ਮੋਗਾ ਦੇ ਮਸ਼ਹੂਰ ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, ਪੁਲਸ ਨੇ ਸਟਿੰਗ ਆਪ੍ਰੇਸ਼ਨ ਕੀਤਾ ਤਾਂ ਹੋਇਆ ਖੁਲਾਸਾ

Sunday, May 14, 2023 - 06:28 PM (IST)

ਮੋਗਾ ਦੇ ਮਸ਼ਹੂਰ ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ ਦਾ ਅੱਡਾ, ਪੁਲਸ ਨੇ ਸਟਿੰਗ ਆਪ੍ਰੇਸ਼ਨ ਕੀਤਾ ਤਾਂ ਹੋਇਆ ਖੁਲਾਸਾ

ਮੋਗਾ (ਆਜ਼ਾਦ, ਗੋਪੀ ਰਾਊਕੇ) : ਜ਼ਿਲ੍ਹਾ ਪੁਲਸ ਮੁਖੀ ਜੇ. ਇਲਨਚੇਲੀਅਨ ਨੂੰ ਮੋਗਾ ਸ਼ਹਿਰ ਦੇ ਕੁਝ ਹੋਟਲਾਂ ਵਿਚ ਕਥਿਤ ਤੌਰ ’ਤੇ ਚੱਲਦੇ ਦੇਹ ਵਪਾਰ ਦੇ ਅੱਡਿਆਂ ਸਬੰਧੀ ਮਿਲੀਆਂ ਸ਼ਿਕਾਇਤਾਂ ਮਗਰੋਂ ਆਖਿਰਕਾਰ ਮੋਗਾ ਦੇ ਬਾਘਾ ਪੁਰਾਣਾ ਬਾਈਪਾਸ ਨੇੜੇ ‘ਰੌਕ-ਸਟਾਰ’ ਹੋਟਲ ਵਿਚ ਪੁਲਸ ਨੇ ਵੱਡੀ ‘ਰੇਡ’ ਕਰਦਿਆਂ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦੇ ਹੋਏ 6 ਜੋੜਿਆਂ ਸਮੇਤ 2 ਹੋਟਲ ਮੈਨੇਜਰਾਂ ਅਤੇ ਹੋਟਲ ਦੀ ਦੇਖ-ਰੇਖ ਕਰ ਰਹੇ 3 ਠੇਕੇਦਾਰਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਦੀ ਸ਼ਿਕਾਰ 21 ਸਾਲਾ ਲੜਕੀ ਦੀ ਵਿਗੜੀ ਹਾਲਤ, ਹਸਪਤਾਲ ਜਾਂਦੀ ਨੇ ਤੋੜਿਆ ਦਮ

ਡੀ. ਐੱਸ. ਪੀ. ਕਮ, ਥਾਣਾ ਸਿਟੀ ਮੋਗਾ-1 ਦੇ ਥਾਣਾ ਮੁਖੀ ਆਤਿਸ਼ ਭਾਟੀਆ ਨੇ ਕਿਹਾ ਕਿ ਪੁਲਸ ਵੱਲੋਂ ਰੇਡ ਦੌਰਾਨ ਹੋਟਲ ਮੈਨੇਜਰ ਹਰਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਦਕਿ ਇਕ ਹੋਰ ਮੈਨੇਜਰ ਹੀਰਾ ਸਿੰਘ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਟਲ ਦੇ ਠੇਕੇਦਾਰਾਂ ਸੁਮਿਤ ਕੁਮਾਰ, ਪਰਮਬੀਰ ਸੰਧੂ ਅਤੇ ਰੋਹਿਤ ਕੁਮਾਰ ਤੋਂ ਇਲਾਵਾ ਹੋਟਲ ਵਿਚੋਂ ਫੜ੍ਹੇ ਗਏ ਲੜਕਿਆਂ ਹਰਮਨਦੀਪ ਸਿੰਘ, ਰੌਬਿਨ, ਹਰਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਬਲਵੀਰ ਸਿੰਘ ਅਤੇ ਸੁਖਪ੍ਰੀਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਬਜ਼ੁਰਗ

ਉਨ੍ਹਾਂ ਕਿਹਾ ਕਿ ਫੜ੍ਹੇ ਗਏ ਨੌਜਵਾਨਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਨ੍ਹਾਂ ਵੱਲੋਂ 14 ਦਿਨ ਲਈ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ ਹੈ। ਉਨ੍ਹਾਂ ਸ਼ਹਿਰ ਵਿਚ ਹੋਟਲ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਈ. ਡੀ. ਪਰੂਫ਼ ਲੈ ਕੇ ਹੀ ਸਹੀ ਲੋਕਾਂ ਨੂੰ ਠਹਿਰਨ ਲਈ ਕਮਰੇ ਦੇਣ। ਉਨ੍ਹਾਂ ਕਿਹਾ ਕਿ ਹੋਟਲਾਂ ਵਿਚ ਕਿਸੇ ਵੀ ਕੀਮਤ ’ਤੇ ਦੇਹ ਵਪਾਰ ਦਾ ਧੰਦਾ ਨਹੀਂ ਹੋਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਬਠਿੰਡਾ ਵਿਖੇ ਸਪਾ ਸੈਂਟਰ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ’ਤੇ ਪੁਲਸ ਦੀ ਰੇਡ, 4 ਔਰਤਾਂ ਸਮੇਤ 7 ਗ੍ਰਿਫਤਾਰ

ਇਸ ਤਰ੍ਹਾਂ ਖੁੱਲ੍ਹਿਆ ਭੇਦ

‘ਜਗ ਬਾਣੀ’ ਨੂੰ ਅਤਿ ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਸ ਨੂੰ ਰੌਕ ਸਟਾਰ ਹੋਟਲ ਵਿਚ ਇਸ ਤਰ੍ਹਾਂ ਦੇ ਮਾੜੇ ਧੰਦੇ ਦੀ ਸੂਚਨਾ ਮਿਲੀ ਤਾਂ ਪੁਲਸ ਨੇ ਪਹਿਲਾਂ ਸਟਿੰਗ ਆਪ੍ਰੇਸ਼ਨ ਇਕ ਗਾਹਕ ਬਣ ਕੇ ਕੀਤਾ ਤਾਂ ਕਥਿਤ ਤੌਰ ’ਤੇ ਹੋਟਲ ਦੇ ਮੈਨੇਜਰ ਵੱਲੋਂ ਹੋਟਲ ਵਿਚ ਦੇਹ ਵਪਾਰ ਦਾ ਧੰਦਾ ਕਰਵਾਉਣ ਦੀ ਗੱਲ ਸਾਹਮਣੇ ਆਈ, ਜਿਸ ਮਗਰੋਂ ਪੁਲਸ ਪ੍ਰਸ਼ਾਸਨ ਨੇ ਸਖ਼ਤੀ ਨਾਲ ਜਦੋਂ ਆਪਣੇ-ਆਪ ਨੂੰ ਪੁਲਸ ਮੁਲਾਜ਼ਮ ਦੱਸਦੇ ਹੋਏ ਸਾਰੀ ਪੁੱਛ-ਗਿੱਛ ਕਰਨੀ ਸ਼ੁਰੂ ਕੀਤੀ ਤਾਂ ਸਾਰਾ ਭੇਦ ਖੁੱਲ੍ਹ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ ’ਚ ਵਾਪਰਿਆ ਵੱਡਾ ਹਾਦਸਾ, ਖੇਤਾਂ ’ਚ ਨਾੜ ਨੂੰ ਲੱਗੀ ਅੱਗ ਕਾਰਨ ਜਿਊਂਦਾ ਸੜਿਆ ਵਿਅਕਤੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News