ਪਰਿਵਾਰਕ ਮੈਂਬਰਾਂ ਨੇ ਮਰੀਜ਼ ਦੀ ਮੌਤ ਦੇ ਹਸਪਤਾਲ ''ਤੇ ਲਾਏ ਗੰਭੀਰ ਦੋਸ਼
Friday, Feb 08, 2019 - 02:50 PM (IST)

ਜਲੰਧਰ (ਸੋਨੂੰ) - ਜਲੰਧਰ ਦੇ ਇਕ ਸਥਾਨਕ ਹਸਪਤਾਲ 'ਚ ਮਰੀਜ਼ ਦੀ ਮੌਤ ਹੋ ਜਾਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੀ ਮੈਨੇਜਮੈਂਟ 'ਤੇ ਗੰਭੀਰ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੋ ਜਾਣ ਤੋਂ ਬਾਅਦ ਡਾਰਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਰੈਫਰ ਕਰ ਦਿੱਤਾ ਪਰ ਹਸਪਤਾਲ ਦੇ ਸਟਾਫ ਨੇ ਸ਼ਾਮ 7 ਵਜੇ ਬਿੱਲ ਬਣਾ ਕੇ ਉਨ੍ਹਾਂ ਨੂੰ ਡਿਸਟਾਰਜ ਕੀਤਾ। ਹਸਪਤਾਲ ਪਹੁੰਚਣ ਅਤੇ ਮਰੀਜ਼ ਦੇ ਇਲਾਜ 'ਚ ਦੇਰੀ ਹੋਣ ਕਾਰਨ ਉਸ ਦੀ ਰਾਸਤੇ 'ਚ ਮੌਤ ਹੋ ਗਈ।
ਇਸ ਸਬੰਧ 'ਚ ਜਦੋਂ ਹਸਪਤਾਲ ਮੈਨੇਜਮੈਂਟ ਦੇ ਅਧਿਕਾਰੀ ਜਗਦੇਵ ਸਿੰੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ 'ਤੇ ਲਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਮਰੀਜ਼ ਨੂੰ ਲੁਧਿਆਣਾ ਕਰੀਟੀਕਲ ਐਂਬੂਲੈਂਸ 'ਚ ਲੈ ਕੇ ਜਾਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਬਾਹਰੋਂ ਇਸ ਦਾ ਇੰਤਜ਼ਾਮ ਵੀ ਕਰ ਕੇ ਦਿੱਤਾ ਸੀ ਪਰ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਇਸ ਲਈ ਮਨਾ ਕਰ ਦਿੱਤਾ ਅਤੇ ਉਸ ਨੂੰ ਸਾਧਾਰਨ ਐਂਬੂਲੈਂਸ 'ਚ ਹਸਪਤਾਲ ਲੈ ਕੇ ਚਲੇ ਗਏ। ਉਕਤ ਐਂਬੂਲੈਂਸ 'ਚ ਸਹੂਲਤਾਂ ਨਾ ਹੋਣ ਕਾਰਨ ਮਰੀਜ਼ ਦੀ ਮੌਤ ਹੋ ਗਈ।