ਹੁਸ਼ਿਆਰਪੁਰ ਵਿਖੇ ਕਾਰ ’ਚ ਘੁੰਮਣ ਲਈ ਨਿਕਲੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ

Thursday, Jul 15, 2021 - 07:05 PM (IST)

ਹੁਸ਼ਿਆਰਪੁਰ ਵਿਖੇ ਕਾਰ ’ਚ ਘੁੰਮਣ ਲਈ ਨਿਕਲੇ ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਨੌਜਵਾਨਾਂ ਦੀ ਮੌਤ

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਪਿੰਡ ਟੋਲਣਵਾਲ ਨੇੜੇ ਜ਼ਬਰਦਸਤ ਹਾਦਸਾ ਵਾਪਰਨ ਕਰਕੇ ਚਾਰ ਨੌਜਵਾਨਾਂ ਦੀ ਮੌਤ ਹੋਣ ਦੀ ਦੁੱਖ਼ਦਾਇਕ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਮਰੂਤੀ ਕਾਰ ਅਤੇ ਟਿੱਪਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ। ਇਸ ਹਾਦਸੇ ’ਚ ਮੌਕੇ ’ਤੇ ਤਿੰਨ ਨੌਜਵਾਨਾਂ ਦੀ ਮੌਤ ਹੋਈ ਜਦਕਿ ਇਕ ਨੌਜਵਾਨ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ: ਸੁਖਦੇਵ ਸਿੰਘ ਢੀਂਡਸਾ ਦਾ ਵੱਡਾ ਐਲਾਨ, ਕਿਹਾ-ਮੈਂ ਅਤੇ ਬ੍ਰਹਮਪੁਰਾ ਨਹੀਂ ਲੜਾਂਗੇ ਕੋਈ ਵੀ ਚੋਣ

PunjabKesari

ਮਿਲੀ ਜਾਣਕਾਰੀ ਮੁਤਾਬਕ ਚਾਰੋਂ ਨੌਜਵਾਨ ਪੁਰਹਿਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜੋਕਿ ਏ. ਸੀ. ਠੀਕ ਕਰਨ ਦਾ ਕੰਮ ਕਰਦੇ ਸਨ। ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਉਕਤ ਚਾਰੋਂ ਨੌਜਵਾਨ ਮਾਰੂਤੀ ਕਾਰ ’ਚ ਸਵਾਰ ਹੋ ਕੇ ਘਰੋਂ ਘੁੰਮਣ ਲਈ ਨਿਕਲੇ ਸਨ। ਮਾਰੇ ਗਏ ਚਾਰੋਂ ਨੌਜਵਾਨਾਂ ਦੀ ਉਮਰ 27-28 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਕਤ ਨੌਜਵਾਨ ਸ਼ੇਰਗੜ੍ਹ ਬਾਈਪਾਸ ਨੇੜੇ ਹਾਈਵੇਅ ’ਤੇ ਪਹੁੰਚੇ ਤਾਂ ਸੜਕ ’ਤੇ ਜਾ ਰਹੇ ਟਿੱਪਰ, ਜਿਸ ਨੂੰ ਸੁਖਵਿੰਦਰ ਸਿੰਘ ਵਾਸੀ ਬੋਹਣਵਾਲਾ ਚਲਾ ਰਿਹਾ ਸੀ, ਉਸ ਦੀ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ।

ਇਹ ਵੀ ਪੜ੍ਹੋ: ਨੂਰਮਹਿਲ: ਪਤਨੀ ਵੱਲੋਂ ਦੂਜਾ ਵਿਆਹ ਕਰਵਾਉਣ ਦਾ ਲੱਗਾ ਸਦਮਾ, ਦੋ ਬੱਚਿਆਂ ਸਮੇਤ ਪਤੀ ਨੇ ਖ਼ੁਦ ਵੀ ਨਿਗਲਿਆ ਜ਼ਹਿਰ

PunjabKesari

ਉਨ੍ਹਾਂ ਦੱਸਿਆ ਕਿ ਮੌਕੇ ’ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮੀ ਹਾਲਤ ’ਚ ਇਲਾਜ ਲਈ ਡੀ. ਐੱਮ. ਸੀ. ਲੁਧਿਆਣਾ ਵਿਖੇ ਲਿਜਾਂਦੇ ਸਨ ਉਸ ਦੀ ਵੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਪੁਸ਼ਪ ਕੁਮਾਰ, ਵਿਕਾਸ ਕੁਮਾਰ, ਨਰਿੰਦਰ ਕੁਮਾਰ, ਪ੍ਰਕਾਸ਼ ਕੁਮਾਰ ਵਜੋਂ ਹੋਈ ਹੈ। ਪੁਲਸ ਮੁਤਾਬਕ ਟਿੱਪਰ ਨੂੰ ਮੌਕੇ ’ਤੇ ਬਰਾਮਦ ਕਰ ਲਿਆ ਗਿਆ ਹੈ ਜਦਕਿ ਟਿੱਪਰ ਚਾਲਕ ਮੌਕੇ ’ਤੇ ਫਰਾਰ ਹੋਣ ’ਚ ਕਾਮਯਾਬ ਰਿਹਾ। 

PunjabKesari

PunjabKesari

ਇਹ ਵੀ ਪੜ੍ਹੋ: ਜਲੰਧਰ: ਵਿਆਹ ਦਾ ਕਾਰਡ ਦੇਣ ਆਏ ਅਣਪਛਾਤਿਆਂ ਨੇ ਪਰਿਵਾਰ ਨੂੰ ਬਣਾਇਆ ਬੰਧਕ, ਗਨ ਪੁਆਇੰਟ ’ਤੇ ਕੀਤੀ ਲੁੱਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

shivani attri

Content Editor

Related News