ਬਿਜਲੀ ਦਫਤਰ 'ਚ ਡਿਊਟੀ ਦੌਰਾਨ ਸ਼ਰਾਬ ਪੀ ਕੇ ਪਾਇਆ ਭੰਗੜਾ, ਮੁਅੱਤਲ

Sunday, Feb 09, 2020 - 01:10 PM (IST)

ਬਿਜਲੀ ਦਫਤਰ 'ਚ ਡਿਊਟੀ ਦੌਰਾਨ ਸ਼ਰਾਬ ਪੀ ਕੇ ਪਾਇਆ ਭੰਗੜਾ,  ਮੁਅੱਤਲ

ਹੁਸ਼ਿਆਰਪੁਰ (ਅਮਰੀਕ ਕੁਮਾਰ) : ਡਿਊਟੀ ਦੌਰਾਨ ਦੋਸਤਾਂ ਸਮੇਤ ਬਿਜਲੀ ਬੋਰਡ ਦਫਤਰ ਅੰਦਰ ਸ਼ਰਾਬ ਪੀ ਕੇ ਭੰਗੜਾ ਪਾਉਣ 'ਤੇ ਦਸੂਹਾ ਸਬ-ਸਟੇਸ਼ਨ ਅਟੈਂਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਂ ਵੀਡੀਓ 'ਚ ਪਾਵਰਕਾਮ ਦਸੂਹਾ 'ਚ ਸਥਿਤ 66 ਕੇਵੀ ਸਬ-ਸਟੇਸ਼ਨ 'ਚ ਤਾਇਨਾਤ ਅਟੈਂਡੈਂਟ ਨੀਲਮਜੀਤ ਸਿੰਘ ਆਪਣੇ ਕੁਝ ਦੋਸਤਾਂ ਸਮੇਤ ਹੱਥਾਂ 'ਚ ਸ਼ਰਾਬ ਫੜ੍ਹ ਕੇ ਬੱਬੂ ਮਾਨ ਦੇ ਗੀਤਾਂ 'ਤੇ ਭੰਗੜਾ ਪਾ ਰਹੇ ਸਨ। ਕਿਸੇ ਨੇ ਇਨ੍ਹਾਂ ਦੀਆਂ ਇਹ ਮੌਜ ਮਸਤੀਆਂ ਵਿਭਾਗ ਦੇ ਵਟਸਐਪ ਗਰੁੱਪ 'ਚ ਪਾ ਵਾਇਰਲ ਕਰ ਦਿੱਤੀਆ, ਜਿਸ ਤੋਂ ਬਾਅਦ ਮੁਲਾਜ਼ਮ 'ਤੇ ਸਖਤ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਤੇ ਬਾਕੀ ਆਰਜ਼ੀ ਮੁਲਾਜ਼ਮਾਂ ਬਾਰੇ ਵੀ ਕੰਪਨੀ ਨੂੰ ਲਿਖ ਦਿੱਤਾ ਹੈ ਤਾਂ ਜੋ ਡਿਊਟੀ ਦੌਰਾਨ ਮੌਜ ਮਸਤੀਆਂ ਕਰਨ ਵਾਲੇ ਇਨ੍ਹਾਂ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾ ਸਕੇ।  


author

Baljeet Kaur

Content Editor

Related News