MP ਸੋਮ ਪ੍ਰਕਾਸ਼ ਤੋਂ ਸੁਣੋ ਹੁਸ਼ਿਆਰਪੁਰ ਲਈ ਉਹ ਕੀ ਕਰਨਗੇ (ਵੀਡੀਓ)

Monday, May 27, 2019 - 09:56 AM (IST)

ਹੁਸ਼ਿਆਰਪੁਰ (ਕਮਲ ਕੁਮਾਰ ਕਾਂਸਲ) - ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਸਾਂਸਦ ਚੁਣੇ ਗਏ ਸੋਮ ਪ੍ਰਕਾਸ਼ ਦਿਲੀ ਵਿਖੇ ਹੋਣ ਜਾ ਰਹੀ ਹਾਈਕਮਾਨ ਦੀ ਮੀਟਿੰਗ 'ਚ ਸ਼ਾਮਲ ਹੋਣ ਲਈ ਪਹੁੰਚ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਆਪਣੇ ਹਲਕੇ ਦੀ ਗੱਲਬਾਤ ਕਰਦਿਆਂ ਸਾਂਸਦ ਸੋਮ ਪ੍ਰਕਾਸ਼ ਨੇ ਕਿਹਾ ਕਿ ਹੁਸ਼ਿਆਰਪੁਰ ਪੱਛੜਿਆ ਹੋਇਆ ਇਲਾਕਾ ਹੈ, ਜਿਸ ਦੀ ਬੇਹਤਰੀ ਲਈ ਉਹ ਜੀਅਤੋੜ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਬਹੁਤ ਸਾਰਿਆਂ ਮੰਗਾਂ ਜਿਵੇਂ ਰੁਜ਼ਗਾਰ ਦੇ ਮੌਕੇ ਦੇਣਾ, ਬਿਜਲੀ ਸਬੰਧੀ, ਪਾਣੀ ਦੀ ਸਮੱਸਿਆ, ਵਧੀਆ ਹਸਪਤਾਲ ਆਦਿ ਹਨ, ਜਿਨ੍ਹਾਂ ਨੂੰ ਪੂਰਾ ਕਰਨ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਜੋ ਹੁਸ਼ਿਆਰਪੁਰ 'ਚ ਪਹਿਲਾਂ ਹੋਇਆ ਉਹ ਹੁਣ ਵੀ ਹੋਵੇ, ਅਸੀਂ ਉਸ ਤੋਂ ਵਧੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਇਸਦੇ ਨਾਲ ਹੀ ਮੰਤਰੀ ਅਹੁਦੇ ਬਾਰੇ ਪੁੱਛੇ ਗਏ ਸਵਾਲ 'ਤੇ ਐੱਮ. ਪੀ. ਸੋਮ ਪ੍ਰਕਾਸ਼ ਨੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੇਗੀ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।


author

rajwinder kaur

Content Editor

Related News