ਟਰੈਵਲ ਏਜੰਟ ਦੇ ਵਿਸ਼ਵਾਸਘਾਤ ਕਾਰਨ ਮੌਤ ਦਾ ਸ਼ਿਕਾਰ ਬਣਿਆ ਬਲਵਿੰਦਰ

Saturday, Apr 20, 2019 - 04:27 AM (IST)

ਹੁਸ਼ਿਆਰਪੁਰ (ਨਾਗਲਾ)-ਘਰ ਦੀ ਆਰਥਕ ਹਾਲਾਤ ਸੁਧਾਰਨ ਲਈ ਦੋਸਤ ਦੇ ਕਹਿਣ ’ਤੇ ਵਿਦੇਸ਼ ਜਾਣ ਲਈ ਤਿਆਰ ਹੋਏ ਬਲਵਿੰਦਰ ਸਿੰਘ ਨੂੰ ਨਹੀਂ ਸੀ ਪਤਾ ਕਿ ਜਿਸ ਏਜੰਟ ਦੇ ਭਰੋਸੇ ਉਹ ਵਿਦੇਸ਼ ਜਾ ਰਿਹਾ ਹੈ ਉਹੀ ਏਜੰਟ ਉਸ ਨਾਲ ਵਿਸ਼ਵਾਸਘਾਤ ਕਰ ਕੇ ਉਸ ਨੂੰ ਜੰਗਲਾਂ ’ਚ ਮੌਤ ਦਾ ਸ਼ਿਕਾਰ ਬਣਨ ਲਈ ਛੱਡ ਦੇਵੇਗਾ।ਸਪੇਨ ਜਾਣ ਲਈ ਜੰਗਲ ਦੇ ਰਸਤੇ ਪੋਲੈਂਡ ਵਿਖੇ ਬਰਫ ਹੇਠ ਆ ਕੇ ਮੌਤ ਦਾ ਸ਼ਿਕਾਰ ਬਣੇ ਬਲਵਿੰਦਰ ਸਿੰਘ ਦਾ ਪਰਿਵਾਰ ਮੁਕੇਰੀਆਂ ਦੇ ਮੁਹੱਲਾ ਤਿੱਖੇਵਾਲ ਵਿਖੇ ਇਕ ਸਧਾਰਨ ਜਿਹੇ ਘਰ ’ਚ ਆਪਣੀ ਜ਼ਿੰਦਗੀ ਬਸਰ ਕਰ ਰਿਹਾ ਹੈ। ਮ੍ਰਿਤਕ ਬਲਵਿੰਦਰ ਸਿੰਘ ਦਾ ਪਿਤਾ ਪਿੰਡ-ਪਿੰਡ ਘੁੰਮ ਕੇ ਕਣਕ ਦੇ ਵਪਾਰ ਨਾਲ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਆਰਥਕ ਤੰਗੀ ਕਾਰਨ ਵੱਡੇ ਭਰਾ ਗੁਰਵਿੰਦਰ ਸਿੰਘ ਨੇ ਘਰ ’ਚ ਹੀ ਇਕ ਛੋਟੀ ਜਿਹੀ ਰੈਡੀਮੇਡ ਦੀ ਦੁਕਾਨ ਖੋਲ੍ਹ ਰੱਖੀ ਹੈ। ਮਾਤਾ 4 ਵਰ੍ਹਿਆਂ ਤੋਂ ਬੀਮਾਰ ਰਹਿੰਦੀ ਹੈ , ਉਸ ਦੀ ਇਕ ਕਿਡਨੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਘਰ ’ਚ ਮੌਜੂਦ ਦਾਦਾ ਵੀ ਚਲ-ਫਿਰ ਨਹੀਂ ਸਕਦਾ ਉਹ ਵੀ ਲੰਬੇ ਸਮੇਂ ਤੋਂ ਲੋਹੇ ਦੇ ਸਟੈਂਡ ਦੇ ਸਹਾਰੇ ਹੀ ਚਲਦਾ ਹੈ।ਘਰ ਦੀ ਆਰਥਿਕ ਦਸ਼ਾ ਸੁਧਾਰਨ ਲਈ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਉਧਾਰ ਲੈ ਕੇ ਆਪਣੇ 22 ਵਰ੍ਹਿਆਂ ਦੇ ਨੌਜਵਾਨ ਪੁੱਤਰ, ਜਿਸ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ, ਨੂੰ ਸਪੇਨ ਭੇਜ ਕੇ ਆਪਣੇ ਚਾਅ ਪੂਰੇ ਕਰਨ ਦਾ ਸੁਪਨਾ ਲੈਣ ਵਾਲੇ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਕੁਝ ਮਹੀਨਿਆਂ ’ਚ ਉਨ੍ਹਾਂ ਦੀ ਦੁਨੀਆ ਉੱਜੜ ਜਾਵੇਗੀ।੍

Related News