ਹੁਸ਼ਿਆਰਪੁਰ ਦੀ ਸੀ ਦਿੱਲੀ ਦੇ ਮੈਟਰੋ ਸਟੇਸ਼ਨ ਤੋਂ ਛਾਲ ਮਾਰਨ ਵਾਲੀ ਕੁੜੀ, ਹੋਈ ਮੌਤ, ਸਾਹਮਣੇ ਆਈ ਇਹ ਗੱਲ
Friday, Apr 15, 2022 - 07:07 PM (IST)
ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਤੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਦਸ ਦਈਏ ਕਿ ਬੀਤੇ ਕੱਲ੍ਹ ਦਿੱਲੀ ਦੇ ਇਕ ਮੈਟਰੋ ਸਟੇਸ਼ਨ ਤੋਂ ਦੀਆ ਨਾਮ ਦੀ ਕੁੜੀ ਨੇ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੀ ਅੱਜ ਸਵੇਰੇ ਦਿੱਲੀ ਦੇ ਹਸਪਤਾਲ ਵਿਚ ਮੌਤ ਹੋ ਗਈ ਹੈ। ਉਕਤ ਕੁੜੀ ਹੁਸ਼ਿਆਰਪੁਰ ਦੇ ਮੁਹੱਲਾ ਕਮਾਲਪੁਰ ਦੀ ਰਹਿਣ ਵਾਲੀ ਸੀ।
ਅੱਜ ਸਵੇਰੇ ਜਦੋਂ ਸਾਡੀ ਟੀਮ ਨੇ ਦੀਆ ਦੇ ਘਰ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਦੀਆ ਦੇ ਮੰਮੀ ਡੈਡੀ ਅਤੇ ਛੋਟੀ ਭੈਣ ਦੀਆ ਦੀ ਲਾਸ਼ ਲੈਣ ਲਈ ਦਿੱਲੀ ਚਲੇ ਗਏ ਹਨ। ਦੀਆ ਦੇ ਘਰ ਵਿੱਚ ਉਸ ਦੀ ਸਿਰਫ਼ ਬਜ਼ੁਰਗ ਦਾਦੀ ਹੈ। ਜਦੋਂ ਦੀਆ ਦੇ ਗੁਆਂਢੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਦੀਆ ਅਤੇ ਉਸ ਦਾ ਪੂਰਾ ਪਰਿਵਾਰ ਹੀ ਨਾ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ। ਗੁਆਂਢੀਆਂ ਮੁਤਾਬਕ ਦੀਆ ਦਿੱਲੀ ਦੇ ਵਿੱਚ ਕੋਈ ਪ੍ਰਾਈਵੇਟ ਨੌਕਰੀ ਕਰਦੀ ਸੀ। ਫਿਲਹਾਲ ਦੀਆ ਦੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਦਿੱਲੀ ਦੇ ਅਕਸ਼ਰਧਾਮ ਮੈਟਰੋ ਸਟੇਸ਼ਨ ’ਤੇ ਵੀਰਵਾਰ ਨੂੰ ਉਸ ਸਮੇਂ ਭਾਜੜ ਵਾਲਾ ਮਾਹੌਲ ਬਣ ਗਿਆ ਸੀ ਜਦੋਂ ਇਕ ਕੁੜੀ ਨੇ ਸਟੇਸ਼ਨ ਦੀ ਛੱਤ ’ਤੇ ਚੜ੍ਹ ਕੇ ਛਾਲ ਮਾਰ ਦਿੱਤੀ ਸੀ। ਹਾਲਾਂਕਿ ਉਸ ਸਮੇਂ ਰਾਹਤ ਦੀ ਗੱਲ ਇਹ ਰਹੀ ਕਿ CISF ਦੇ ਜਵਾਨਾਂ ਨੇ ਕੁੜੀ ਦੀ ਜਾਨ ਬਚਾ ਲਈ ਸੀ ਪਰ ਅੱਜ ਉਕਤ ਕੁੜੀ ਨੇ ਦਿੱਲੀ ਦੇ ਹਸਪਤਾਲ ਵਿਚ ਦਮ ਤੋੜ ਦਿੱਤਾ। ਦੱਸ ਦੇਈਏ ਕਿ ਵੀਰਵਾਰ ਸਵੇਰੇ ਕਰੀਬ 7.28 ਵਜੇ ਅਕਸ਼ਰਧਾਮ ਮੈਟਰੋ ਸਟੇਸ਼ਨ ’ਤੇ CISF ਦੇ ਜਵਾਨ ਨੇ ਵੇਖਿਆ ਕਿ ਇਕ ਕੁੜੀ ਛੱਤ ’ਤੇ ਚੜ੍ਹੀ ਹੋਈ ਸੀ ਅਤੇ ਉੱਥੋਂ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ।
ਇਹ ਵੀ ਪੜ੍ਹੋ:ਮਾਨ ਸਰਕਾਰ ਦਾ ਟਰੇਨਿੰਗ ਸੈਂਟਰ ਕੇਜਰੀਵਾਲ ਨੇ ਦਿੱਲੀ ’ਚ ਖੋਲ੍ਹਿਆ, ਰਿਮੋਟ ਨਾਲ ਪੰਜਾਬ ਸਰਕਾਰ ਨੂੰ ਚਲਾ ਰਹੇ: ਬਾਜਵਾ
CISF ਦੇ ਜਵਾਨਾਂ ਨੇ ਤੁਰੰਤ ਕੁੜੀ ਨੂੰ ਉੱਥੋਂ ਉਤਰਨ ਲਈ ਕਿਹਾ। ਉਸ ਨੂੰ ਬਹੁਤ ਸਮਝਾਇਆ ਕਿ ਹੇਠਾਂ ਉਤਰਨ ਕੇ ਆਵੇ ਪਰ ਕੁੜੀ ਛੱਤ ਤੋਂ ਹੇਠਾਂ ਉਤਰਨ ਨੂੰ ਰਾਜ਼ੀ ਨਹੀਂ ਹੋਈ। ਕੁੜੀ ਦੀ ਇਸ ਹਰਕਤ ਨੂੰ ਵੇਖ ਕੇ ਜਵਾਨਾਂ ਨੇ ਬਹੁਤ ਹੀ ਸੂਝ-ਬੂਝ ਨਾਲ ਕੰਮ ਲਿਆ। ਜਵਾਨਾਂ ਨੇ ਕੁੜੀ ਨੂੰ ਗੱਲਾਂ ’ਚ ਉਲਝਾ ਲਿਆ।ਇਸ ਦੌਰਾਨ ਕੁਝ ਜਵਾਨ ਹੇਠਾਂ ਦਰੀ ਅਤੇ ਕੰਬਲ ਲੈ ਕੇ ਖੜ੍ਹੇ ਹੋ ਗਏ, ਤਾਂ ਕਿ ਜੇਕਰ ਕੁੜੀ ਹੇਠਾਂ ਛਾਲ ਮਾਰਦੀ ਹੈ ਤਾਂ ਉਸ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: ‘ਆਪ’ ਦੀ 300 ਯੂਨਿਟ ਬਿਜਲੀ ਫ੍ਰੀ ਯੋਜਨਾ ਨਾਲ ਸਰਕਾਰ 'ਤੇ ਪਵੇਗਾ 5 ਹਜ਼ਾਰ ਕਰੋੜ ਦਾ ਵਾਧੂ ਬੋਝ
ਇਹ ਵੀ ਪੜ੍ਹੋ: CM ਭਗਵੰਤ ਮਾਨ ਨੂੰ ਸਾਬਕਾ ਮੰਤਰੀ ਧਰਮਸੌਤ ਦਾ ਠੋਕਵਾਂ ਜਵਾਬ, ਕਿਹਾ- ਮੈਂ ਹਰ ਇਨਕੁਆਇਰੀ ਲਈ ਤਿਆਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