ਹੁਸ਼ਿਆਰਪੁਰ ''ਚ ਅੱਗ ਦਾ ਤਾਂਡਵ, ਗ਼ਰੀਬਾਂ ਦੇ 50 ਦੇ ਕਰੀਬ ਆਸ਼ਿਆਨੇ ਹੋਏ ਸੜ ਕੇ ਸੁਆਹ

Saturday, Nov 27, 2021 - 03:37 PM (IST)

ਹੁਸ਼ਿਆਰਪੁਰ ''ਚ ਅੱਗ ਦਾ ਤਾਂਡਵ, ਗ਼ਰੀਬਾਂ ਦੇ 50 ਦੇ ਕਰੀਬ ਆਸ਼ਿਆਨੇ ਹੋਏ ਸੜ ਕੇ ਸੁਆਹ

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡ ਬਡਿਆਲਾ ਵਿਖੇ ਝੁੱਗੀਆਂ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਭਿਆਨਕ ਅੱਗ ਲੱਗਣ ਨਾਲ 50 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸਾਰੇ ਮਜ਼ਦੂਰ ਖੇਤਾਂ ਵਿੱਚ ਆਲੂ ਪੁੱਟਣ ਦਾ ਕੰਮ ਕਰ ਰਹੇ ਸਨ।  

PunjabKesari
ਇਸ ਮੌਕੇ ਜਾਣਕਾਰੀ ਦਿੰਦਿਆਂ ਰਜਿੰਦਰ ਨੇ ਦੱਸਿਆ ਕਿ ਸਾਰੇ ਮਜ਼ਦੂਰ ਖੇਤਾਂ ਵਿੱਚ ਆਲੂ ਪੁੱਟ ਰਹੇ ਸਨ ਜਦੋਂ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੀਆਂ ਝੁੱਗੀਆਂ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ ਤਾਂ ਦੌੜ ਕੇ ਉੱਥੇ ਪਹੁੰਚੇ ਪਰ ਉਦੋਂ ਤੱਕ 50 ਦੇ ਕਰੀਬ ਸਾਰੀਆਂ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਗ਼ਰੀਬਾਂ ਦੇ ਆਸ਼ਿਆਨੇ ਸੜਨ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। 

PunjabKesari

PunjabKesari

PunjabKesari


author

shivani attri

Content Editor

Related News