ਨੌਜਵਾਨਾਂ ਲਈ ਕੁਝ ਇਸ ਤਰ੍ਹਾਂ ਪ੍ਰੇਰਣਾ ਸਰੋਤ ਬਣ ਰਹੇ ਨੇ ਸਾਈਕਲਿਸਟ

Thursday, Nov 12, 2020 - 04:08 PM (IST)

ਨੌਜਵਾਨਾਂ ਲਈ ਕੁਝ ਇਸ ਤਰ੍ਹਾਂ ਪ੍ਰੇਰਣਾ ਸਰੋਤ ਬਣ ਰਹੇ ਨੇ ਸਾਈਕਲਿਸਟ

ਗੜ੍ਹਸ਼ੰਕਰ (ਸ਼ੋਰੀ)— ਗੜ੍ਹਸ਼ੰਕਰ ਸ਼ਹਿਰ 'ਚ ਅਗਸਤ 2019 'ਚ ਬਣੇ ਇਕ ਸਾਈਕਲਿੰਗ ਕਲੱਬ ''ਪੈਡਲ ਤੇ ਲੈੱਗ ਸਾਈਕਲਿੰਗ ਕਲੱਬ'' ਦੇ 6 ਮੈਂਬਰਾਂ ਨੇ ਇਕ ਅਜਿਹੀ ਨਿਗਰ ਸੋਚ ਦੀ ਸ਼ੁਰੂਆਤ ਕੀਤੀ ਕਿ ਇਲਾਕੇ ਅੰਦਰ ਸਾਈਕਲ ਚਲਾਉਣਾ ਅੱਜ ਜਨੂੰਨ ਬਣਦਾ ਨਜ਼ਰ ਆ ਰਿਹਾ ਹੈ। ਕਲੱਬ ਮੈਂਬਰ ਪੰਡਿਤ ਵਿਕਰਾਂਤ ਰਣਦੇਵ ਨੇ ਦੱਸਿਆ ਕਿ ਉਨ੍ਹਾਂ ਨੇ 6 ਵਿਅਕਤੀਆਂ ਸਹਿਤ ਇਸ ਕਲੱਬ ਦਾ ਗਠਨ ਕੀਤਾ, ਮਕਸਦ ਸੀ ਕਿ ਸਾਈਕਲ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਤ ਕੀਤਾ ਜਾਵੇ ਅਤੇ ਨਾਲ ਹੀ ਪ੍ਰਦੂਸ਼ਣ ਅਤੇ ਟ੍ਰੈਫਿਕ ਦੀ ਸਮੱਸਿਆ ਦੇ ਲਈ ਇਸ ਨੂੰ ਵਿਕਲਪ ਵਜੋਂ ਉਦਾਹਰਣ ਵਜੋਂ ਪੇਸ਼ ਕੀਤਾ ਜਾਵੇ।

