ਹੋਟਲਾਂ ਨੂੰ ਪ੍ਰਾਪਰਟੀ ਟੈਕਸ ’ਚ ਮਿਲ ਸਕਦੀ ਹੈ ਛੋਟ, ਸਰਕਾਰ ਨੇ ਨਗਰ ਨਿਗਮਾਂ ਤੋਂ ਮੰਗੀ ਰਿਪੋਰਟ
Monday, May 24, 2021 - 12:57 AM (IST)
ਲੁਧਿਆਣਾ(ਹਿਤੇਸ਼)– ਇਕ ਪਾਸੇ ਜਿੱਥੇ ਸਰਕਾਰ ਵੱਲੋਂ ਕੋਰੋਨਾ ਦੌਰਾਨ ਪਰਿਵਾਰ ਦੇ ਮੁਖੀ ਦੀ ਮੌਤ ਹੋਣ ਦੀ ਵਜ੍ਹਾ ਨਾਲ ਬੇਸਹਾਰਾ ਹੋਏ ਲੋਕਾਂ ਨੂੰ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ, ਉਥੇ ਲਾਕਡਾਊਨ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਨੂੰ ਲੈ ਕੇ ਉੱਠ ਰਹੀ ਮੰਗ ਨੂੰ ਪੂਰਾ ਕਰਨ ਦੇ ਲਈ ਬਿਜ਼ਨੈੱਸ ਸੈਕਟਰ ਨੂੰ ਛੋਟ ਦੇਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੀ ਸ਼ੁਰੂਆਤ ਹੋਟਲਾਂ ਅਤੇ ਸੈਰ ਸਪਾਟਾ ਉਦਯੋਗ ਨਾਲ ਜੁੜੇ ਪ੍ਰਾਜੈਕਟਾਂ ਤੋਂ ਹੋ ਸਕਦੀ ਹੈ, ਜਿਨ੍ਹਾਂ ਨੂੰ ਪਿਛਲੇ ਸਾਲ ਕਾਫੀ ਦੇਰ ਤੱਕ ਪੂਰੀ ਤਰ੍ਹਾਂ ਬੰਦ ਰਹਿਣ ਦੇ ਪੀਰੀਅਡ ਲਈ ਪ੍ਰਾਪਰਟੀ ਟੈਕਸ ’ਚ ਛੋਟ ਦੇਣ ਦਾ ਪ੍ਰਸਤਾਵ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਥਾਣੇਦਾਰ ਵਲੋਂ 35 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ, ਹੋਈ ਮੌਤ
ਇਸ ਸਬੰਧੀ ਫੈਸਲਾ ਲੈਣ ਤੋਂ ਪਹਿਲਾਂ ਲੋਕਲ ਬਾਡੀਜ਼ ਵੱਲੋਂ ਨਗਰ ਨਿਗਮਾਂ ਤੋਂ ਰਿਪੋਰਟ ਮੰਗੀ ਗਈ ਹੈ, ਜਿਸ ਵਿਚ ਇਹ ਜਾਣਕਾਰੀ ਦੇਣ ਨੂੰ ਕਿਹਾ ਹੈ ਕਿ ਕਿੰਨੇ ਸਮੇਂ ਲਈ ਕਿਸ ਤਰ੍ਹਾਂ ਦੀ ਛੋਟ ਦਿੱਤੀ ਜਾ ਸਕਦੀ ਹੈ ਅਤੇ ਉਸ ਨਾਲ ਨਗਰ ਨਿਗਮ ਨੂੰ ਮਿਲਣ ਵਾਲੇ ਰੈਵੇਨਿਊ ਨੂੰ ਕਿੰਨਾ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਐਤਵਾਰ ਨੂੰ ਕੋਰੋਨਾ ਕਾਰਣ 172 ਲੋਕਾਂ ਦੀ ਮੌਤ, ਇੰਨੇ ਪਾਜ਼ੇਟਿਵ
ਬਿਜਲੀ ਦੇ ਫਿਕਸ ਚਾਰਜਿਜ਼ ਮੁਆਫ ਕਰਨ ਦੀ ਵੀ ਉੱਠ ਰਹੀ ਹੈ ਮੰਗ
ਸਰਕਾਰ ਵੱਲੋਂ ਉਸਾਰੀ ਦੇ ਕੰਮ ’ਚ ਲੱਗੀ ਲੇਬਰ ਨੂੰ ਆਰਥਿਕ ਸਹਾਇਤਾ ਦੇਣ ਤੋਂ ਇਲਾਵਾ ਕੋਰੋਨਾ ਪੀੜਤਾਂ ਨੂੰ ਦਵਾਈ ਅਤੇ ਰਾਸ਼ਨ ਵੰਡਣ ਦਾ ਫੈਸਲਾ ਕੀਤਾ ਗਿਆ ਹੈ ਪਰ ਬਿਜ਼ਨੈੱਸ ਐਂਡ ਇੰਡਸਟਰੀ ਸੈਕਟਰ ਵੱਲੋਂ ਬਿਜਲੀ ਦੇ ਫਿਕਸ ਚਾਰਜਿਜ਼ ਮੁਆਫ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ।