ਸਰਹੱਦ ਪਾਰ: ਹੋਟਲ ਦੇ ਕਮਰਿਆਂ ਤੇ ਬਾਥਰੂਮਾਂ ’ਚ CCTV ਲੁਕਾ ਵੀਡੀਓ ਬਣਾ ਬਲੈਕਮੇਲ ਕਰਨ ਵਾਲਾ ਗ੍ਰਿਫ਼ਤਾਰ

Thursday, Jul 15, 2021 - 11:27 AM (IST)

ਸਰਹੱਦ ਪਾਰ: ਹੋਟਲ ਦੇ ਕਮਰਿਆਂ ਤੇ ਬਾਥਰੂਮਾਂ ’ਚ CCTV ਲੁਕਾ ਵੀਡੀਓ ਬਣਾ ਬਲੈਕਮੇਲ ਕਰਨ ਵਾਲਾ ਗ੍ਰਿਫ਼ਤਾਰ

ਗੁਰਦਾਸਪੁਰ/ਪਾਕਿਸਤਾਨ (ਜ. ਬ.) - ਇਸਲਾਮਾਬਾਦ ਪੁਲਸ ਨੇ ਇਕ ਹੋਟਲ ਮਾਲਕ ਨੂੰ ਇਸ ਲਈ ਗ੍ਰਿਫ਼ਤਾਰ ਕਰ ਲਿਆ, ਕਿਉਂਕਿ ਉਸ ਨੇ ਆਪਣੇ ਹੋਟਲ ਦੇ ਕਮਰਿਆਂ ਅਤੇ ਬਾਥਰੂਮਾਂ ’ਚ ਲੁਕਾ ਕੇ ਸੀ. ਸੀ. ਟੀ. ਵੀ. ਕੈਮਰੇ ਲਗਾ ਕੇ ਰੱਖੇ ਹੋਏ ਸਨ। ਕੈਮਰੇ ’ਚ ਕੈਦ ਵੀਡੀਓ ਦੇ ਆਧਾਰ ’ਤੇ ਉਹ ਹੋਟਲ ’ਚ ਰਹਿਣ ਵਾਲੇ ਪਤੀ-ਪਤਨੀ, ਕੁੜੀਆਂ ਦੇ ਨਹਾਉਂਦੇ ਸਮੇਂ ਅਤੇ ਰਾਤ ਦੇ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ। ਇਸ ਸਬੰਧੀ ਇਸਲਾਮਾਬਾਦ ’ਚ ਲੋਕਾਂ ਨੇ ਇਸ਼ਤਿਹਾਰ ਲਾ ਕੇ ਮੁਲਜ਼ਮ ਉਸਮਾਨ ਮਿਰਜ਼ਾ ਨਿਵਾਸੀ ਇਸਲਾਮਾਬਾਦ ਤੋਂ ਬਚ ਕੇ ਰਹਿਣ ਅਤੇ ਸਰਕਾਰ ਤੋਂ ਉਸ ਨੂੰ ਜਨਤਕ ਰੂਪ ’ਚ ਫਾਂਸੀ ਦੇਣ ਦੀ ਮੰਗ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਦੁਬਈ ’ਚ ਰਹਿੰਦੇ ਪ੍ਰੇਮੀ ਦੀ ਬੇਵਫ਼ਾਈ ਤੋਂ ਦੁਖੀ ਪ੍ਰੇਮਿਕਾ ਨੇ ਲਿਆ ਫਾਹਾ, ਵੀਡੀਓ ਰਾਹੀਂ ਕਰਦਾ ਸੀ ਤੰਗ (ਵੀਡੀਓ)

ਸਰਹੱਦ ਪਾਰ ਸੂਤਰਾਂ ਅਨੁਸਾਰ ਇਕ ਪਤੀ-ਪਤਨੀ ਨੂੰ ਬਲੈਕਮੇਲ ਕਰਨ, ਉਸ ਦੇ ਆਪਣੇ ਅਤੇ ਆਪਣੇ ਸਾਥੀਆਂ ਦੇ ਸਾਹਮਣੇ ਸਰੀਰਕ ਸਬੰਧ ਬਣਾਉਂਦੇ ਹੋਏ ਵੀਡੀਓਗ੍ਰਾਫੀ ਕਰਨ ਸਮੇਤ ਕੁੜੀਆਂ ਨੂੰ ਬਲੈਕਮੇਲ ਕਰ ਕੇ ਉਨ੍ਹਾਂ ਨੂੰ ਲੋਕਾਂ ਕੋਲ ਭੇਜਣ ਵਾਲੇ ਮੁਲਜ਼ਮ ਉਸਮਾਨ ਮਿਰਜ਼ਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਉਸਮਾਨ ਮਿਰਜ਼ਾ ਜੋ ਇਸਲਾਮਾਬਾਦ ’ਚ ਇਕ ਹੋਟਲ ਚਲਾਉਂਦਾ ਹੈ। ਅਸਲ ’ਚ ਇਕ ਬਹੁਤ ਵੱਡੇ ਗਿਰੋਹ ਦਾ ਸਰਗਨਾ ਹੈ। ਉਸਮਾਨ ਮਿਰਜ਼ਾ ਨੇ ਆਪਣੇ ਹੋਟਲ ਦੇ ਹਰ ਕਮਰੇ ਅਤੇ ਕਮਰੇ ਦੇ ਨਾਲ ਬਣੇ ਬਾਥਰੂਮਾਂ ’ਚ ਲੁਕਾ ਕੇ ਸੀ. ਸੀ. ਟੀ. ਵੀ. ਕੈਮਰੇ ਲਾ ਰੱਖੇ ਸੀ। ਉਹ ਹੋਟਲ ’ਚ ਰਹਿਣ ਵਾਲੀਆਂ ਨੌਜਵਾਨ ਕੁੜੀਆਂ ਦੇ ਨਹਾਉਂਦੇ ਸਮੇਂ ਅਤੇ ਹੋਟਲ ’ਚ ਰਹਿਣ ਵਾਲੇ ਪਤੀ-ਪਤਨੀ ਦੇ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਸੀ। ਉਹ ਪੀੜਤਾਂ ਨੂੰ ਵੀਡੀਓ ਭੇਜ ਕੇ ਉਸ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਆਪਣੇ ਦੋਸਤਾਂ ਅਤੇ ਗਾਹਕਾਂ ਕੋਲ ਸਰੀਰਕ ਸਬੰਧ ਬਣਾਉਣ ਲਈ ਭੇਜਦਾ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੋਕਾਂ ਨੂੰ ਜਦੋਂ ਉਸ ਦੀ ਸੱਚਾਈ ਦਾ ਪਤਾ ਲੱਗਾ ਤਾਂ ਲੋਕਾਂ ਨੇ ਸ਼ਹਿਰ ’ਚ ਪੋਸਟਰ ਲਾ ਕੇ ਮੁਲਜਮ ਤੋਂ ਬਚਨ ਅਤੇ ਉਸ ਨੂੰ ਸ਼ਹਿਰ ’ਚ ਜਨਤਕ ਰੂਪ ’ਚ ਫਾਂਸੀ ਦੇਣ ਦੀ ਮੰਗ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਦਸੂਹਾ ’ਚ ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ (ਤਸਵੀਰਾਂ) 


author

rajwinder kaur

Content Editor

Related News