ਜਨਮ ਦਿਨ ਮਨਾ ਕੇ ਪਰਤ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ

Sunday, Sep 02, 2018 - 10:40 PM (IST)

ਜਨਮ ਦਿਨ ਮਨਾ ਕੇ ਪਰਤ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ

ਹੁਸ਼ਿਆਰਪੁਰ (ਅਮਰਿੰਦਰ)— ਦਸੂਹਾ ਰੋਡ 'ਤੇ ਦਰਦਨਾਕ ਕਾਰ ਹਾਦਸਾ ਹੋਣ ਦੀ ਖਬਰ ਮਿਲੀ ਹੈ। ਦਸੂਹਾ ਰੋਡ 'ਤੇ ਐਤਵਾਰ ਦੇਰ ਰਾਤ 9 ਵਜੇ ਦੇ ਕਰੀਬ ਭੀਖੋਵਾਲ ਤੇ ਬਾਗਪੁਰ ਪਿੰਡ ਦੇ ਵਿਚਾਲੇ ਹੁਸ਼ਿਆਰਪੁਰ ਤੋਂ ਦੋਸਤ ਦਾ ਜਨਮ ਦਿਨ ਮਨਾ ਕੇ ਆਪਣੇ ਪਿੰਡ ਕੰਗਮਾਈ ਪਰਤ ਰਹੇ ਸਵਿਫਟ ਕਾਰ ਸਵਾਰ ਚਾਰ ਦੋਸਤਾਂ 'ਚੋਂ 2 ਦੀ ਮੌਤ ਹਾਦਸੇ ਦੌਰਾਨ ਮੌਕੇ 'ਤੇ ਹੀ ਹੋ ਗਈ ਉਥੇ ਹੀ ਇਸ ਹਾਦਸੇ 'ਚ ਦੋ ਹੋਰ ਲੋਕ ਜ਼ਖਮੀ ਹੋ ਗਏ। ਹਾਦਸੇ 'ਚ ਕਾਰ ਦੇ ਚਿਥੜੇ ਉੜ ਗਏ।

PunjabKesari

ਹਾਦਸੇ ਦੇ ਪੀੜਤਾਂ ਦੀ ਪਛਾਣ ਸਤ ਸਵਰੂਪ ਨਿਵਾਸੀ ਪਿੰਡ ਰਹੀਮਾਪੁਰ ਨੇੜੇ ਮਹਿੰਗਰੋਵਾਲ ਤੇ ਕਰਨਵੀਰ ਸਿੰਘ ਪੁੱਤਰ ਸਵ. ਜਸਵੀਰ ਸਿੰਘ ਨਿਵਾਸੀ ਕੰਗਮਾਈ ਦੇ ਤੌਰ 'ਤੇ ਹੋਈ ਹੈ। ਜਦਕਿ ਡਾਕਟਰਾਂ ਨੇ ਹਾਦਸੇ 'ਚ ਜ਼ਖਮੀ ਇਕ ਹੋਰ ਵਿਅਕਤੀ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ।


Related News