ਸੰਤੋਖ ਸਿੰਘ ਦੀ ਯਾਦ ਨੂੰ ਸਮਰਪਿਤ ਪਾਠ ਦੇ ਭੋਗ ਪਾਏ
Saturday, Apr 13, 2019 - 04:01 AM (IST)
ਹੁਸ਼ਿਆਰਪੁਰ (ਝਾਵਰ)-ਸੁਤੰਤਰਤਾ ਸੈਨਾਨੀ ਸੰਤੋਖ ਸਿੰਘ ਜੋ ਕਿ ਸੁਭਾਸ਼ ਚੰਦਰ ਬੋਸ ਦੇ ਨਜ਼ਦੀਕੀ ਸਾਥੀ ਸਨ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਹਰਿਗੋਬਿੰਦ ਸਾਹਿਬ ਗਰਨਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਕੀਰਤਨ ਵੀ ਸਜਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਉਨ੍ਹਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਤਨ ਸਿੰਘ, ਵਿਕਾਸ ਮੰਚ ਦਸੂਹਾ ਦੇ ਚੇਅਰਮੈਨ ਜਗਮੋਹਨ ਸਿੰਘ ਬੱਬੂ ਘੁੰਮਣ, ਹਰਪਾਲ ਸਿੰਘ ਹੁੰਦਲ, ਅਜਮੇਰਪਾਲ ਸਿੰਘ ਘੁੰਮਣ, ਭੂਪਿੰਦਰ ਸਿੰਘ ਰੰਧਾਵਾ, ਹਰਪ੍ਰੀਤ ਹੁੰਦਲ, ਦਲਜੀਤ ਘੁੰਮਣ, ਵਿਜੇ ਕਾਮਰੇਡ, ਹਰਨੇਕ ਸੋਨਾ, ਸੁਖਵੰਤ ਕੌਰ, ਗੁਰਦਰਸ਼ਨ ਸਿੰਘ, ਕਰਮਬੀਰ ਘੁੰਮਣ, ਲਖਵੀਰ ਸਿੰਘ ਘੁੰਮਣ, ਜਰਨੈਲ ਸਿੰਘ ਘੁੰਮਣ, ਗੁਰਵਿੰਦਰ ਹੁੰਦਲ, ਬਲਕਾਰ ਸਿੰਘ, ਨਿਰਮਲ ਸਿੰਘ, ਸੁਰਿੰਦਰ ਕੁਮਾਰ, ਮਾ. ਨਰਿੰਦਰਜੀਤ ਆਦਿ ਹਾਜ਼ਰ ਸਨ।
