ਭਾਜਪਾ ਪ੍ਰਧਾਨ ਦੀ ਫੇਰੀ ਕਾਰਨ 4 ਘੰਟੇ ਹੋਟਲ ’ਚ ਫਸੇ ਰਹੇ ਰਿੰਗ ਸੈਰੇਮਨੀ ਕਰਨ ਆਏ ਪਰਿਵਾਰਕ ਮੈਂਬਰ

Wednesday, Feb 10, 2021 - 11:46 AM (IST)

ਬਠਿੰਡਾ (ਵਰਮਾ): ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦੀ ਫੇਰੀ ਦਾ ਸੰਤਾਪ ਇਕ ਪਰਿਵਾਰ ਦੇ ਤਿੰਨ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਭੁਗਤਣਾ ਪਿਆ ਉਹ ਰਿੰਗ ਸੈਰੇਮਨੀ ਤੋਂ ਬਾਅਦ ਇਕ ਹੋਟਲ ’ਚ 4 ਘੰਟੇ ਫਸੇ ਰਹੇ। ਜਾਣਕਾਰੀ ਅਨੁਸਾਰ ਖੇਡ ਸਟੇਡੀਅਮ ਦੇ ਨਜ਼ਦੀਕ ਇਕ ਹੋਟਲ ’ਚ ਇਕ ਪਰਿਵਾਰ ਦੇ ਲਗਭਗ ਤਿੰਨ ਦਰਜਨ ਲੋਕ ਆਪਣੇ ਰਿਸ਼ਤੇਦਾਰਾਂ ਦੇ ਨਾਲ ਰਿੰਗ ਸੈਰੇਮਨੀ ਲਈ ਪੁੱਜੇ ਸਨ। ਪਰਿਵਾਰਕ ਮੈਂਬਰ ਨਿਤਿਨ ਗੋਇਲ ਨੇ ਦੱਸਿਆ ਕਿ ਉਨ੍ਹਾਂ ਦਾ ਪ੍ਰੋਗਰਾਮ ਦੁਪਹਿਰ 1 ਵਜੇ ਖ਼ਤਮ ਹੋ ਗਿਆ ਸੀ ਪਰ ਪੁਲਸ ਨੇ ਭਾਜਪਾ ਪ੍ਰਧਾਨ ਦੀ ਫੇਰੀ ਨੂੰ ਲੈ ਕੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ।

ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਸਾਲੇ ’ਤੇ ਮਾਮਲਾ ਦਰਜ ਹੋਣ ’ਤੇ ਬੋਲੇ ਸੁਖਬੀਰ ਬਾਦਲ, ਕਿਹਾ ਪੁਲਸ ਦੇ ਰਹੀ ਸੁਰੱਖਿਆ

ਇਸ ਲਈ ਉਹ ਕਿਤੇ ਵੀ ਜਾਣ ਜੋਗੇ ਨਾ ਰਹੇ। ਲਗਭਗ 4 ਘੰਟੇ ਬੰਦ ਰਹਿਣ ਤੋਂ ਬਾਅਦ ਉਨ੍ਹਾਂ ਨੇ ਆਈ. ਜੀ. ਜਸਕਰਨ ਸਿੰਘ ਨਾਲ ਗੱਲ ਕਰ ਕੇ ਉੱਥੋਂ ਬਾਹਰ ਨਿਕਲਣ ਲਈ ਬੇਨਤੀ ਕੀਤੀ। ਪੰਜ ਵਜੇ ਉਨ੍ਹਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਦੋਂ ਭਾਜਪਾ ਪ੍ਰਦੇਸ਼ ਪ੍ਰਧਾਨ ਮੀਟਿੰਗ ਖ਼ਤਮ ਕਰ ਕੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ ਸੀ ਅਤੇ ਪੁਲਸ ਦੀ ਚੌਕਸੀ ਕਾਰਨ ਹਰ ਪਾਸੇ ਪੁਲਸ ਸੀ। ਗੋਇਲ ਨੇ ਦੱਸਿਆ ਕਿ ਉਹ ਆਪਣੇ ਵੱਡੇ ਭਰਾ ਦੀ ਰਿੰਗ ਸੈਰੇਮਨੀ ਲਈ ਇਕੱਠੇ ਹੋਏ ਸਨ ਪਰ ਪਤਾ ਨਹੀਂ ਸੀ ਕਿ ਭਾਜਪਾ ਪ੍ਰਧਾਨ ਨੇ ਵੀ ਇੱਥੇ ਆਉਣਾ ਸੀ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਖੱਜਲ-ਖੁਆਰੀ ਹੋਈ।

ਇਹ ਵੀ ਪੜ੍ਹੋ: ਧੋਣ ’ਚ ਫ਼ਸਿਆ ਹੰਕਾਰ ਵਾਲਾ ਸਰੀਆ ਕੱਢਣ ਮੋਦੀ: ਭਗਵੰਤ ਮਾਨ


Shyna

Content Editor

Related News