ਅੱਜ ਇਸ ਕਲੱਬ 'ਚ 21 ਤੋਂ ਵੱਧ ਮੈਂਬਰ ਹੁਣ ਸ਼ਾਮਲ ਹੋ ਚੁੱਕੇ ਹਨ, ਰੋਜ਼ਾਨਾ 50 ਤੋਂ 60 ਕਿਲੋਮੀਟਰ ਦਾ ਪੈਂਡਾ ਆਪਣੇ ਸਾਈਕਲ 'ਤੇ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦੇ ਦੱਸਿਆ ਕਿ ਇਸ ਦੇ ਨਾਲ ਜਿੱਥੇ ਉਨ੍ਹਾਂ ਨੂੰ ਅੰਦਰੂਨੀ ਆਨੰਦ ਪ੍ਰਾਪਤ ਹੁੰਦਾ ਹੈ ਉਸ ਦੇ ਨਾਲ ਹੀ ਸਿਹਤ ਪੱਖੋਂ ਵੀ ਇਸ ਦਾ ਕਾਫ਼ੀ ਲਾਭ ਹੋ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਸਾਡੇ ਲਈ ਇਹ ਬੜੀ ਫ਼ਖ਼ਰ ਵਾਲੀ ਗੱਲ ਹੈ ਕਿ ਨਿੱਕੇ ਜਿਹੇ ਉਪਰਾਲੇ ਉਪਰੰਤ ਅੱਜ 60-70 ਹੋਰ ਨੌਜਵਾਨਾਂ ਨੇ ਸਾਈਕਲ ਲੈ ਕੇ ਸਾਈਕਲਿੰਗ ਸ਼ੁਰੂ ਕੀਤੀ ਹੋਈ ਹੈ।
ਕਲੱਬ ਮੈਂਬਰ ਚਰਨਪ੍ਰੀਤ ਸਿੰਘ ਲਾਡੀ, ਭੁਪਿੰਦਰ ਸਿੰਘ ਅਤੇ ਮੁਨੀਸ਼ ਸੈਣੀ ਨੇ ਨੌਜਵਾਨਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਮੋਟਰਸਾਈਕਲਾਂ ਦੇ ਰੁਝਾਨ ਤੋਂ ਖ਼ੁਦ ਨੂੰ ਵੱਖ ਕਰਦੇ ਹੋਏ ਸਾਈਕਲ ਦੇ ਨਾਲ ਲਗਾਓ ਪੈਦਾ ਕਰੋ।

ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ 'ਚ ਹੁਣ 18 ਨੂੰ ਹੋਵੇਗੀ ਸੁਣਵਾਈ

PunjabKesari

ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਫ਼ੌਜ ਜਾਂ ਹੋਰ ਫ਼ੋਰਸਾਂ 'ਚ ਭਰਤੀ ਹੋਣਾ ਚਾਹੁੰਦੇ ਹਨ, ਜਿੱਥੇ ਫਿਜ਼ੀਕਲ ਫਿੱਟਨੈੱਸ ਇਕ ਮਹੱਤਵਪੂਰਨ ਪਹਿਲੂ ਰਹਿੰਦਾ ਹੈ, ਉੱਥੇ ਸਾਈਕਲਿਸਟਾਂ ਦੀ ਚੋਣ ਬੜੀ ਆਸਾਨੀ ਨਾਲ ਹੋ ਸਕਦੀ ਹੈ ਕਿਉਂਕਿ ਸਾਈਕਲ ਇਕ ਸੰਪੂਰਨ ਕਸਰਤ ਦੇ ਵਿਕਲਪ ਵਜ਼ੋ ਸਾਡੇ ਸਾਹਮਣੇ ਹੈ।

