ਮੌਸਮ ’ਚ ਆਈ ਤਬਦੀਲੀ ਤੋਂ ਬਾਅਦ ਅੱਖਾਂ ਦੇ ਫਲੂ ਦੇ ਕੇਸਾਂ ’ਚ ਭਾਰੀ ਵਾਧਾ, ਸਿਹਤ ਵਿਭਾਗ ਵਲੋਂ ਲੋਕਾਂ ਨੂੰ ਅਪੀਲ

Friday, Aug 04, 2023 - 06:16 PM (IST)

ਪਟਿਆਲਾ/ਰੱਖੜਾ (ਰਾਣਾ) : ਹੜ੍ਹਾਂ ਦੇ ਪਾਣੀ ਆਉਣ ਤੋਂ ਬਾਅਦ ਹੁਣ ਮੌਸਮ ’ਚ ਵੀ ਨਿਤ ਦਿਨ ਨਵੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਕਦੇ ਬਾਰਸ਼ ਪੈਣ ਤੋਂ ਬਾਅਦ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ ਅਤੇ ਕਦੇ ਇਕਦਮ ਹੁਮਸ ਭਰੀ ਗਰਮੀ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਜਾਂਦਾ ਹੈ। ਇਸ ਤਬਦੀਲੀ ਦੇ ਚਲਦਿਆਂ ਅੱਖਾਂ ਦੇ ਫਲੂ ਦੇ ਕੇਸਾਂ ’ਚ ਭਾਰੀ ਵਾਧਾ ਹੋ ਰਿਹਾ ਹੈ। ਅੱਖਾਂ ਦੇ ਫਲੂ ਕਾਰਨ ਡਾਕਟਰਾਂ ਕੋਲ ਵੀ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜ਼ਿਆਦਾਤਰ ਇਹ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਇਸ ਬਿਮਾਰੀ ਨੇ ਜਨਮ ਲਿਆ ਹੈ। ਭਾਵੇਂ ਕਿ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਦੀਆਂ ਟੀਮਾਂ ਦਾ ਚੈੱਕਅਪ ਲਈ ਪੂਰੀ ਤਰ੍ਹਾਂ ਗਠਨ ਕੀਤਾ ਗਿਆ ਸੀ ਪਰ ਫਿਰ ਵੀ ਇਹ ਬੀਮਾਰੀ ਵਿਚ ਨਿਤ ਦਿਨ ਵਾਧਾ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਅੱਖਾਂ ’ਚ ਲਾਲੀ ਤੇ ਪਾਣੀ ਰਿਸਣਾ, ਜੁਕਾਮ, ਖੰਗ ਅਤੇ ਸਰੀਰ ਦਾ ਬੁਖਾਰ ਵਾਂਗ ਟੁੱਟਣਾ ਆਦਿ ਇਸ ਦੀਆਂ ਨਿਸ਼ਾਨੀਆਂ ਹਨ, ਜਿਸ ਤੋਂ ਬਚਣ ਲਈ ਭਾਵੇਂ ਕਿ ਸਿਹਤ ਵਿਭਾਗ ਵਲੋਂ ਪਹਿਲਾਂ ਹੀ ਲੋਕਾਂ ਵਲੋਂ ਸਾਵਧਾਨੀਆਂ ਵਰਤਣ ਦੇ ਨਾਲ-ਨਾਲ ਨੇੜਲੇ ਡਾਕਟਰ ਨਾਲ ਇਸ ਸਬੰਧੀ ਸਲਾਹ-ਮਸ਼ਵਰਾ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਨਾਲ ਸਬੰਧਤ ਲੋਕਾਂ ਨੂੰ ਦਵਾਈਆਂ ਲੈਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਘਰੇਲੂ ਇਲਾਜ ਨਾਲ ਇਸ ਲਾਗ ਦੀ ਬੀਮਾਰੀ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : 8 ਦਿਨ ਬੀਤ ਜਾਣ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਦਰਿਆ ਕੰਢਿਓਂ ਲਾਪਤਾ ਹੋਏ ਗੁਰਮਨਜੋਤ ਦਾ ਕੋਈ ਸੁਰਾਗ

ਕੀ ਆਖਦੇ ਹਨ ਅੱਖਾਂ ਦੇ ਮਾਹਿਰ
ਅੱਖਾਂ ਦੇ ਮਾਹਿਰ ਡਾਕਟਰ ਸੋਢੀ ਪਟਿਆਲਾ ਨੇ ਕਿਹਾ ਕਿ ਫਲੂ ਦੇ ਲੱਛਣਾਂ ਦੌਰਾਨ ਅੱਖਾਂ ਵਿਚ ਖਾਰਸ਼, ਲਾਲ ਹੋਣਾ, ਪਲਕਾਂ ਦਾ ਸੁੱਜਣਾ, ਅੱਖਾਂ ’ਚੋਂ ਸਫੇਦ ਡਿਸਚਾਰਜ, ਪੀਲਾ ਪਾਣੀ ਸ਼ਾਮਲ ਹਨ। ਇਹ ਕੁਦਰਤ ’ਚ ਸੰਚਾਰਿਤ ਹੈ ਤੇ ਇਕ ਵਿਅਕਤੀ ਲਗਭਗ ਇਕ ਹਫ਼ਤੇ ਤੱਕ ਇਸ ਬੀਮਾਰੀ ਨਾਲ ਪ੍ਰਭਾਵਿਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਨਾਲ ਬੱਚਿਆਂ ਨੂੰ ਬੁਖਾਰ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਈ ਵਾਈਪ ਦੀ ਮਦਦ ਨਾਲ ਆਪਣੀਆਂ ਅੱਖਾਂ ਨੂੰ ਸਾਫ਼ ਕਰਨਾ, ਅੱਖਾਂ ਦੀ ਮਾਲਿਸ਼ ਨਾ ਕੀਤੀ ਜਾਵੇ, ਕਾਨਟੈਕਟ ਲੈਂਜ਼ ਦੀ ਵਰਤੋਂ ਨਾ ਕੀਤੀ ਜਾਵੇ, ਘਰੇਲੂ ਇਲਾਜ ਦੀ ਵਰਤੋਂ ਨਾ ਕੀਤੀ ਜਾਵੇ, ਕਿਸੇ ਵੀ. ਆਈ. ਵਾਈਪ ਦੀ ਵਰਤੋਂ ਪਹਿਲਾਂ ਹਮੇਸ਼ਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਆਦਿ ਸ਼ਾਮਲ ਹਨ, ਜਿਨ੍ਹਾਂ ਦੀ ਅੱਖਾਂ ਦੀਆਂ ਸਮੱਸਿਆਵਾਂ ਦਾ ਅਨੁਭਵ ਕਰਦੇ ਹੋ ਤਾਂ ਤੁਰੰਤ ਅੱਖਾਂ ਦੇ ਮਾਹਿਰ ਡਾਕਟਰ ਨੂੰ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮੰਡਰਾਉਣ ਲੱਗਿਆ ਵੱਡਾ ਖ਼ਤਰਾ, ਇਸ ਸ਼ਹਿਰ ਨੂੰ ਐਲਾਨਿਆ ਡੇਂਗੂ ਦਾ ਹਾਟਸਪਾਟ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News