ਹੁਸ਼ਿਆਰਪੁਰ 'ਚੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਤਸਵੀਰ, ਬਾਲਟੀ ’ਚ ਸੁੱਟਿਆ ਨਵ-ਜੰਮਿਆ ਬੱਚਾ

6/10/2021 11:10:09 PM

ਹੁਸ਼ਿਆਰਪੁਰ (ਰਾਕੇਸ਼)- ਕਲਯੁੱਗ ਵਿਚ ਇਨਸਾਨੀਅਤ ਕਿਸ ਕਦਰ ਡਿੱਗ ਚੁੱਕੀ ਹੈ, ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਹੁਸ਼ਿਆਰਪੁਰ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ:  ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀ, ਕਾਂਗਰਸ ਪੰਜਾਬ ’ਚ ਜਾਟ, ਹਿੰਦੂ ਤੇ ਦਲਿਤ ’ਚ ਸੰਤੁਲਨ ਬਣਾ ਕੇ ਚੱਲੇਗੀ

PunjabKesari

ਮੁਹੱਲਾ ਸ਼ਿਵਾਲਿਕ ਏਨਕਲੇਵ ਦੀ ਗਲੀ ਨੰਬਰ 3 ਵਿਚ ਕੋਈ ਅਣਪਛਾਤਾ ਨਵ-ਜੰਮੇ ਬੱਚੇ ਨੂੰ ਬਾਲਟੀ ਵਿਚ ਪਾ ਕੇ ਛੱਡ ਗਿਆ। ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਲੋਕਾਂ ਨੇ ਕੌਂਸਲਰ ਰਜਨੀ ਡਡਵਾਲ ਅਤੇ ਉਸ ਦੇ ਪਤੀ ਰਮੇਸ਼ ਡਡਵਾਲ ਨੂੰ ਸੂਚਿਤ ਕੀਤਾ। ਜਿਨ੍ਹਾਂ ਨੇ ਇਲਾਕੇ ਵਿਚ ਰਹਿਣ ਵਾਲੀ ਡਾ. ਨੀਲਮ ਸਿੱਧੂ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ:  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅਧਿਆਪਕਾਂ ਨਾਲ ਹੋਣਗੇ ਰੂ-ਬ-ਰੂ

ਡਾ. ਨੀਲਮ ਸਿੱਧੂ ਨੇ ਬੱਚੇ ਦਾ ਨਾੜੂ, ਜੋ ਕਿ ਅਜੇ ਤੱਕ ਨਹੀਂ ਕੱਟਿਆ ਗਿਆ ਸੀ, ਉਸ ਨੂੰ ਕੱਟ ਕੇ ਬੱਚੇ ਨੂੰ ਗਲੂਕੋਜ਼ ਪਿਆਇਆ। ਡਾ. ਸਿੱਧੂ ਨੇ ਦੱਸਿਆ ਕਿ ਬੱਚਾ ਜੋ ਕਿ ਲੜਕਾ ਹੈ, ਪੂਰੀ ਤਰ੍ਹਾਂ ਤੰਦਰੁਸਤ ਹੈ। ਇਸ ਸਬੰਧ ਵਿਚ ਕੌਂਸਲਰ ਰਜਨੀ ਡਡਵਾਲ ਨੇ ਪੁਲਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੇ ਪੁਲਸ ਮੁਲਾਜ਼ਮਾਂ ਨੇ ਬੱਚੇ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਫਿਲੌਰ ਵਿਖੇ ਭਿਆਨਕ ਸੜਕ ਹਾਦਸੇ ’ਚ ਪ੍ਰੇਮੀ-ਪ੍ਰੇਮਿਕਾ ਦੀ ਮੌਤ, ਕਾਰ ’ਚ ਅਜਿਹੀ ਚੀਜ਼ ਨੂੰ ਵੇਖ ਉੱਡੇ ਲੋਕਾਂ ਦੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor shivani attri