ਹਾਵੜਾ - ਜੰਮੂਤਵੀ ਪੂਜਾ ਸਪੈਸ਼ਲ ਟਰੇਨ ਨੂੰ ਹਰੀ ਝੰਡੀ
Saturday, Aug 12, 2017 - 12:48 PM (IST)
ਜੈਤੋਂ(ਪਰਾਸ਼ਰ) - ਉੱਤਰ ਰੇਲਵੇ ਨੇ ਤਿਉਹਾਰਾਂ 'ਤੇ ਰੇਲ ਯਾਤਰੀਆਂ ਦੀ ਭਾਰੀ ਭੀੜ ਨੂੰ ਦੇਖਦਿਆਂ ਉਨ੍ਹਾਂ ਦੀ ਸੁਵਿਧਾ ਲਈ ਹਾਵੜਾ-ਜੰਮੂਤਵੀ ਪੂਜਾ ਸਪੈਸ਼ਲ ਹਫ਼ਤਾਵਾਰੀ ਐਕਸਪ੍ਰੈੱਸ ਚਲਾਉਣ ਲਈ ਆਪਣੀ ਮੋਹਰ ਲਗਾ ਦਿੱਤੀ ਹੈ। ਉੱਤਰ ਰੇਲਵੇ ਸੂਤਰਾਂ ਨੇ ਅੱਜ ਦੱਸਿਆ ਕਿ ਟਰੇਨ ਨੰ. 03051 ਹਾਵੜਾ-ਜੰਮੂਤਵੀ ਹਫ਼ਤਾਵਾਰੀ ਪੂਜਾ ਸਪੈਸ਼ਲ ਬਰਾਸਤਾ ਧਨਕੁਨੀ ਦੇ ਵਿਚਕਾਰ ਚੱਲਣ ਵਾਲੀ ਇਹ ਟਰੇਨ ਆਉਣ ਵਾਲੀ 21 ਸਤੰਬਰ ਤੋਂ 26 ਅਕਤੂਬਰ ਤੱਕ ਹਾਵੜਾ ਤੋਂ ਹਰ ਵੀਰਵਾਰ ਨੂੰ ਜੰਮੂਤਵੀ ਲਈ ਚੱਲੇਗੀ, ਜਦਕਿ ਟਰੇਨ ਨੰ. 03052 23 ਸਤੰਬਰ ਤੋਂ 28 ਅਕਤੂਬਰ ਤੱਕ ਜੰਮੂਤਵੀ ਤੋਂ ਹਰ ਸ਼ਨੀਵਾਰ ਨੂੰ ਹਾਵੜਾ ਲਈ ਰਵਾਨਾ ਹੋਵੇਗੀ।
ਟਰੇਨ ਦਾ ਠਹਿਰਾਅ ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ ਕੈਂਟ-ਜੰਕਸ਼ਨ, ਸਹਾਰਨਪੁਰ ਜੰਕਸ਼ਨ, ਮੁਰਾਦਾਬਾਦ, ਬਰੇਲੀ ਜੰਕਸ਼ਨ, ਲਖਨਾਊ, ਸੁਲਤਾਨਪੁਰ, ਵਾਰਾਨਸੀ, ਮੁਗਲਸਹਾਏ, ਗਯਾ, ਧਨਬਾਦ, ਪ੍ਰਧਾਨਖੁੰਟਾ ਅਤੇ ਅਸਾਨਸੋਲ ਤੋਂ ਹਾਵੜਾ ਸਟੇਸ਼ਨਾਂ 'ਤੇ ਰੱਖਿਆ ਗਿਆ ਹੈ। ਇਹ ਟਰੇਨ ਦੋਹਾਂ ਦਿਸ਼ਾਵਾ 'ਚ ਇਨ੍ਹਾਂ ਸਟੇਸ਼ਨ 'ਤੇ ਰੁਕੇਗੀ। ਟਰੇਨਾਂ ਦੇ 6-6 ਫ਼ੇਰੇ ਹੋਣਗੇ।
