ਦਸੂਹਾ ''ਚ ਹੋਇਆ ਇਹ ਸਾਦਾ ਵਿਆਹ ਬਣਿਆ ਚਰਚਾ ਦਾ ਵਿਸ਼ਾ

Thursday, May 07, 2020 - 11:08 AM (IST)

ਦਸੂਹਾ ''ਚ ਹੋਇਆ ਇਹ ਸਾਦਾ ਵਿਆਹ ਬਣਿਆ ਚਰਚਾ ਦਾ ਵਿਸ਼ਾ

ਦਸੂਹਾ (ਝਾਵਰ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ 17 ਮਈ ਤੱਕ ਲਾਕ ਡਾਊਨ ਦੀ ਮਿਆਦ ਵਧਾਈ ਗਈ ਹੈ। ਪੰਜਾਬ 'ਚ ਲੱਗੇ ਕਰਫਿਊ ਦਾ ਅਸਰ ਵਿਆਹਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਲੋਕ ਕਰਫਿਊ ਦੌਰਾਨ ਸਾਦੇ ਵਿਆਹਾਂ ਨੂੰ ਤਰਜੀਹ ਦੇ ਰਹੇ ਹਨ। ਅਜਿਹਾ ਹੀ ਕੁਝ ਮਾਮਲਾ ਦਸੂਹਾ 'ਚ ਵੀ ਦੇਖਣ ਨੂੰ ਮਿਲਿਆ, ਜਿੱਥੇ ਥੋੜ੍ਹੇ ਜਿਹੇ ਮੈਂਬਰਾਂ ਦੀ ਮੌਜੂਦਗੀ 'ਚ ਲਾੜਾ ਆਪਣੀ ਲਾੜੀ ਨੂੰ ਵਿਆਹ ਕੇ ਘਰ ਲੈ ਕੇ ਆ ਗਿਆ।

ਇਹ ਵੀ ਪੜ੍ਹੋ: ਨਵਾਂਸ਼ਹਿਰ ਦੇ ਹਸਪਤਾਲ ਦੀ ਵੀਡੀਓ ਹੋਈ ਵਾਇਰਲ, ਕਸਰਤ ਕਰਦੇ ਤੇ ਭੰਗੜੇ ਪਾਉਂਦੇ ਦਿਸੇ 'ਕੋਰੋਨਾ' ਦੇ ਮਰੀਜ਼

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਡੇਰਾ ਬਾਬਾ ਬੰਨਾਂ ਰਾਮ ਉਡਰਾ ਵਿਖੇ ਸੰਤ ਬਾਬਾ ਜਸਪਾਲ ਸਿੰਘ ਉਡਰਾ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਟਰੱਸਟ ਦੀ ਅਗਵਾਈ ਹੇਠ ਲੋੜਵੰਦ ਪਰਿਵਾਰ ਦੀ ਲੜਕੀ ਮਨੂੰ ਕੁਮਾਰੀ ਪੁੱਤਰੀ ਸੇਵਾ ਸਿੰਘ ਦਾ ਸਾਦਾ ਵਿਆਹ ਆਦੋਚੱਕ ਦੇ ਹਰਦੀਪ ਸਿੰਘ ਪੁੱਤਰ ਜੀਤ ਸਿੰਘ ਨਾਲ ਹੋਇਆ। ਦੋਵੇਂ ਪਾਸੇ ਲਾੜਾ-ਲਾੜੀ ਸਮੇਤ ਪਰਿਵਾਰਾਂ ਦੇ 5-5 ਵਿਅਕਤੀ ਆਏ ਸਨ ਅਤੇ ਲਾਵਾਂ ਤੋਂ ਬਾਅਦ ਸਿਰਫ ਚਾਹ-ਪਾਣੀ ਪੀ ਕੇ ਹੀ ਡੋਲੀ ਨੂੰ ਰਵਾਨਾ ਕਰ ਦਿੱਤਾ ਗਿਆ। ਇਸ ਸਾਦੇ ਵਿਆਹ ਦੀ ਇਲਾਕੇ 'ਚ ਕਾਫੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ:  ਬਾਹਰੋਂ ਆਉਣ ਵਾਲਿਆਂ 'ਤੇ ਹੁਣ ਨਵਾਂਸ਼ਹਿਰ ਪੁਲਸ ਇੰਝ ਰੱਖੇਗੀ ਨਿਗਰਾਨੀ, ਜਾਰੀ ਕੀਤੀ ਐਪ


author

shivani attri

Content Editor

Related News