ਜੰਗ ਦਾ ਮੈਦਾਨ ਬਣਿਆ ਖੇਤ, ਚੱਲੇ ਗੰਡਾਸੇ ਤੇ ਤੇਜ਼ਧਾਰ ਹਥਿਆਰ
Wednesday, Apr 30, 2025 - 11:07 AM (IST)

ਟਾਂਡਾ ਉੜਮੁੜ (ਪਰਮਜੀਤ ਮੋਮੀ)- ਟਾਂਡਾ ਦੇ ਪਿੰਡ ਤਲਵੰਡੀ ਡੱਡੀਆਂ ਵਿਖੇ ਇਕ ਖੇਤ ਵਿੱਚ ਕਣਕ ਵਾਲੀ ਕੰਬਾਈਨ ਲੰਘਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਪਿੰਡ ਦੇ ਹੀ ਇਕ ਵਿਅਕਤੀ ਦੀ ਗੰਡਾਸਿਆਂ ਨਾਲ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦੌਰਾਨ ਗੰਭੀਰ ਜ਼ਖ਼ਮੀ ਹੋਏ ਪੀੜਤ ਕਿਸਾਨ ਸੁਰਿੰਦਰ ਪਾਲ ਸਿੰਘ ਪੁੱਤਰ ਮੁਨਸ਼ੀਰਾਮ ਵਾਸੀ ਤਲਵੰਡੀ ਡੱਡੀਆਂ ਦੇ ਬਿਆਨਾਂ ਦੇ ਆਧਾਰ 'ਤੇ ਪਰਮਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਸੁਖਦੇਵ ਰਾਮ ਪੁੱਤਰ ਪਿਆਰਾ ਰਾਮ ਦੋਵੇਂ ਵਾਸੀ ਤਲਵੰਡੀ ਡੱਡੀਆਂ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਪ੍ਰਸ਼ਾਸਨ 'ਚ ਫਿਰ ਵੱਡਾ ਫੇਰਬਦਲ, ਹੁਣ ਇਨ੍ਹਾਂ 7 ਅਧਿਕਾਰੀਆਂ ਦੇ ਕੀਤੇ ਤਬਾਦਲੇ, List 'ਚ ਵੇਖੋ ਵੇਰਵੇ
ਪੁਲਸ ਨੂੰ ਦਿੱਤੇ ਗਏ ਆਪਣੇ ਬਿਆਨਾਂ ਵਿੱਚ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਤੀ 25 ਅਪ੍ਰੈਲ ਨੂੰ ਉਹ ਆਪਣੇ ਖੇਤਾਂ ਵਿੱਚ ਆਪਣੇ ਨੌਕਰ ਕੁਲਵੰਤ ਸਿੰਘ ਦੇ ਨਾਲ ਕੰਬਾਈਨ ਦੁਆਰਾ ਕਣਕ ਦੀ ਕਟਾਈ ਕਰਵਾ ਰਿਹਾ ਸੀ ਕਿ ਉਕਤ ਦੋਵੇਂ ਦੋਸ਼ੀਆਂ ਨੇ ਉਨ੍ਹਾਂ ਦੇ ਖੇਤ ਵਿੱਚ ਕੰਬਾਈਨ ਲੰਘਾਉਣ ਦਾ ਦੋਸ਼ ਲਗਾਉਂਦੇ ਗੰਡਾਸਿਆਂ ਅਤੇ ਹੋਰ ਹੋਏ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਮੌਕੇ 'ਤੇ ਪਹੁੰਚ ਕੇ ਉਸ ਦੀ ਸਾਲੀ ਦੇ ਲੜਕੇ ਸੌਰਵ ਪੁੱਤਰ ਮੇਜਰ ਸਿੰਘ ਵਾਸੀ ਪੱਤੜ ਕਲਾ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੋਂ ਉਸ ਦੀ ਹਾਲਤ ਗੰਭੀਰ ਵੇਖਦੇ ਹੋਏ ਡਾਕਟਰਾਂ ਨੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਟਾਂਡਾ ਪੁਲਸ ਨੇ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਮਾਮਲੇ ਦੀ ਤਫ਼ਤੀਸ਼ ਏ. ਐੱਸ. ਆਈ. ਜਗਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਸਖ਼ਤ ਹੁਕਮ ਜਾਰੀ, ਰਜਿਸਟਰੀਆਂ ਵਾਲੇ ਵੀ ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e