰਦਰ ਸਿੰਘ ਨੂੰ ਸੌਂਪਿਆ। ਇਸ ਤੋਂ ਪਹਿਲਾਂ ਇਲਾਕੇ ਭਰ ਤੋਂ ਵੱਡੀ ਗਿਣਤੀ ਔਰਤਾਂ ਸਥਾਨਕ ਸਰਹੰਦੀ ਗੇਟ ਦੇ ਬਾਹਰ ਇਕੱਠੀਆਂ ਹੋਈਆਂ। ਔਰਤਾਂ ਦੇ ਹੱਥਾਂ ’ਚ ਰਾਬੀਆ ਨੂੰ ਇਨਸਾਫ ਦਿਵਾਉਣ ਲਈ ਅਤੇ ਦਿੱਲੀ ਹਕੂਮਤ ਖਿਲਾਫ ਨਾਅਰੇ ਲਿਖੀਆਂ ਤਖਤੀਆਂ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਚੁੱਕੇ ਹੋਏ ਸਨ।

ਇਹ ਵੀ ਪੜ੍ਹੋ- ਘੁੰਮਣ ਜਾਣ ਦੀ ਜ਼ਿੱਦ ਪੂਰੀ ਨਾ ਹੋਣ ’ਤੇ ਲੜਕੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਅਮਨਦੀਪ ਕੌਰ, ਐ. ਜਰਕਾ ਜ਼ਾਫਰੀ, ਤਾਨੀਆ ਤੱਬੁਸਮ ਆਦਿ ਨੇ ਕਿਹਾ ਕਿ ਦਿੱਲੀ ਸੰਗਮ ਵਿਹਾਰ ਦੀ 21 ਸਾਲਾ ਮੁਸਲਿਮ ਲੜਕੀ ਰਾਬੀਆ ਸੈਫੀ ਨਾਲ਼ ਹੋਈ ਹੈਵਾਨੀਅਤ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਰਾਬੀਆ ਦੇ ਪਤੀ ਹੋਣ ਦਾ ਦਾਅਵਾ ਕਰ ਕੇ ਤੇ ਇਸ ਕੇਸ ’ਚ ਗ੍ਰਿਫਤਾਰ ਕੀਤੇ ਨਿਜ਼ਾਮੂਦੀਨ ਦੇ ਦਾਅਵਿਆਂ ਉਪਰ ਕਈ ਤਰਾਂ ਦੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਨਿਜ਼ਾਮੂਦੀਨ ਅੱਜ ਤੱਕ ਅਪਣਾ ਨਿਕਾਹਨਾਮਾ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਮੰਗ ਕੀਤੀ ਕਿ ਰਾਬੀਆ ਦੇ ਸਰੀਰ ਤੇ ਮਿਲੇ ਜ਼ਖਮ ਅਤੇ ਹੈਵਾਨੀਅਤ ਦੇ ਨਿਸ਼ਾਨ ਜੋ ਕਈ ਤਰਾਂ ਦੇ ਗੰਭੀਰ ਸ਼ੰਕੇ ਖੜ੍ਹੇ ਕਰਦੇ ਹਨ, ਦੀ ਵਿਗਿਆਨਕ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।


author

Bharat Thapa

Content Editor

Related News