ਬਾਈਸਾਈਕਲ ਕਦੇ ਹੁੰਦੇ ਸਨ ਸ਼ਾਨ ਦਾ ਪ੍ਰਤੀਕ  
ਅੱਜ ਜਿਸ ਢਾਂਚੇ ਨੂੰ ਅਸੀਂ ਸਾਈਕਲ ਦੇ ਤੌਰ 'ਤੇ ਜਾਣਦੇ ਹਾਂ ਸਾਡੇ ਬਜ਼ੁਰਗ ਇਸ ਮਸ਼ੀਨਰੀ ਦਾ ਨਾਮ ਬਾਈਸਾਈਕਲ ਲੈਂਦੇ ਸਨ। ਬਾਈਸਾਈਕਲ ਤੋਂ ਸਾਈਕਲ ਦਾ ਸਫ਼ਰ ਇਕ ਵੱਖਰਾ ਵਿਸ਼ਾ ਹੈ ਪਰ ਬਾਈਸਾਈਕਲ ਕਿਸੇ ਸਮੇਂ ਸਾਡੇ ਘਰਾਂ ਦੀ ਸ਼ਾਨ ਹੁੰਦੇ ਸਨ। ਰਿਸ਼ਤੇਦਾਰੀਆਂ ਵਿੱਚ ਆਉਣ ਜਾਣ ਦੇ ਲਈ ਗੱਡਿਆਂ ਤੋਂ ਬਾਅਦ ਬਾਈਸਾਈਕਲ ਨੇ ਆਪਣੀ ਥਾਂ ਬਣਾਈ ਸੀ ਪਰ ਸਮੇਂ ਦੇ ਬਦਲਦੇ ਚੱਕਰ ਨਾਲ ਬਾਈਸਾਈਕਲ ਤੋਂ ਸਾਈਕਲ, ਸਾਈਕਲ ਤੋਂ ਮੋਟਰਸਾਈਕਲ ਕਦ ਸਾਡੀ ਜੀਵਨ ਸ਼ੈਲੀ 'ਤੇ ਭਾਰੂ ਹੋ ਗਏ ਇਹ ਤੇਜ਼ ਰਫ਼ਤਾਰ ਜ਼ਿੰਦਗੀ 'ਚ ਸ਼ਾਇਦ ਹੀ ਕਿਸੇ ਕੋਲ ਸੋਚਣ ਦਾ ਸਮਾਂ ਹੋਵੇ।
ਸਮਾਜ ਦੇ ਚਿੰਤਕਾਂ ਅਨੁਸਾਰ ਜੇਕਰ ਸਾਈਕਲ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ ਤਾਂ ਇਸ ਨਾਲ ਟ੍ਰੈਫਿਕ ਅਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਕਾਫ਼ੀ ਠੱਲ•ਪੈ ਸਕਦੀ ਹੈ।
ਲੋੜ ਹੈ ਇਸ ਪਾਸੇ ਉਪਰਾਲੇ ਕਰਨ ਦੀ ਅਤੇ ਜਿੰਨ੍ਹਾਂ ਲੋਕਾਂ ਨੂੰ ਸਾਈਕਲ ਚਲਾਉਣ ਵਿੱਚ ਕਿਸੇ ਤਰ੍ਹਾਂ ਦੀ ਝਿਜਕ ਜਾਂ ਸ਼ਰਮ ਮਹਿਸੂਸ ਹੁੰਦੀ ਹੈ ਉਨ੍ਹਾਂ ਲਈ ਸ਼ਾਇਦ ਅਜਿਹੇ ਕਲੱਬ ਇਕ ਚੰਗੇ ਪ੍ਰੇਰਨਾ ਸਰੋਤ ਬਣ ਰਹੇ ਹਨ।

ਸਾਈਕਲਿਸਟਾਂ ਦੀ ਆਲੋਚਨਾ ਕਰਨ ਵਾਲੇ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਇਹ ਮਹਿੰਗੇ ਮਹਿੰਗੇ ਸਾਈਕਲ ਲੈ ਕੇ ਚਲਦੇ ਹਨ, ਜਦਕਿ ਹਕੀਕਤ ਇਹ ਹੈ ਕਿ ਆਮ ਸਾਇਕਲ 16 ਤੋਂ 20 ਕਿੱਲੋ ਦੇ ਭਾਰ ਦਾ ਹੁੰਦਾ ਹੈ ਜਦਕਿ ਸਾਈਕਲਿਸਟਾਂ ਵੱਲੋਂ ਜੋ ਸਾਈਕਲ ਵਰਤੇ ਜਾਂਦੇ ਹਨ ਉਨ੍ਹਾਂ ਦਾ ਭਾਰ 8 ਕਿੱਲੋ ਗਰਾਮ ਦੇ ਆਸ ਪਾਸ ਹੁੰਦਾ ਹੈ। ਲੰਮਾ ਸਫ਼ਰ ਤੈਅ ਕਰਨ ਦੇ ਲਈ ਸਾਈਕਲ ਦਾ ਵਜ਼ਨ ਘੱਟ ਹੋਣਾ ਇਕ ਮਹੱਤਵਪੂਰਣ ਪਹਿਲੂ ਹੈ।

ਇਹ ਵੀ ਪੜ੍ਹੋ:ਜਲੰਧਰ: ਨੌਜਵਾਨ ਨੇ ਕਲੰਕਿਤ ਕੀਤੀ ਦੋਸਤੀ, ਦੋਸਤ ਦੀ 12 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਿਨਾਹ

PunjabKesari

80 ਵਰ੍ਹਿਆਂ ਦੇ ਸਾਈਕਲਿਸਟ ਮਹਿੰਗਾ ਸਿੰਘ
ਪਾਕਿਸਤਾਨ ਵਿੱਚ ਜਨਮ ਲੈਣ ਵਾਲੇ ਮਹਿੰਗਾ ਸਿੰਘ ਆਜ਼ਾਦੀ ਤੋਂ ਬਾਅਦ ਗੜ੍ਹਸ਼ੰਕਰ 'ਚ ਆ ਕੇ ਵੱਸ ਗਏ, 80 ਵਰ੍ਹਿਆਂ ਦੇ ਮਹਿੰਗਾ ਸਿੰਘ ਨੇ ਪੂਰੀ ਉਮਰ ਸਾਈਕਲ 'ਤੇ ਹੀ ਕੰਮ ਕੀਤਾ ਅਤੇ ਅੱਜ ਵੀ ਸਾਈਕਲ ਚਲਾਉਂਦੇ ਹਨ। ਗੁਰਦੁਆਰਾ ਭਾਈ ਤਿਲਕੂ ਸਾਹਿਬ ਲਈ ਦੋਧ ਦੀ ਸੇਵਾ 10 ਸਾਲ ਕੀਤੀ, ਇਲਾਕੇ ਦੇ ਕਈ ਪਿੰਡਾਂ ਵਿਚ ਰੋਜ਼ਾਨਾ 20 ਕਿਲੋਮੀਟਰ ਸਾਈਕਲ ਰਾਹੀਂ ਦੁੱਧ ਇਕੱਤਰ ਕਰਕੇ ਗੁਰਦੁਆਰਾ ਸਾਹਿਬ ਲਈ ਪਹੁੰਚਾਉਂਦੇ ਰਹੇ। ਅੱਜ ਬੇਸ਼ੱਕ ਉਹ ਇਹ ਸੇਵਾ ਨਹੀਂ ਨਿਭਾ ਰਹੇ ਪਰ ਸਾਈਕਲ ਤੇ ਸਫ਼ਰ ਕਰਨਾ ਪਹਿਲਾਂ ਵਾਂਗ ਬਾਦਸਤੂਰ ਜਾਰੀ ਹੈ। ਇਹੋ ਜਿਹੇ ਬਜ਼ੁਰਗ ਨੌਜਵਾਨਾਂ ਲਈ ਇਕ ਜਿਊਂਦੀ ਜਾਗਦੀ ਮਿਸਾਲ ਤੋਂ ਘੱਟ ਨਹੀਂ ਹੈ।

ਟ੍ਰੈਫਿਕ ਅਤੇ ਪ੍ਰਦੂਸ਼ਣ ਦੇ ਹੱਲ ਲਈ ਸਾਈਕਲ ਢੁੱਕਵਾਂ ਬਦਲ-ਲਾਡੀ
ਸਾਇਕਲਿਸਟ ਚਰਨਪ੍ਰੀਤ ਸਿੰਘ ਲਾਡੀ ਦਾ ਕਹਿਣਾ ਹੈ ਕਿ ਪੰਜਾਬ ਦੇ ਤਿੰਨ ਸ਼ਹਿਰ, ਮੰਡੀ ਗੋਬਿੰਦਗੜ•, ਖੰਨਾ ਅਤੇ ਲੁਧਿਆਣਾ ਦੀ ਹਵਾ ਦਿੱਲੀ ਨਾਲੋਂ ਵੀ ਜ਼ਹਿਰੀਲੀ ਅਤੇ ਅੰਮ੍ਰਿਤਸਰ ਅਤੇ ਰੂਪਨਗਰ ਸਭ ਤੋਂ ਮਾੜੀ ਹਵਾ ਵਾਲੇ ਸ਼ਹਿਰ ਗਿਣੇ ਗਏ ਹਨ। ਇਨ•ਾਂ ਸਾਰਿਆਂ ਪਿੱਛੇ ਜਿੱਥੇ ਹੋਰ ਕਾਰਨ ਹਨ, ਉੱਥੇ ਇੱਕ ਵੱਡਾ ਕਾਰਨ ਪ੍ਰਦੂਸ਼ਣ ਵੀ ਹੈ।ਉਨ•ਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਅਤੇ ਪ੍ਰਦੂਸ਼ਣ ਦੇ ਹੱਲ ਲਈ ਸਾਈਕਲ ਢੁਕਵਾਂ ਬਦਲ ਹੈ, ਸਾਨੂੰ ਇਸ ਪਾਸੇ ਸੋਚਣਾ ਚਾਹਿਦਾ ਹੈ।

ਸਾਈਕਲਿੰਗ ਲਈ ਲੋੜੀਂਦੇ ਬੁਨਿਆਦੀ ਢਾਂਚੇ ਦਾ ਘਾਟ ਹੈ
ਸੜਕਾਂ ਕਿਨਾਰੇ ਵਰਮ ਨਾ ਦੇ ਬਰਾਬਰ ਹਨ, ਵੱਡੇ ਵਾਹਨ ਚਾਲਕਾਂ ਲਈ ਸਾਈਕਲ ਚਲਾਉਣ ਵਾਲੇ ਦੀ ਸੁਰਖਿਆ ਪ੍ਰਤੀ ਲਾਪਰਵਾਹੀ ਅਕਸਰ ਵਿਖਾਈ ਜਾਂਦੀ ਹੈ। ਸਾਇਕਲ ਚਾਲਕਾਂ ਨੂੰ ਫ਼ੇਟ ਮਾਰ ਦੇਣ ਦੇ ਸਮਾਚਾਰ ਆਮ ਸੁਣੇ ਜਾਂਦੇ ਹਨ। ਲੋੜ ਹੈ ਸਾਇਕਲ ਚਾਲਕਾਂ ਦੀ ਸੁਰਖਿਆਂ ਦੇ ਯੋਗ ਪ੍ਰਬੰਧ ਕੀਤੇ ਜਾਣ। ਸਾਈਕਲ ਚਾਲਕਾਂ ਨੇ ਦੱਸਿਆ, “ਸੜਕ ਦੇ ਕਿਨਾਰੇ-ਕਿਨਾਰੇ ਸਾਈਕਲ ਚਲਾਉਣ ਲਈ ਵਧੀਆ ਰਸਤੇ ਨਹੀਂ ਹਨ, ਤੁਹਾਨੂੰ ਆਪਣੀ ਜ਼ਿੰਦਗੀ ਲਈ ਟ੍ਰੈਫਿਕ ਵਿੱਚ ਸੰਘਰਸ਼ ਕਰਨਾ ਪੈਂਦਾ ਹੈ''।
ਇਹ ਵੀ ਪੜ੍ਹੋ:ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, 25 ਨਵੰਬਰ ਤੋਂ ਸ਼ੁਰੂ ਹੋਵੇਗੀ ਆਦਮਪੁਰ ਤੋਂ ਮੁੰਬਈ ਲਈ ਨਵੀਂ ਫਲਾਈਟ

