ਕੋਰੋਨਾ ਨਾਲ ਜੰਗ ਕਿਵੇਂ ਜਿੱਤਾਂਗੇ, ਵੈਂਟੀਲੇਟਰ 11 ਚਲਾਉਣ ਵਾਲਾ ਇਕ ਵੀ ਨਹੀਂ
Tuesday, May 04, 2021 - 10:54 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਦੇ ਸਿਹਤ ਵਿਭਾਗ ਕੋਲ ਜ਼ਿਲ੍ਹੇ 'ਚ 11 ਵੈਂਟੀਲੇਟਰ ਹਨ। ਇਹ 11 ਵੈਂਟੀਲੇਟਰ ਨੂੰ ਚਲਾਉਣ ਲਈ ਇਕ ਵੀ ਯੋਗ ਮਾਹਿਰ ਨਹੀਂ ਹੈ। ਕੋਰੋਨਾ ਵਿਰੁੱਧ ਜੰਗ 'ਚ ਜਿੱਤ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਭਾਵੇ ਦਾਅਵੇ ਤਾਂ ਬਹੁਤ ਕਰ ਰਹੀ ਹੈ ਪਰ ਜਮੀਨੀ ਪੱਧਰ 'ਤੇ ਅਸਲੀਅਤ ਇਹ ਹੈ ਕਿ ਸਿਹਤ ਸਹੂਲਤਾਂ 'ਚ ਹੋਈ ਬੇਧਿਆਨੀ ਹੁਣ ਪਰੇਸ਼ਾਨੀਆਂ ਖੜੀਆ ਕਰ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਵੀ ਅਜਿਹੀ ਹੀ ਸਮੱਸਿਆ ਹੈ। ਕਹਿਣ ਨੂੰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਚੋਂ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਵਿਖੇ ਕੋਵਿਡ ਹਸਪਤਾਲ ਬਣਾਏ ਗਏ ਹਨ ਪਰ ਸਥਿਤੀ ਇਹ ਹੈ ਕਿ ਕੋਵਿਡ ਮਰੀਜ਼ ਨੂੰ ਸਮਸਿਆ ਵੱਧਣ 'ਤੇ ਅੱਗੇ ਹੀ ਰੈਫਰ ਕਰਨਾ ਪੈਂਦਾ ਹੈ। ਜ਼ਿਲ੍ਹ 'ਚ 11 ਵੈਂਟੀਲੇਟਰ ਹਨ ਜਿੰਨਾਂ ਚੋਂ 7 ਵੈਂਟੀਲੇਟਰ ਸ੍ਰੀ ਮੁਕਤਸਰ ਸਾਹਿਬ ਸਿਵਲ ਹਸਪਤਾਲ 'ਚ ਹਨ ਪਰ ਇਹਨਾਂ ਵੈਂਟੀਲੇਟਰਾਂ ਨੂੰ ਚਲਾਉਣ ਲਈ ਇਕ ਵੀ ਮਾਹਿਰ ਜ਼ਿਲ੍ਹੇ 'ਚ ਨਹੀਂ ਹੈ। ਇਹ ਸਮਸਿਆ ਇੰਝ ਹੀ ਲੰਮੇ ਸਮੇਂ ਤੋਂ ਬਣੀ ਹੋਈ ਹੈ। ਸਿਵਲ ਸਰਜਨ ਅਨੁਸਾਰ ਹੁਣ 5 ਵੈਂਟੀਲੇਟਰ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਭੇਜੇ ਜਾ ਰਹੇ ਹਨ। ਉਹਨਾਂ ਅਨੁਸਾਰ ਮਾਹਿਰ ਡਾਕਟਰ ਅਤੇ ਐਨਥੀਸੀਆ ਦਾ ਡਾਕਟਰ ਲੰਮੇ ਸਮੇਂ ਤੋਂ ਨਹੀਂ ਹੈ ਅਤੇ ਇਸ ਸਬੰਧੀ ਲਿਖਤੀ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ।