ਲੁਧਿਆਣਾ ਦੀ ਇਸ ਸੁਆਣੀ ਦੇ ਖੁੱਲ੍ਹ ਗਏ ਭਾਗ, ਅਚਾਨਕ ਕਿਸਮਤ ਨੇ ਮਾਰੀ ਪਲਟੀ ਤਾਂ ਬਣ ਗਈ 'ਕਰੋੜਪਤੀ'

Tuesday, Jul 12, 2022 - 11:42 AM (IST)

ਲੁਧਿਆਣਾ ਦੀ ਇਸ ਸੁਆਣੀ ਦੇ ਖੁੱਲ੍ਹ ਗਏ ਭਾਗ, ਅਚਾਨਕ ਕਿਸਮਤ ਨੇ ਮਾਰੀ ਪਲਟੀ ਤਾਂ ਬਣ ਗਈ 'ਕਰੋੜਪਤੀ'

ਲੁਧਿਆਣਾ (ਬੀ. ਐੱਨ. 11729) : ਇਸ ਮਹੀਨੇ 'ਚ ਪੰਜਾਬ ਸਟੇਟ ਲਾਟਰੀ ਨੇ ‘ਡੀਅਰ ਸਾਉਣ ਬੰਪਰ ਲਾਟਰੀ’ ਦਾ ਡਰਾਅ ਕੱਢਿਆ ਹੈ। ਇਸ ਦਾ ਡਰਾਅ 9-7-2022 ਨੂੰ ਪੰਜਾਬ ਸਟੇਟ ਲਾਟਰੀਜ਼ ਦੇ ਦਫ਼ਤਰ 'ਚ ਕੱਢਿਆ ਗਿਆ ਹੈ। ਇਸ ‘ਡੀਅਰ ਸਾਉਣ ਬੰਪਰ’ ਦੇ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਲੁਧਿਆਣਾ ਦੀ ਗ੍ਰਹਿਣੀ ਰਾਖੀ ਗੁੰਬਰ ਨੇ ਜਿੱਤਿਆ ਹੈ। ਜੇਤੂ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ।

ਇਹ ਵੀ ਪੜ੍ਹੋ : ਨਾਬਾਲਗ ਧੀ ਨੂੰ ਢਿੱਡ ਦਰਦ ਦੀ ਦਵਾਈ ਦਿਵਾਉਣ ਗਏ ਪਰਿਵਾਰ ਦੇ ਉੱਡੇ ਹੋਸ਼, ਨਿਕਲੀ 4 ਮਹੀਨਿਆਂ ਦੀ ਗਰਭਵਤੀ

ਰਾਖੀ ਗੁੰਬਰ ਨੇ ਕਿਹਾ ਕਿ ਮੈਂ ਪੰਜਾਬ ਸਟੇਟ ਲਾਟਰੀ ਦੀਆਂ ਟਿਕਟਾਂ ਖ਼ਰੀਦੀਆਂ ਅਤੇ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਮੇਰਾ ਭਰੋਸਾ ਨਹੀਂ ਟੁੱਟਿਆ ਅਤੇ ਮੈਂ ਪੰਜਾਬ ਡੀਅਰ ਸਾਉਣ ਬੰਪਰ ਲਾਟਰੀ ਟਿਕਟ 2.50 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤ ਲਈ।

ਇਹ ਵੀ ਪੜ੍ਹੋ : 'ਕੱਚੇ ਮੁਲਾਜ਼ਮਾਂ' ਨੂੰ ਪੱਕਾ ਕਰਨ ਬਾਰੇ ਫਸਿਆ ਕਾਨੂੰਨੀ ਪੇਚ, ਇਸ ਤਾਰੀਖ਼ ਨੂੰ ਦੁਬਾਰਾ ਹੋਵੇਗੀ ਬੈਠਕ

ਰਾਖੀ ਨੇ ਕਿਹਾ ਕਿ ਮੇਰਾ ਪੂਰਾ ਪਰਿਵਾਰ ਇਸ ਕਰ ਕੇ ਬਹੁਤ ਖੁਸ਼ ਹੈ ਅਤੇ ਇੰਨੀ ਵੱਡੀ ਇਨਾਮੀ ਰਕਮ ਜਿੱਤਣ ਦਾ ਜਸ਼ਨ ਮਨਾ ਰਿਹਾ ਹੈ। ਅਸੀਂ ਪੰਜਾਬ ਡੀਅਰ ਲਾਟਰੀ ਦਾ ਤਹਿ ਦਿਲੋਂ ਸ਼ੁੱਕਰੀਆ ਕਰਦੇ ਹਾਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News