ਕੇਜਰੀਵਾਲ ਤੇ CM ਮਾਨ ਦੀ ਆਮਦ ਤੋਂ ਪਹਿਲਾਂ ਮੀਟਿੰਗ ਵਾਲੇ ਸਥਾਨ ਦਾ ਕੀਤਾ ਗਿਆ ਨਿਰੀਖਣ
Monday, May 05, 2025 - 06:36 PM (IST)

ਟਾਂਡਾ ਉੜਮੁੜ (ਪਰਮਜੀਤ ਮੋਮੀ, ਕੁਲਦੀਸ਼)-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ 8 ਮਈ ਟਾਂਡਾ ਫੇਰੀ ਨੂੰ ਮੁੱਖ ਰੱਖਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਸਬੰਧੀ ਵਿਸ਼ੇਸ਼ ਤੌਰ ’ਤੇ ਸਮੀਖਿਆ ਕੀਤੀ ਗਈ। ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਦੀ ਹਾਜ਼ਰੀ ਵਿਚ ਮੰਤਰੀ ਦੀ 8 ਮਈ ਨੂੰ ਟਾਂਡਾ ਫੇਰੀ ਦੌਰਾਨ ਟਾਂਡਾ ਬੇਗੋਵਾਲ ਰੋਡ ਸਥਿਤ ਸਚਿਨ ਪੈਰਿਸ ਵਿਚ ਡੀ. ਸੀ. ਹੁਸ਼ਿਆਰਪੁਰ ਅੰਸ਼ਿਕਾ ਜੈਨ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਅਤੇ ਹੋਰ ਕਾਰਨਾਂ ਦੇ ਮੱਦੇਨਜ਼ਰ ਮੀਟਿੰਗ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ 14 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ 'ਤੇ ਵੱਡੀ ਕਾਰਵਾਈ, ਵੇਖੋ ਲਿਸਟ 'ਚ ਨਾਂ
ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ, ਡਿਪਟੀ ਕਮਿਸ਼ਨਰ ਅੰਸ਼ਿਕਾ ਜੈਨ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਪੰਜਾਬ ਪੱਧਰੀ ਮੁਹਿੰਮ ਤਹਿਤ 'ਆਪ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਕ ਵਿਸ਼ੇਸ਼ ਮੀਟਿੰਗ ਕਰਦੇ ਹੋਏ ਇਲਾਕੇ ਦੇ ਪੰਚਾਂ ਸਰਪੰਚਾਂ ਅਤੇ ਹੋਰਨਾਂ ਨੁਮਾਇੰਦਿਆਂ ਨੂੰ ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਲਾਮਬੰਦ ਕਰਨਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਵੇਰੇ 11 ਵਜੇ ਸਚਿਨ ਪੈਲੇਸ ਪਹੁੰਚਣਗੇ, ਜਿੱਥੇ ਉਹ ਇਲਾਕੇ ਭਰ ’ਚ ਪਹੁੰਚੇ ਹੋਏ ਨੁਮਾਇੰਦਿਆਂ ਨੂੰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ: ਲੱਗਣਗੀਆਂ ਮੌਜਾਂ: ਪੰਜਾਬ 'ਚ ਸੋਮਵਾਰ ਨੂੰ ਰਹੇਗੀ ਸਰਕਾਰੀ ਛੁੱਟੀ
ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਦੱਸਿਆ ਕਿ ਮੀਟਿੰਗ ਸਬੰਧੀ ਤਿਆਰੀਆਂ ਕਰਨ ਲਈ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੈ ਅਤੇ ਮੁੱਖ ਮੰਤਰੀ ਦੀ ਟਾਂਡਾ ਫੇਰੀ ਸਬੰਧੀ 'ਆਪ' ਵਰਕਰਾਂ ਵਿਚ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ 'ਆਪ' ਦੇ ਵਿਧਾਨਸਭਾ ਹਲਕਾ ਟਾਂਡਾ ਤੋਂ ਅਸਿਸਟੈਂਟ ਕਮਿਸ਼ਨਰ ਅੰਡਰ ਟ੍ਰੇਨਿੰਗ ਐੱਸ. ਪੀ. ਮੇਜਰ ਸਿੰਘ, ਐੱਸ. ਡੀ. ਐੱਮ. ਦਸੂਹਾ ਕਮਲਜੀਤ ਸਿੰਘ, ਐੱਸ. ਐੱਚ. ਓ. ਟਾਂਡਾ ਇੰਸਪੈਕਟਰ ਗੁਰਜਿੰਦਰਜੀਤ ਸਿੰਘ ਨਾਗਰਾ, ਕੋਆਰਡੀਨੇਟਰ ਸਰਪੰਚ ਜਸਵੰਤ ਸਿੰਘ ਬਿੱਟੂ, ਬੀ. ਡੀ. ਪੀ. ਓ. ਟਾਂਡਾ ਰਾਜਵਿੰਦਰ ਕੌਰ, ਐੱਸ. ਡੀ. ਐੱਮ. ਟਾਂਡਾ ਪਰਮਪ੍ਰੀਤ ਸਿੰਘ, ਬਲਾਕ ਪ੍ਰਧਾਨ ਕੇਸ਼ਵ ਸੈਣੀ, ਜ਼ਿਲ੍ਹਾ ਸਕੱਤਰ ਗੁਰਦੀਪ ਸਿੰਘ ਹੈਪੀ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੇਠੀ, ਸੁਪਰਡੈਂਟ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਬੱਬਲ, ਪ੍ਰਿੰਸ ਸਲੇਮਪੁਰ, ਸੈਕਟਰੀ ਹਰਪ੍ਰੀਤ ਸਿੰਘ ਜੌਹਲ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਸਖ਼ਤ ਹੁਕਮ ਹੋ ਗਏ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e