75ਵੇਂ ਆਜ਼ਾਦੀ ਦਿਹਾੜੇ 'ਤੇ 'ਚੰਡੀਗੜ੍ਹ' 'ਚ ਬਣਿਆ ਵਰਲਡ ਰਿਕਾਰਡ, ਵਿਦਿਆਰਥੀਆਂ ਨੇ ਬਣਾਇਆ ਮਨੁੱਖੀ ਝੰਡਾ

08/13/2022 4:25:43 PM

ਚੰਡੀਗੜ੍ਹ (ਭਗਵਤ) : ਭਾਰਤ ਦੇ 75 ਆਜ਼ਾਦੀ ਦਿਹਾੜੇ 'ਤੇ ਚੰਡੀਗੜ੍ਹ ਦਾ ਨਾਮ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੋ ਗਿਆ ਹੈ। ਸ਼ਹਿਰ ਦੇ ਸੈਕਟਰ-16 ਸਥਿਤ ਕ੍ਰਿਕਟ ਸਟੇਡੀਅਮ 'ਚ ਲਹਿਰਾਉਂਦੇ ਹੋਏ ਹਿਊਮਨ ਫਲੈਗ ਦਾ ਵਰਲਡ ਰਿਕਾਰਡ ਬਣਾਇਆ ਗਿਆ ਹੈ। ਅੱਜ ਸਵੇਰੇ ਲਗਭਗ 5885 ਵਿਦਿਆਰਥੀ ਸੈਕਟਰ-16 ਦੇ ਕ੍ਰਿਕਟ ਸਟੇਡੀਅਮ 'ਚ ਇਕੱਠੇ ਹੋਏ ਅਤੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਲਹਿਰਾਉਂਦਾ ਹੋਇਆ ਤਿਰੰਗਾ ਬਣਾਇਆ ਗਿਆ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਬੈਠੇ ਅੱਤਵਾਦੀ ਰਿੰਦਾ 'ਤੇ NIA ਵੱਲੋਂ 10 ਲੱਖ ਦਾ ਇਨਾਮ, ਕਈ ਕੇਸਾਂ 'ਚ ਲੱਭ ਰਹੀ ਪੰਜਾਬ ਪੁਲਸ

ਇਸ ਰਿਕਾਰਡ ਨੂੰ ਬਣਾਉਣ ਲਈ ਕਰੀਬ ਡੇਢ ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ ਸਨ। ਇਸ ਮੌਕੇ ਸ਼ਹਿਰ ਵਾਸੀਆਂ ਸਮੇਤ ਗਿੰਨੀਜ਼ ਬੁਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਮੌਜੂਦ ਸੀ। ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਮੂਹ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਇਸ ਮੌਕੇ ਵਧਾਈ ਦਿੱਤੀ ਹੈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ(ਸੀ. ਯੂ) ਦੇ ਵਾਈਸ ਚਾਂਸਲਰ ਵੀ ਹਾਜ਼ਰ ਸਨ। ਚੰਡੀਗੜ੍ਹ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਦਦ ਨਾਲ ਇਹ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਯੂ. ਏ. ਈ. (ਦੁਬਈ) ਦੇ ਨਾਮ ਸੀ। ਯੂ. ਏ. ਈ. 'ਚ 2017 'ਚ 4130 ਲੋਕਾਂ ਨੇ ਇਹ ਰਿਕਾਰਡ ਬਣਾਇਆ ਸੀ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਭਰੂਣ ਮੂੰਹ 'ਚ ਲੈ ਕੇ ਸੜਕਾਂ 'ਤੇ ਘੁੰਮ ਰਿਹਾ ਸੀ ਕੁੱਤਾ, CCTV 'ਚ ਕੈਦ ਹੋਇਆ ਸੀਨ (ਵੀਡੀਓ)

28 ਨਵੰਬਰ, 2017 ਨੂੰ ਆਬੂ ਧਾਬੀ 'ਚ ਜੀ. ਈ. ਐੱਮ. ਐੱਸ. ਐਜੂਕੇਸ਼ਨ (UE) ਦੇ ਲੋਕਾਂ ਨੇ ਇਹ ਮਨੁੱਖੀ ਝੰਡਾ ਲਹਿਰਾ ਕੇ ਰਿਕਾਰਡ ਕਾਇਮ ਕੀਤਾ ਸੀ। ਦੱਸ ਦੇਈਏ ਕਿ ਮਨੁੱਖੀ ਨੈਸ਼ਨਲ ਫਲੈਗ ਦਾ ਵਿਸ਼ਵ ਰਿਕਾਰਡ ਭਾਰਤ ਦੇ ਨਾਮ ਹੀ ਹੈ। 7 ਦਿਸੰਬਰ, 2014 ਨੂੰ ਚੇਨੱਈ ਦੇ ਵਾਈ. ਐੱਮ. ਐੱਸ ਗਰਾਊਂਡ 'ਚ 43,830 ਲੋਕਾਂ ਨੇ ਇਕ ਜਗ੍ਹਾ ਇਕੱਠੇ ਹੋ ਕੇ ਮਨੁੱਖੀ ਝੰਡਾ ਬਣਾਇਆ ਸੀ। ਹਾਲਾਂਕਿ ਜੋ ਝੰਡਾ ਚੰਡੀਗੜ੍ਹ 'ਚ ਬਣਾਇਆ ਗਿਆ ਹੈ, ਉਹ ਲਹਿਰਾਉਂਦਾ ਹੋਇਆ ਨਜ਼ਰ ਆ ਰਿਹਾ ਸੀ। ਦੱਸਣਯੋਗ ਹੈ ਕਿ ਦੇਸ਼ ਦੀ ਆਜ਼ਾਦੀ ਦਾ 75ਵਾਂ ਸਾਲ ਪੂਰਾ ਹੋਣ 'ਤੇ ਪੂਰੇ ਦੇਸ਼ 'ਚ 'ਹਰ ਘਰ ਤਿਰੰਗਾ' ਮੁਹਿੰਮ ਚਲਾਈ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News