ਸੰਸਾਰ ਪੱਧਰ 'ਤੇ ਸਾਈਕਲ ਨਾਲ ਜੁੜੇ ਤੱਥ
ਸਾਲ 2007 ਵਿੱਚ ਪੈਰਿਸ, ਫਰਾਂਸ 'ਚ ਸ਼ੁਰੂ ਕੀਤੀ ਗਈ ਸਾਈਕਲਿੰਗ ਵਿਚ ਪਹਿਲੇ ਸਾਲ ਹੀ ਦੋ ਕਰੋੜ ਲੋਕਾਂ ਨੇ ਸਾਈਕਲਾਂ ਦੀ ਵਰਤੋਂ ਕੀਤੀ। ਇਸ ਨਾਲ ਜਿੱਥੇ ਵਾਤਾਵਰਨ ਨੂੰ ਸਿੱਧਾ ਲਾਭ ਹੋਇਆ ਉੱਥੇ ਨਾਗਰਿਕਾਂ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ। ਇਕ ਅੰਦਾਜ਼ੇ ਮੁਤਾਬਕ ਇਸ ਨਾਲ ਲੋਕਾਂ ਨੇ ਪਹਿਲੇ 6 ਸਾਲਾਂ ਦੌਰਾਨ 19 ਬਿਲੀਅਨ ਕੈਲੋਰੀਆਂ ਖ਼ਰਚ ਕੀਤੀਆਂ। ਚੀਨੀ ਦੀ ਕੰਪਨੀ ਓਫੋ ਸਭ ਤੋਂ ਵੱਡੀ ਸਾਈਕਲ ਸ਼ੇਅਰਿੰਗ ਵਾਲੀ ਕੰਪਨੀ ਹੈ। ਜਿਸ ਦੇ ਸਾਈਕਲਾਂ ਨੂੰ ਦੇਸ ਦੇ 34 ਸ਼ਹਿਰਾਂ 'ਚ ਸਲਾਨਾ ਅੰਦਾਜ਼ਨ ਤੀਹ ਲੱਖ ਲੋਕ ਵਰਤਦੇ ਹਨ। ਲੋਕ ਇਸ ਦੀ ਮੋਬਾਈਲ ਐਪਲੀਕੇਸ਼ਨ ਜ਼ਰੀਏ ਨਜ਼ਦੀਕੀ ਸਾਈਕਲ ਸਟੈਂਡ ਦਾ ਪਤਾ ਲਾਉਂਦੇ ਹਨ।ਇਸ ਦੇ ਲਈ ਖ਼ਪਤਕਾਰ ਨੂੰ ਕਿਰਾਇਆ ਦੇਣਾ ਪੈਂਦਾ ਹੈ।

ਚੀਨ 'ਚ 12 ਸਾਲ ਤੋਂ ਛੋਟੇ ਬੱਚਿਆਂ ਉੱਪਰ ਸੜਕਾਂ 'ਤੇ ਸਾਈਕਲ ਚਲਾਉਣ ਦੀ ਮਨਾਹੀ ਹੈ। ਨੀਦਰਲੈਂਡ ਵਿੱਚ ਇਲੈਕਟਰਾਨਿਕ ਸਾਈਕਲਾਂ ਦਾ ਰਿਵਾਜ਼ ਵਧਿਆ ਹੈ ਅਤੇ ਵਿਕਣ ਵਾਲੀਆਂ ਤਿੰਨ ਵਿੱਚੋਂ ਇੱਕ ਇਹੀ ਹੁੰਦੀ ਹੈ। ਨੀਦਰਲੈਂਡ ਵਿੱਚ 27 ਫੀਸਦੀ ਆਉਣ-ਜਾਣ ਸਾਈਕਲ ਰਾਹੀਂ ਕੀਤਾ ਜਾਂਦਾ ਹੈ ਅਤੇ ਡੱਚ ਲੋਕ ਹਰ ਸਾਲ 1000 ਕਿਲੋਮੀਟਰ (600 ਮੀਲ) ਸਾਈਕਲ ਚਲਾਉਂਦੇ ਹਨ।ਪਰ ਕੀ ਪਟਾਕੇ ਪਾਉਣ ਲਈ ਬੁਲਟ ਰੱਖਣ ਵਾਲੇ ਵੀ ਇਸ ਸਾਰੇ ਤੋਂ ਕੁਝ ਸਮਝ ਸਕਣਗੇ?

ਇਹ ਵੀ ਪੜ੍ਹੋ: ਕੈਪਟਨ ਦੀ ਕਾਰਗੁਜ਼ਾਰੀ 'ਤੇ ਖੁੱਲ੍ਹ ਕੇ ਬੋਲੇ ਵਿਧਾਇਕ ਪ੍ਰਗਟ ਸਿੰਘ (ਵੀਡੀਓ)

 


author

shivani attri

Content Editor

Related News