ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦੋ ਲੋਕਾਂ ਨਾਲ ਕੀਤੀ ਠੱਗੀ, 3 ਏਜੰਟਾਂ ਖ਼ਿਲਾਫ਼ ਮਾਮਲਾ ਦਰਜ

Sunday, May 04, 2025 - 04:24 PM (IST)

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦੋ ਲੋਕਾਂ ਨਾਲ ਕੀਤੀ ਠੱਗੀ, 3 ਏਜੰਟਾਂ ਖ਼ਿਲਾਫ਼ ਮਾਮਲਾ ਦਰਜ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਪਰਮਜੀਤ ਮੋਮੀ, ਗੁਪਤਾ,ਜਸਵਿੰਦਰ)-ਟਾਂਡਾ ਪੁਲਸ ਨੇ ਦੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ 3 ਏਜੰਟਾਂ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪਹਿਲਾ ਮਾਮਲਾ ਸੁਖਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਖੁੱਡਾ ਦੇ ਬਿਆਨ ਦੇ ਆਧਾਰ 'ਤੇ ਜਸਵੰਤ ਸਿੰਘ ਫ਼ੌਜੀ ਪੁੱਤਰ ਰਾਮ ਸਿੰਘ ਵਾਸੀ ਗ੍ਰੀਨ ਕਾਲੋਨੀ ਜਾਜਾ ਰੋਡ ਟਾਂਡਾ ਖ਼ਿਲਾਫ਼ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਕਈ ਕਾਰੋਬਾਰੀ ਤੇ ਟਰਾਂਸਪੋਰਟਰ ਨਿਸ਼ਾਨੇ ’ਤੇ, ਹੋ ਸਕਦੀ ਹੈ ਵੱਡੀ ਕਾਰਵਾਈ

ਆਪਣੇ ਬਿਆਨ ਵਿਚ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਲਜ਼ਮ ਨੇ ਉਸ ਨੂੰ ਕੈਨੇਡਾ ਭੇਜਣ ਲਈ 17 ਲੱਖ ਰੁਪਏ ਲਏ ਪਰ ਜਦੋਂ ਇਸ ਨੇ ਉਸ ਨੂੰ ਟਿਕਟ ਅਤੇ ਵੀਜ਼ਾ ਦੇ ਕੇ 25 ਅਗਸਤ 2024 ਏਅਰਪੋਰਟ 'ਤੇ ਭੇਜਿਆ ਤਾਂ ਉਥੇ ਸੁਰੱਖਿਆ ਏਜੰਸੀ ਨੇ ਉਸ ਨੂੰ ਕੈਨੇਡਾ ਨਹੀਂ ਜਾਣ ਦਿੱਤਾ ਉਲਟੇ ਅੱਠ ਘੰਟੇ ਪੁਛਗਿੱਛ ਕਰਕੇ ਉਸ ਨੂੰ ਮਾਨਸਿਕ ਰੂਪ ਵਿਚ ਪ੍ਰੇਸ਼ਾਨ ਕੀਤਾ ਗਿਆ। ਵਾਪਸ ਆਉਣ 'ਤੇ ਜਦੋਂ ਉਸ ਨੇ ਆਪਣੀ ਰਕਮ ਮੰਗੀ ਤਾਂ ਉਕਤ ਮੁਲਜ਼ਮ ਉਸ ਦੀ ਰਕਮ ਵਾਪਸ ਨਹੀਂ ਕਰ ਰਿਹਾ ਹੈ, ਜਿਸ 'ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸੇ ਤਰ੍ਹਾਂ ਦੂਜਾ ਮਾਮਲਾ ਪੁਲਸ ਨੇ ਗੁਰਵਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਨਵਜੋਤ ਸਿੰਘ ਵਾਸੀ ਪੁਲ ਪੁਖ਼ਤਾ ਅਤੇ ਸੰਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੱਤੋਵਾਲ ਖ਼ਿਲਾਫ਼ ਦਰਜ ਕੀਤਾ ਹੈ। 

ਇਹ ਵੀ ਪੜ੍ਹੋ: ਸਿੱਖਾਂ ਦੇ ਮਸਲਿਆਂ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


 


author

shivani attri

Content Editor

Related News